ਹੁਣ ਪੰਜਾਬ ਦੇ ਪੁੱਤਰ ਸੋਨੂ ਸੂਦ ਨੇ ਪ੍ਰਵਾਸੀਆਂ ਲਈ ਕੀਤਾ ਹਵਾਈ ਜਹਾਜ਼ ਬੁੱਕ, ਹਰ ਪਾਸੇ ਚਰਚੇ ”ਦੱਸ ਦਈਏ ਕਿ ਕਰੋਨਾ ਔਖ ਦੇ ਸਮੇਂ ਦੌਰਾਨ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਸੁਰਖੀਆਂ ‘ਚ ਹਨ। ਅਜਿਹੇ ‘ਚ ਹੁਣ ਉਨ੍ਹਾਂ 170 ਤੋਂ ਵੱਧ ਪਰਵਾਸੀਆਂ ਨੂੰ ਆਪਣੇ ਖਰਚ ‘ਤੇ ਏਅਰ ਏਸ਼ੀਆ ਦੇ ਜਹਾਜ਼ ਰਾਹੀਂ ਉੱਤਰਾਖੰਡ ਤੋਂ ਦੇਹਰਾਦੂਨ ਭੇਜਿਆ। ਏਅਬੱਸ A320 ਨੇ 178 ਪਰਵਾਸੀ ਮਜ਼ਦੂਰਾਂ ਸਮੇਤ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ ਕਰੀਬ 1 ਵਜ ਕੇ 57 ਮਿੰਟ ‘ਤੇ ਉਡਾਣ ਭਰੀ ਤੇ ਸ਼ਾਮ ਚਾਰ ਵਜ ਕੇ 41 ਮਿੰਟ ਤੇ ਦੇਹਰਾਦੂਨ ਪਹੁੰਚਿਆ। ਦੱਸ ਦਈਏ ਕਿ ਇਨ੍ਹਾਂ ਪਰਵਾਸੀਆਂ ਵੱਲੋਂ ਸੋਨੂੰ ਸੂਦ ਦਾ ਸ਼ੁਕਰਾਨਾ ਕੀਤਾ ਗਿਆ। ਇਨ੍ਹਾਂ ‘ਚੋਂ ਜ਼ਿਆਦਾਤਰ ਨੇ ਪਹਿਲੀ ਵਾਰ ਹਵਾਈ ਯਾਤਰਾ ਕੀਤਾ ਹੈ। ਸੋਨੂੰ ਸੂਦ ਨੇ ਕਿਹਾ ਕਿ ਇਨ੍ਹਾਂ ਦੇ ਚਿਹਰੇ ‘ਤੇ ਆਪਣੇ ਪਰਿਵਾਰ ਕੋਲ ਜਾਣ ਦੀ ਲਈ ਜੋ ਮੁਸਕੁਰਾਹਟ ਆਈ ਉਸ ਨੇ ਮੈਨੂੰ ਬਹੁਤ ਸਕੂਨ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਵੀ ਆਪਣੇ ਖਰਚ ‘ਤੇ ਲੋਕਾਂ ਨੂੰ ਘਰ ਭੇਜਣ ਦਾ ਕੰਮ ਕਰਦੇ ਰਹਿਣਗੇ।ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ 18-18 ਘੰਟੇ ਕੰਮ ਕਰ ਕੇ ਪਰਵਾਸੀ ਮਜ਼ਦੂਰਾਂ ਦੀ ਲਗਾਤਾਰ ਮਦਦ ਕਰ ਰਹੇ ਹਨ। ਇਨ੍ਹਾਂ ਕਾਮਿਆਂ ਦੀ ਮਦਦ ਵਿੱਚ ਉਨ੍ਹਾਂ ਦੀ ਟੀਮ ਵੀ ਦਿਨ-ਰਾਤ ਲੱਗੀ ਹੋਈ ਹੈ। ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇ-ਰਲ ਹੋ ਰਿਹਾ ਹੈ ਜਿਸ ਵਿੱਚ ਵਿੱਚ ਸੋਨੂੰ ਸੂਦ ਸੋਮਵਾਰ ਨੂੰ ਮੁੰਬਈ ਤੋਂ ਚੱਲੀ ਇੱਕ ਸਪੈਸ਼ਲ ਟ੍ਰੇਨ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਬਿਠਾ ਕੇ ਵਿਦਾ ਕਰ ਰਹੇ ਹਨ। ਇਸ ਦੌਰਾਨ ਮਜ਼ਦੂਰਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਨੂੰ ਕਹਿ ਰਹੇ ਹਨ ਅਤੇ ਇਸ ਤੋਂ ਇਲਾਵਾ ਬੱਚਿਆ ਅਤੇ ਔਰਤਾਂ ਨਾਲ ਖਾਣੇ ਬਾਰੇ ਗੱਲਾਂ ਕਰਦੇ ਵੀ ਨਜ਼ਰ ਆਏ ਹਨ। ਇਸ ਵੀਡੀਓ ਵਿੱਚ ਸੋਨੂੰ ਸੂਦ ਲੋਕਾਂ ਨਾਲ ਮਿਲਦੇ ਅਤੇ ਅਲਵਿਦਾ ਕਹਿੰਦੇ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਉਹ ਲੋਕਾਂ ਨੂੰ ਹੁਣ ਘਰ ਜਾਣ ਅਤੇ ਛੇਤੀ ਵਾਪਸ ਆਉਣ ਦੀ ਗੱਲ ਕਹਿ ਰਹੇ ਹਨ। ਇਸ ਵੀਡੀਓ ਵਿੱਚ ਸੋਨੂੰ ਸੂਦ ਨੂੰ ਲੋਕ ਧੰਨਵਾਦ ਵੀ ਕਹਿ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੋਨੂ ਸੋਧ ਪੰਜਾਬ ਦੇ ਰਹਿਣ ਵਾਲੇ ਹਨ। ਜਿਨ੍ਹਾਂ ਦੇ ਇਸ ਨੇਕ ਕਾਰਜ ਕਰਕੇ ਪੰਜਾਬ ਦਾ ਨਾਮ ਬਾਲੀਵੁੱਡ ਤੱਕ ਫਿਰ ਉਚਾ ਹੋ ਗਿਆ ਹੈ।
