ਜਾਣੋ-ਅੱਜ ਤੋਂ ਪੰਜਾਬ ‘ਚ ਕੀ-ਕੀ ਖੁੱਲ੍ਹੇਗਾ

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 8 ਜੂਨ ਤੋਂ ਸੂਬੇ ‘ਚ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ ‘ਚ ਮਾਲਜ਼, ਹੋਟਲ, ਰੇਸਤਰਾਂ ਅਤੇ ਪ੍ਰਾਹੁਣਚਾਰੀ ਕਾਰੋਬਾਰ ਨੂੰ ਸ਼ਰਤਾਂ ਦੇ ਆਧਾਰ ‘ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਵਲੋਂ ਬਕਾਇਦਾ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। 15 ਜੂਨ ਨੂੰ ਦੁਬਾਰਾ ਇਨ੍ਹਾਂ ਰਿਆਇਤਾਂ ‘ਤੇ ਵਿਚਾਰ ਹੋਵੇਗਾ। ਇਸ ਦੌਰਾਨ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਕਰਨਾ ਲਾਜ਼ਮੀ ਕੀਤਾ ਗਿਆ ਹੈ। ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਕ ਮਾਲਜ਼ ‘ਚ ਚੱਲ ਰਹੀਆਂ ਕੱਪੜੇ ਦੀਆਂ ਦੁਕਾਨਾਂ ‘ਚ ਟਰਾਇਲ ਨਹੀਂ ਲਿਆ ਜਾ ਸਕੇਗਾ।ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਹਦਾਇਤ ਕੀਤੀ ਗਈ ਹੈ ਕਿ ਉਕਤ ਪੂਜਾ/ਧਾਰਮਿਕ ਸਥਾਨਾਂ ਦੇ ਪ੍ਰਬੰਧਕ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਨਿਯਮਾਂ ‘ਚ ਕਿਸੇ ਤਰ੍ਹਾਂ ਦੀ ਉਲੰਘਣਾ ਨਾ ਹੋਵੇ। ਹੱਥ ਦੇ ਸੈਨੇਟਾਈਜ਼, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਜਾਵੇ। ਮਾਲਜ਼ ‘ਚ ਬਣੇ ਰੇਸਤਰਾਂ ਅਤੇ ਫੂਡ ਜੁਆਇੰਟ ‘ਚ ਬੈਠ ਕੇ ਲੋਕ ਖਾਣਾ ਨਹੀਂ ਖਾ ਸਕਣਗੇ।ਇਨ੍ਹਾਂ ‘ਚ ਸਿਰਫ ਹੋਮ ਡਿਲੀਵਰੀ ਜਾਂ ਟੇਕ ਅਵੇ (ਲੈ ਕੇ ਜਾਣ) ਦੀ ਸਹੂਲਤ ਮਿਲੇਗੀ। ਮਾਲਜ਼ ‘ਚ ਲਿਫਟ ਦੀ ਵਰਤੋਂ ਸਿਰਫ ਮੈਡੀ-ਕਲ ਅਮਰਜੈਂਸੀ ਜਾਂ ਸਰੀਰਕ ਤੌਰ ‘ਤੇ ਅਸਮਰੱਥ ਲੋਕ ਵੀ ਕਰ ਸਕਣਗੇ। ਐਸਕੇਲੇਟਰਸ ‘ਤੇ ਸਰੀਰਕ ਦੂਰੀ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ। ਮਾਲਜ਼ ‘ਚ ਕੱਪੜੇ ਦੀਆਂ ਦੁਕਾਨਾਂ ਜਾਂ ਹੋਰ ਦੁਕਾਨਾਂ ‘ਤੇ ਟਰਾਇਲ ਨਹੀਂ ਲਿਆ ਜਾ ਸਕੇਗਾ।ਦੱਸ ਦਈਏ ਕਿ ਸੂਬੇ ‘ਚ ਹੋਟਲ, ਰੇਸਤਰਾਂ ਅਤੇ ਸ਼ਾਪਿੰਗ ਮਾਲਜ਼ ਖੋਲ੍ਹਣ ਦੀ ਵੀ ਛੋਟ ਦਿੱਤੀ ਗਈ ਹੈ। ਸ਼ਾਪਿੰਗ ਮਾਲਜ਼ ‘ਚ ਟੋਕਨ ਲੈ ਕੇ ਲੋਕਾਂ ਦੀ ਐਂਟਰੀ ਹੋਵੇਗੀ। ਮਾਲ ਪ੍ਰਬੰਧਕਾਂ ਨੂੰ 2 ਗਜ ਦੀ ਦੂਰੀ ਦੇ ਨਿਯਮ ਤਹਿਤ ਵੱਧ ਤੋਂ ਵੱਧ ਲੋਕਾਂ ਦੀ ਹੱਦ ਨਿਰਧਾਰਿਤ ਕਰਨੀ ਹੋਵੇਗੀ। ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰੋ ਜੀ ।

Leave a Reply

Your email address will not be published. Required fields are marked *