Home / ਦੁਨੀਆ ਭਰ / ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਤੋਂ ਆਈ ਵੱਡੀ ਖਬਰ

ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਤੋਂ ਆਈ ਵੱਡੀ ਖਬਰ

ਦੱਸ ਦਈਏ ਕਿ ਇਥੇ ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ (ਰਜਿ) ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦੀ ਹੋਈ ਮੀਟਿੰਗ ‘ਚ ਕੇਂਦਰ ਸਰਕਾਰ ਵਲੋਂ ਕਰੋਨਾ ਦੇ ਫੈਲਾ-ਓ ਦੀ ਰੋਕ-ਥਾਮ ਲਈ ਲਾਗੂ ਲਾਕਡਾਊਨ ‘ਚ ਢਿੱਲ ਦੇ ਕੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰ ਦੀ ਸਮਾਂਬੱਧ ਖੁੱਲ੍ਹ ਦਿੱਤੇ ਜਾਣ ਲਈ ਸਵਾਗਤ ਕੀਤਾ |
ਉਪਰੰਤ ਗੱਲਬਾਤ ਦੌਰਾਨ ਪ੍ਰਮੁੱਖ ਸੇਵਾਦਾਰਾਂ ਭਾਈ ਸਰਵਨ ਸਿੰਘ ਨਿਪਾਲ ਤੇ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੀਟਿੰਗ ‘ਚ ਵਿਚਾਰਾਂ ਕੀਤੀਆਂ ਗਈਆਂ ਕਿ ਬਰਫੀਲੀ ਪਹਾੜੀਆਂ ਜੰਮੂ ਕਸ਼ਮੀਰ ‘ਚ ਸਥਿਤ ਪ੍ਰਮੁੱਖ ਧਾਰਮਿਕ ਅਸਥਾਨ ਸ੍ਰੀ ਅਮਰਨਾਥ ਦੀ ਯਾਤਰਾ ਲਈ ਸ਼ਰਧਾਲੂਆਂ ਨੂੰ 15 ਜੁਲਾਈ ਤੋਂ 3 ਅਗਸਤ ਤੱਕ ਛੋਟ ਦਿੱਤੀ ਗਈ ਹੈ, ਪਰ ਕੇਂਦਰ ਸਰਕਾਰ ਵਲੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦੀ ਮਿਤੀ ਨਿਰਧਾਰਿਤ ਕਰਨ ‘ਚ ਅਜੇ ਤੱਕ ਫੈਸਲਾ ਨਹੀਂ ਲਿਆ ਗਿਆ |ਦੱਸ ਦਈਏ ਕਿ ਦੇਸ਼ ਵਿੱਚ ਕਰੋ-ਨਾ ਦੇ ਪ੍ਰ-ਭਾਵ ਵਿਚਕਾਰ ਉਤਰਾਖੰਡ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਅਣਮਿਥੇ ਸਮੇਂ ਲਈ ਮੁਅੱ-ਤਲ ਕਰ ਦਿੱਤਾ ਗਿਆ ਹੈ। ਹੇਮਕੁੰਟ ਸਾਹਿਬ ਟਰੱਸਟ ਨੇ 1 ਜੂਨ ਨੂੰ ਇਸ ਅਸਥਾਨ ਦੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਸੀ।ਲੌਕਡਾਊਨ ਤੋਂ ਇਲਾਵਾ ਇੱਕ ਹੋਰ ਮੁੱਦਾ ਇਹ ਹੈ ਕਿ 4 ਕਿਲੋਮੀਟਰ ਦਾ ‘ਆਸਥਾ ਪੱਥ’ ਅਸਥਾਨ ਨੂੰ ਜਾਣ ਵਾਲਾ ਰਾਹ ਬਰਫ਼ ਦੀ ਸੰਘਣੀ ਪਰਤ ਨਾਲ ਢੱਕਿਆ ਹੋਇਆ ਹੈ। ਟਰੱਸਟ ਦੇ ਉਪ-ਚੇਅਰਪਰਸਨ ਨਰਿੰਦਰਪਾਲ ਸਿੰਘ ਬਿੰਦਰਾ ਨੇ ਕਿਹਾ ਕਿ ਇਸ ਅਸਥਾਨ ਦੇ ਖੋਲ੍ਹੇ ਜਾਣ ਦੀ ਤਾਰੀਖ ਨੂੰ ਮੁਲ-ਤਵੀ ਕਰ ਦਿੱਤਾ ਗਿਆ ਹੈ। ਹਾਲਾ-ਤ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਤਾਜ਼ਾ ਤਰੀਖਾਂ ਦਾ ਐਲਾਨ ਕੀਤਾ ਜਾਵੇਗਾ।ਉਨ੍ਹਾਂ ਕਿਹਾ “ਸਧਾਰਨਤਾ ਬਹਾਲ ਹੋਣ ਤੱਕ ਕੁਝ ਵੀ ਤੈਅ ਨਹੀਂ ਕੀਤਾ ਜਾ ਸਕਦਾ। ਟਰੈਕ ਨੂੰ ਸਾਫ ਕਰਨ ‘ਤੇ ਕੰਮ ਸ਼ੁਰੂ ਕਰਨਾ ਸੀ, ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਨਵੇਂ ਨਿਰਦੇਸ਼ਾਂ ਦਾ ਫ਼ੈਸਲਾ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਅਸਥਾਨ ‘ਤੇ ਬਰਫ ਨਾਲ ਢੱਕੇ ਹੋਏ ਰਸਤੇ ਨੂੰ ਸਾਫ ਕਰਨ ਵਿਚ ਘੱਟੋ ਘੱਟ ਇੱਕ ਮਹੀਨੇ ਦਾ ਸਮਾਂ ਲੱਗੇਗਾ। ਦੇਸ਼ ਅਤੇ ਵਿਸ਼ਵ ਵਿੱਚ ਮਸ਼ਹੂਰ ਸਿੱਖਾਂ ਦਾ ਮੁੱਖ ਤੀਰਥ ਸਥਾਨ ਹੇਮਕੁੰਟ ਸਾਹਿਬ, ਉਤਰਾਖੰਡ ਦੇ ਚਮੌਲੀ ਜ਼ਿਲ੍ਹੇ ਵਿੱਚ ਹੈ। ਗੁਰੂਦੁਆਰਾ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਹਰ ਸਾਲ 1 ਜੂਨ ਤੋਂ ਖੁੱਲ੍ਹ ਗਏ ਸੀ, ਪਰ ਇਸ ਸਾਲ ਅਜਿਹਾ ਨਹੀਂ ਹੋ ਸਕਿਆ। ਇਸ ਦੇ ਪਿੱਛੇ ਇੱਕ ਕਾਰਨ ਬਰਫ ਵੀ ਹੈ, ਕਿਉਂਕਿ ਇਸ ਵਾਰ ਹੇਮਕੁੰਟ ਸਾਹਿਬ ਲਗਪਗ 10 ਫੁੱਟ ਬਰਫ ਵਿੱਚ ਢੱ-ਕਿਆ ਹੋਇਆ ਹੈ

error: Content is protected !!