ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ 550 ਕੁਇੰਟਲ 90 ਕਿੱਲੋ ਕਣਕ ਭੇਟ ਕੀਤੀ ਗਈ। ਕਣਕ ਦੀ ਸੇਵਾ ਸ. ਗੁਰਮੀਤ ਸਿੰਘ ਪ੍ਰਧਾਨ, ਸ. ਸਤਨਾਮ ਸਿੰਘ ਟਾਹਲੀ ਚੇਅਰਮੈਨ, ਸ. ਰਘਬੀਰ ਸਿੰਘ ਸੁਭਾਨਪੁਰ, ਸ. ਹਿਮਤ ਸਿੰਘ ਸਰਪੰਚ, ਸ. ਮਹਿੰਦਰ ਸਿੰਘ, ਸ. ਬਲਦੇਵ ਸਿੰਘ, ਸ. ਪ੍ਰਤੀਮ ਸਿੰਘ ਗਿਲਜੀਆਂ, ਸ. ਗਰੀਬ ਸਿੰਘ ਕਾਲੀ, ਸ. ਜੇ.ਪੀ. ਸਿੰਘ ਸੋਨੀ, ਸ. ਰਘਬੀਰ ਸਿੰਘ ਬੱਬੀ, ਸ. ਦਲੀਪ ਸਿੰਘ, ਸ. ਜਸਵਿੰਦਰ ਸਿੰਘ ਕੈਸ਼ੀਅਰ, ਸ. ਸੁਖਜਿੰਦਰ ਸਿੰਘ ਰਿੰਪੀ ਅਤੇ ਮਾਸਟਰ ਮਹਿੰਦਰ ਸਿੰਘ ਨੇ ਕੀਤੀ ਹੈ। ਕਣਕ ਲੈ ਕੇ ਪੁੱਜੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਮੈਨੇਜਰ ਸ. ਮੁਖਤਾਰ ਸਿੰਘ, ਸ. ਰਜਿੰਦਰ ਸਿੰਘ ਰੂਬੀ, ਸ. ਜਸਪਾਲ ਸਿੰਘ ਢੱਡੇ ਆਦਿ ਮੌਜੂਦ ਸਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅੱਜ ਹਲਕਾ ਕਾਦੀਆਂ ਤੋਂ ਸ. ਕਵਲਪ੍ਰੀਤ ਸਿੰਘ ਕਾਕੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਕਿਸਾਨਵਿੰਗ ਸ਼੍ਰੋਮਣੀ ਅਕਾਲੀ ਦਲ, ਸ. ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਸ਼ਰਨਜੀਤ ਕੌਰ ਜੀਂਦੜ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਗੁਰਦਾਸਪੁਰ, ਸ. ਰਤਨ ਸਿੰਘ ਜਫ਼ਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਦੀ ਅਗਵਾਈ ਵਿਚ ਸੰਗਤਾਂ 152 ਕੁਇੰਟਲ 90 ਕਿਲੋ ਕਣਕ ਲੈ ਕੇ ਪੁੱਜੀਆਂ। ਕਣਕ ਲੈ ਕੇ ਪੁੱਜੇ ਸ. ਕਵਲਪ੍ਰੀਤ ਸਿੰਘ ਕਾਕੀ, ਸ. ਗੁਰਿੰਦਰਪਾਲ ਸਿੰਘ ਗੋਰਾ ਨੂੰ ਸਕੱਤਰ ਸ. ਮਨਜੀਤ ਸਿੰਘ ਬਾਠ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ ਤੇ ਵਧੀਕ ਮੈਨੇਜਰ ਸ. ਸੁਖਬੀਰ ਸਿੰਘ ਨੇ ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਗੁਰਤਿੰਦਰਪਾਲ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਸ. ਅਰਸ਼ਪ੍ਰੀਤ ਸਿੰਘ ਕਾਦੀਆਂ, ਸ. ਕੁਲਬੀਰ ਸਿੰਘ ਰਿਆੜ ਤੇ ਸੰਗਤਾਂ ਮੌਜੂਦ ਸਨ।
