Home / ਵੀਡੀਓ / ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਹੋਈ

ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਹੋਈ

ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਹੋਈ ”ਧੰਨਭਾਗ ਸਾਡੇ… ਲਾੱਕਡਾਊਨ ਕਰਕੇ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਸਨ ਕਰ ਸਕੀਆਂ.. ਹੁਣ ਦੁਬਾਰਾ ਤੋਂ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਵਾਹਿਗੁਰੂ ਸਰਬੱਤ ਦਾ ਭਲਾ ਕਰੇ ”ਦੱਸ ਦਈਏ ਕਿ ਕਰੋਨਾ ਲੌਕਡਾਉਨ ਦੇ ਚੱਲਦਿਆਂ ਸਾਰੇ ਦੇਸ਼ ਚ ਪਬਲਿਕ ਥਾਵਾਂ ਸਭ ਬੰਦ ਸਨ। ਪਰ ਜਿਸ ਤਰ੍ਹਾਂ ਮਾਹੌਲ ਥੋੜ੍ਹਾ ਠੀਕ ਹੋਇਆਂ ਤਾਂ ਸਰਕਾਰ ਕੁੱਝ ਨਿਯਮ ਤੇ ਸ਼ਰਤਾਂ ਬਣਾ ਕੇ ਧਾਰਮਿਕ ਸਥਾਨ ਖੋਲਣ ਦੀ ਆਗਿਆ ਦੇ ਦਿੱਤੀ ਹੈ। ਜਿਸ ਤੋਂ ਬਾਅਦ ਇਤਿਹਾਸਕ ਪਵਿੱਤਰ ਸਥਾਨ ਖੁੱਲ੍ਹ ਰਹੇ ਨੇ ਜਿਸ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ’ ਗੁਰੂਦੁਆਰਾ ਬੰਗਲਾ ਸਾਹਿਬ ਦਿੱਲੀ ਆਦਿ ਧਾਰਮਿਕ ਸਥਾਨ ਖੁੱਲ੍ਹ ਰਹੇ ਨੇ ।ਦੱਸ ਦਈਏ ਕਿ ਸਰਕਾਰ ਵਲੋਂ ਧਾਰਮਿਕ ਸਥਾਨਾਂ ਲਈ ਵੱਖਰੇ ਨਿਯਮ ਬਣਾਏਗੇ ਹਨ ਜੋ ਇਸ ਤਰ੍ਹਾਂ ਹਨ।ਤੁਹਾਨੂੰ ਇੱਕ ਵਾਰ ਫਿਰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 8 ਜੂਨ ਤੋਂ ਭਾਵ ਅੱਜ ਤੋਂ ਸੂਬੇ ‘ਚ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜੋ ਸ਼ਰਤਾਂ ਹਨ ਉਹ ਅਸੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਪੂਜਾ ਸਮੇਂ/ਧਾਰਮਿਕ ਸਥਾਨ ‘ਤੇ ਵੱਧ ਤੋਂ ਵੱਧ 20 ਵਿਅਕਤੀ ਹੀ ਸ਼ਾਮਲ ਹੋ ਸਕਦੇ ਹਨਪਰ ਇਸ ਦੇ ਨਾਲ ਹੀ ਉਕਤ ਵਿਅਕਤੀਆਂ/ਸ਼ਰਧਾਲੂਆਂ ਨੂੰ ਸਮਾਜਿਕ ਦੂਰੀ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਧਾਰਮਿਕ ਸਥਾਨ ‘ਤੇ ਮਾਸਕ ਪਹਿਨਣਾ ਲਾਜ਼ਮੀ ਹੈ। ਸਰਕਾਰ ਵਲੋਂ ਇਹ ਵੀ ਹਿਦਾਇਤ ਜਾਰੀ ਕੀਤੀ ਗਈ ਹੈ ਕਿ ਪੂਜਾ ਸਥਾਨ ਅਤੇ ਧਾਰਮਿਕ ਸਥਾਨ ‘ਤੇ ਪ੍ਰਸ਼ਾਦ ਅਤੇ ਲੰਗਰ ਨਹੀਂ ਵਰਤਾਇਆ ਜਾਵੇਗਾ। ਇਸ ਦੇ ਨਾਲ ਹੀ ਹਿਦਾਇਤ ਕੀਤੀ ਗਈ ਹੈ ਕਿ ਉਕਤ ਪੂਜਾ/ਧਾਰਮਿਕ ਸਥਾਨਾਂ ਦੇ ਪ੍ਰਬੰਧਕ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਨਿਯਮਾਂ ਵਿਚ ਕਿਸੇ ਤਰ੍ਹਾਂ ਦੀ ਉਲੰ- ਘਣਾ ਨਾ ਹੋਵੇ। ਹੱਥ ਦੇ ਸੈਨੇਟਾਈਜ਼, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਜਾਵੇ।।ਓਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ‘ਚ ਲੰਗਰ ਅਤੇ ਪ੍ਰਸ਼ਾਦ ਦੀ ਮਨਾ-ਹੀ ‘ਤੇ ਇਤ-ਰਾਜ਼ ਪ੍ਰਗਟ ਕੀਤਾ ਹੈ। ਜਾਰੀ ਇੱਕ ਬਿਆਨ ‘ਚ ਭਾਈ ਲੌਂਗੋਵਾਲ ਨੇ ਕਿਹਾ ਕਿ ਲੰਗਰ ਅਤੇ ਕੜਾਹ ਪ੍ਰਸ਼ਾਦ ਗੁਰਦੁਆਰਾ ਸਾਹਿਬ ਦੀ ਮਰ-ਯਾਦਾ ਦਾ ਅਹਿਮ ਅੰਗ ਹੈ, ਜਿਸ ‘ਤੇ ਮਨਾ-ਹੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਤੋਂ ਤਾਂ ਕਰੋਨਾ ਦੌਰਾਨ ਵੀ ਲੋੜਵੰਦਾਂ ਲਈ ਲੰਗਰ ਸੇਵਾ ਕੀਤੀ ਜਾਂਦੀ ਰਹੀ ਹੈ।
ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਹੀ ਇਹ ਸੇਵਾ ਜਾਰੀ ਰਹੀ ਪਰ ਹੁਣ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਲੰਗਰ ਅਤੇ ਪ੍ਰਸ਼ਾਦ ਦੀ ਮਨਾਹੀ ਦੀ ਗੱਲ ਆਖੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਸੰਗਤ ਨੂੰ ਖੁੱਲ੍ਹ ਦੇਣ ਦਾ ਫੈਸਲਾ ਤਾਂ ਸਵਾਗਤਯੋਗ ਹੈ ਪਰ ਲੰਗਰ ਅਤੇ ਕੜਾਹ ਪ੍ਰਸ਼ਾਦ ਦੀ ਮਨਾਹੀ ਦੇ ਫੈਸਲੇ ਬਾਰੇ ਮੁੜ ਵਿਚਾਰ ਕੀਤਾ ਜਾਵੇ।

error: Content is protected !!