Home / ਸਿੱਖੀ ਖਬਰਾਂ / ਇਸ ਤਰ੍ਹਾਂ ਸ਼ਰਧਾ ਨਾਲ ‘ਅਰਦਾਸ’ ਕਰਿਆ ਕਰੋ ਜੀ

ਇਸ ਤਰ੍ਹਾਂ ਸ਼ਰਧਾ ਨਾਲ ‘ਅਰਦਾਸ’ ਕਰਿਆ ਕਰੋ ਜੀ

ਅਰਦਾਸ ਇਸ ਤਰਾਂ ਕਰੋ ਤਾਂ ਦੁਨੀਆਂ ਹਰ ਚੀਜ਼ ਮਿਲੇਗੀ |ਇਸ ਤਰ੍ਹਾਂ ਸ਼ਰਧਾ ਨਾਲ ਅਰਦਾਸ ਕਰਿਆ ਕਰੋ ਜੀ ‘ਅਰਦਾਸ ਅਰਜ਼ + ਦਾਸ਼ਤ ਤੋਂ ਬਣਿਆ ਇੱਕ ਸ਼ਬਦ ਹੈ। ਅਰਜ਼ ਦਾ ਅਰਥ ਹੈ ਬੇਨਤੀ। ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ। ਅਰਥਾਤ ਬੇਨਤੀ ਪੇਸ਼ ਕਰਨੀ। ਗੁਰਮਤਿ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ। ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ।
ਦੁੱ-ਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ ’ਤੇ ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ :ਨਾਨਕ ਕੀ ਅਰਦਾਸਿ ਸੁਣੀਜੈ।। ਕੇਵਲ ਨਾਮੁ ਰਿਦੇ ਮਹਿ ਦੀਜੈ।। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 389 ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਇਹ ਕਹਿੰਦੇ ਹਨ ਕਿ ਹੇ ਪ੍ਰਭੂ! ਜੇ ਪ੍ਰਵਾਨ ਕਰੋ ਤਾਂ ਮੈਂ ਆਪ ਜੀ ਦੇ ਗੁਣ ਗਾਉਂਦਿਆਂ-ਗਾਉਂਦਿਆਂ ਨਾਮ ਜਸ ਵਿੱਚ ਲੀਨ ਹੋ ਜਾਵਾਂ। ਜੇ ਤੇਰੇ ਅੰਦਰ ਗੁੱਸਾ ਆ ਜਾਵੇ, ਦੁੱਖ ਆ ਜਾਵੇ ਤਾਂ ਗੁਰੂ ਅਮਰਦਾਸ ਜੀ ਨੂੰ ਯਾਦ ਕਰ। ਜਦੋਂ ਬਾਬਾ ਦਾਤੂ ਨੇ ਗੁਰੂ ਜੀ ਨੂੰ ਲੱਤ ਕੱਢ ਮਾਰੀ ਤਾਂ ਗੁਰੂ ਜੀ ਨੇ ਬਾਬਾ ਦਾਤੂ ਦੇ ਪੈਰ ਫੜ ਕੇ ਕਿਹਾ, ‘‘ਮੇਰੀਆਂ ਹੱਡੀਆਂ ਸਖਤ ਹਨ, ਤੁਹਾਡੇ ਕੋਮਲ ਚਰਨਾਂ ’ਤੇ ਸੱਟ ਤਾਂ ਨਹੀਂ ਲੱਗ ਗਈ?’’ ਕਿਤਨੀ ਨਿਮਰਤਾ ਅਤੇ ਪਿਆਰ ਸੀ ਉਹਨਾਂ ਦੇ ਅੰਦਰ। ਜਿਹੜਾ ਇਨਸਾਨ ਸਿਮਰਨ ਕਰਦਾ ਹੈ, ਉਸ ਦੇ ਅੰਦਰ ਅਹੰਕਾਰ ਨਹੀਂ ਆਉਂਦਾ।ਅਰਦਾਸ ਕਿਵੇ ਕਰੀ ਜਾਵੇ ਅਰਦਾਸ ਹੋਣ ਸਮੇਂ ਸੰਗਤ ‘ਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈ। ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਹੋਵੇ, ਉਹ ਭੀ ਉੱਠ ਕੇ ਚੌਰ ਕਰੇ। ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੋ ਕੇ, ਹੱਥ ਜੋੜ ਕੇ ਅਰਦਾਸ ਕਰੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰ ਕੇ ਅਰਦਾਸ ਕਰੋ, ਪ੍ਰਵਾਨ “ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ।। “— ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 519 ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ, ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉਠਣਾ ਜ਼ਰੂਰੀ ਨਹੀਂ।

error: Content is protected !!