‘ਸੰਨੀ ਦਿਓਲ’ ਨੇ ਪੰਜਾਬ ਚ ਫਿਰ ਆਪਣੀ ਕਰਵਾਈ ‘ਬੱਲੇ ਬੱਲੇ’

ਸੰਨੀ ਦਿਓਲ ਨੇ ਪੰਜਾਬ ਚ ਫਿਰ ਆਪਣੀ ਕਰਵਾਈ ਬੱਲੇ ਬੱਲੇ ”ਸੰਨੀ ਦਿਓਲ ਹਰ ਸਮੇਂ ਚਰਚਾ ਚ ਰਹਿੰਦੇ ਹਨ ਇੱਥੇ ਇਹ ਦੱਸ ਦੇਈਏ ਕਿ ਗੁਰਦਾਸਪੁਰ ਤੋਂ ਭਾਜਪਾ ਦੇ ਸਾਂਸਦ ਸੰਨੀ ਦਿਓਲ ਅਕਸਰ ਹਲਕੇ ‘ਚੋਂ ਗਾਇਬ ਰਹਿਣ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਪਰ ਇਸ ਵਾਰ ਉਹ ਦੂਰ ਰਹਿ ਕੇ ਵੀ ਆਪਣਾ ਫਰਜ਼ ਨਿਭਾਉਣ ਲਈ ਚਰਚਾ ‘ਚ ਹਨ। ਸੰਨੀ ਦਿਓਲ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਫ-ਸੇ 3 ਦਰਜਨ ਪੰਜਾਬੀਆਂ ਨੂੰ ਵਾਪਸ ਲਿਆਂਦਾ ਹੈ, ਜਿਨ੍ਹਾਂ ਦਾ ਮਾਧੋਪੁਰ ਹੱਦ ‘ਤੇ ਭਾਜਪਾ ਵਰਕਰਾਂ ਨੇ ਫੁੱਲ ਬਰਸਾ ਕੇ ਸਵਾਗਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜ਼ਿਲਾ ਪ੍ਰਧਾਨ ਪੀ.ਐੱਸ. ਗਿੱਲ ਨੇ ਦੱਸਿਆ ਕਿ ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਦੇ ਕਰੀਬ 3 ਦਰਜਨ ਵਿਅਕਤੀ ਤਾਲਾਬੰਦੀ ਕਰਕੇ ਪੁਲਵਾਮਾ ‘ਚ ਫਸ ਗਏ ਸਨ। ਪਰਿਵਾਰਾਂ ਵਲੋਂ ਧਿਆਨ ‘ਚ ਲਿਆਂਦੇ ਜਾਣ ਮਗਰੋਂ ਸਾਂਸਦ ਸੰਨੀ ਦਿਓਲ ਨੇ ਯਤਨ ਕਰ ਇਨ੍ਹਾਂ ਨੂੰ ਵਾਪਸ ਪੰਜਾਬ ਲਿਆਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਵਿਅਕਤੀਆਂ ਨੂੰ ਰਿਸੀਵ ਕਰਨ ਲਈ ਪ੍ਰਸ਼ਾਸਨ ਵਲੋਂ ਅਸਿਸਟੈਂਟ ਲੇਬਰ ਕਮਿਸ਼ਨਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮਾਧੋਪੁਰ ਪਹੁੰਚਣ ‘ਤੇ ਇਨ੍ਹਾਂ ਵਿਅਕਤੀਆਂ ਦਾ ਮੈਡੀ-ਕਲ ਚੈੱਕਅਪ ਕੀਤਾ ਗਿਆ ਤੇ ਆਪੋ-ਆਪਣੇ ਜ਼ਿਲੇ ‘ਚ ਪਹੁੰਚਣ ‘ਤੇ ਇਨ੍ਹਾਂ ਨੂੰ 14 ਦਿਨਾਂ ਲਈ ਕੁਆਰੈਂਟਾਇਨ ਕੀਤਾ ਜਾਵੇਗਾ। ਦੱਸ ਦੇਈਏ ਹਲਕੇ ਤੋਂ ਦੂਰ ਰਹਿਣ ਕਰਕੇ ਵਿਰੋ-ਧੀ ਧਿਰ ਵਲੋਂ ਅਕਸਰ ਹੀ ਸੰਨੀ ਦਿਓਲ ਦੀ ਗੁੰਮ-ਸ਼ੁਦਗੀ ਦੇ ਪੋਸਟਰ ਲਗਾਏ ਜਾਂਦੇ ਹਨ ਪਰ ਇਨ੍ਹਾਂ ਲੋਕਾਂ ਨੂੰ ਵਾਪਸ ਲਿਆ ਕੇ ਸੰਨੀ ਦਿਓਲ ਵਲੋਂ ਆਪਣਾ ਫਰਜ਼ ਨਿਭਾਇਆ ਗਿਆ ਹੈ। ਦੱਸ ਦਈਏ ਕਿ ਸੰਨੀ ਦਿਓਲ ਅਕਸਰ ਹੀ ਸਮੇਂ ਸਮੇਂ ਤੇ ਕੋਈ ਨਾ ਕੋਈ ਨੇਕ ਕੰਮ ਕਰਕੇ ਵਿਰੋ-ਧੀਆਂ ਦੇ ਮੂੰਹ ਬੰਦ ਕਰਵਾ ਦਿੰਦੇ ਹਨ। ਦੱਸ ਦਈਏ ਕਿ ਇਸ ਕੰਮ ਦੇ ਲਈ ਸੰਨੀ ਦਿਓਲ ਦੀ ਰੱਜ ਕੇ ਤਾਰੀਫ ਕੀਤੀ ਜਾ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੰਨੀ ਦਿਓਲ ਨੇ ਸਾਊਦੀ ਅਰਬ ਚ ਫ-ਸੇ ਪੰਜਾਬੀ ਨੌਜਵਾਨਾਂ ਦੀ ਘਰ ਵਾਪਸੀ ਕਰਵਾਈ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦੇ ਨੇਕ ਕਾਰਜ ਕਰਕੇ ਸੰਨੀ ਦਿਓਲ ਨੇ ਹਲਕਾ ਵਾਸੀਆਂ ਦੇ ਦਿਲਾਂ ਚ ਆਪਣੀ ਥਾਂ ਜਰੂਰ ਬਣਾ ਲਈ ਹੈ।

Leave a Reply

Your email address will not be published. Required fields are marked *