ਮਾਸਕ ਨਾ ਪਾਉਣ ਵਾਲੇ ਸਾਵਧਾਨ ਰਹਿਣਾ ਹੁਣ

ਸਾਵਧਾਨ -ਮਾਸਕ ਨਾ ਪਾਉਣ ਵਾਲਿਆਂ ਤੋਂ ਦਸ ਦਿਨਾਂ ਵਿੱਚ ਪੰਜਾਬ ਸਰਕਾਰ ਨੇ ਵਸੂਲੇ ਕਰੋੜਾਂ ਦੇ ਜੁਰਮਾਨੇ, ਜਾਣੋ ਵਿਸਥਾਰ ਨਾਲ ‘ਪੰਜਾਬ ‘ਚ ਕਰੋਨਾ ਦੌਰ ਦੇ ਚੱਲਦਿਆਂ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਪਾਲਣ ਕਰਦੇ ਦਿਖਾਈ ਨਹੀਂ ਦੇ ਰਹੇ।ਅਜਿਹੇ ਲੋਕ ਥਾਂ-ਥਾਂ ਥੁੱਕ ਰਹੇ ਹਨ ਅਤੇ ਮਾਸਕ ਵੀ ਪਾਉਣਾ ਕਿਸੇ ਲਈ ਜ਼ਰੂਰੀ ਨਹੀਂ ਸਮਝ ਰਹੇ। ਸੂਬੇ ‘ਚ 21 ਮਈ ਤੋਂ ਮਾਸਕ ਨਾ ਪਾਉਣ ‘ਤੇ 500 ਰੁਪਏ ਦੇ ਜੁਰਮਾਨੇ ਦਾ ਪ੍ਰਬੰਧ ਕੀਤਾ ਹੈ।ਦੱਸ ਦਈਏ ਕਿ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 21 ਮਈ ਤੋਂ 31 ਮਈ ਤਕ ਸੂਬੇ ‘’ਚ ਮਾਸਕ ਨਾ ਪਾਉਣ ‘ਤੇ 69150 ਲੋਕਾਂ ਦੇ ਚਲਾਨ ਕੱ-ਟੇ ਜਾ ਚੁੱਕੇ ਹਨ। ਪ੍ਰਤੀ ਚਲਾਨ 500 ਰੁਪਏ ਦੀ ਦਰ ਨਾਲ ਇਨ੍ਹਾਂ ਚਲਾਨਾਂ ‘ਤੇ ਵਸੂਲੀ 3 ਕਰੋੜ 45 ਲੱਖ 75 ਹਜ਼ਾਰ ਰੁਪਏ ਦੀ ਬਣਦੀ ਹੈ। ਇਸ ਤੋਂ ਇਲਾਵਾ ਮੋਗਾ ‘ਚ 4283, ਮਾਨਸਾ ‘ਚ 3942, ਕਪੂਰਥਲਾ ‘ਚ 3565, ਫਤਹਿਗੜ੍ਹ ਸਾਹਿਬ ‘ਚ 3109, ਹੁਸ਼ਿਆਰਪੁਰ ‘ਚ 3103, ਫ਼ਾਜ਼ਿਲਕਾ ‘ਚ 2899, ਬਟਾਲਾ ‘ਚ 2886, ਤਰਨਤਾਰਨ ‘ਚ 2825, ਐਸਬੀਐਸ ਨਗਰ ‘ਚ 2605, ਸ੍ਰੀ ਮੁਕਤਸਰ ਸਾਹਿਬ ‘ਚ 2421, ਅੰਮ੍ਰਿਤਸਰ ਸਿਟੀ ‘ਚ 2423 ਤੇ ਅੰਮ੍ਰਿਤਸਰ ਦਿਹਾਤ ‘ਚ 1489, ਫ਼ਿਰੋਜ਼ਪੁਰ ‘ਚ 2404, ਸੰਗਰੂਰ ‘ਚ 2384, ਪਟਿਆਲਾ ‘ਚ 2262, ਗੁਰਦਾਸਪੁਰ ‘ਚ 1562, ਐਸਏਐਸ ਨਗਰ ‘ਚ 1452, ਬਰਨਾਲਾ ‘ਚ 1544, ਖੰਨਾ ‘ਚ 1195, ਰੂਪਨਗਰ ‘ਚ 988, ਪਠਾਨਕੋਟ ‘ਚ 792, ਫ਼ਰੀਦਕੋਟ ‘ਚ 623 ਚਲਾਨ ਕੱਟੇ ਗਏ।ਦੱਸ ਦਈਏ ਕਿ ਵੱਖ-ਵੱਖ ਮਹਿਕਮਿਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ‘ਚ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਵੀ ਸਮਾਜਿਕ ਦੂਰੀ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਲਗਾਤਾਰ ਉਲੰ-ਘਣ ਕਰ ਰਹੇ ਹਨ।ਇਸ ਦੇ ਚੱਲਦਿਆਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱ-ਧ ਵੀ ਸ-ਖ਼-ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।ਪਾਠਕਾਂ ਨੂੰ ਇਹੀ ਬੇਨਤੀ ਹੈ ਕਿ ਜਿੱਥੇ ਵੀ ਤੁਸੀ ਜਾ ਰਹੇ ਹੋ ਕਿਰਪਾ ਮਾਸਕ ਪਾ ਕਿ ਜਰੂਰ ਜਾਉ ਕਿਉਂਕਿ ਇਹ ਸਮਾਂ ਵਿੱਚ ਸਾਨੂੰ ਸਭ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਡੀ ਜਿੰਦਗੀ ਲਈ ਜਰੂਰੀ ਹੈ ਜਿਨ੍ਹਾਂ ਤੋਂ ਬਿਨਾਂ ਅਸੀ ਇਸ ਵਾਇ ਨੂੰ ਰੋਕ ਨਹੀ ਸਕਦੇ। ਧੰਨਵਾਦ

Leave a Reply

Your email address will not be published. Required fields are marked *