Home / ਵੀਡੀਓ / ਆਪਣੇ ਕੂਲਰ ਵਿੱਚ ਲਗਾਓ ਇਹ ਗੈਜੇਟ

ਆਪਣੇ ਕੂਲਰ ਵਿੱਚ ਲਗਾਓ ਇਹ ਗੈਜੇਟ

ਆਪਣੇ ਕੂਲਰ ਵਿੱਚ ਲਗਾਓ ਇਹ ਗੈਜੇਟ, ਵਾਰ-ਵਾਰ ਨਹੀਂ ਪਾਉਣਾ ਪਵੇਗਾ ਪਾਣੀ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਗਰਮੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਅਜਿਹੇ ਵਿੱਚ ਸਾਨੂੰ ਇਸ ਤਪਦੀ ਗਰਮੀ ਅਤੇ ਉਮਸ ਤੋਂ ਬਚਨ ਲਈ AC ਦੀ ਜ਼ਰੂਰਤ ਪੈਂਦੀ ਹੈ। ਇਸਨੂੰ ਲਗਾਉਣ ਦਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਪਰ AC ਬਹੁਤ ਮਹਿੰਗਾ ਹੁੰਦਾ ਹੈ ਜਿਸ ਕਾਰਨ ਹਰ ਕੋਈ ਨਹੀਂ ਲਵਾ ਸਕਦਾ ਅਤੇ ਇਸ ਕਾਰਨ ਜਿਆਦਾਤਰ ਲੋਕਾਂ ਨੂੰ ਬਿਨਾਂ AC ਦੇ ਹੀ ਪੂਰੀ ਗਰਮੀ ਗੁਜ਼ਾਰਨੀ ਪੈਂਦੀ ਹੈ। ਜਿਆਦਾਤਰ ਲੋਕ ਗਰਮੀ ਵਿੱਚ ਕੂਲਰ ਦਾ ਇਸਤੇਮਾਲ ਕਰਦੇ ਹਨ ਪਰ ਉਸ ਵਿੱਚ ਵਾਰ ਵਾਰ ਪਾਣੀ ਪਾਉਣਾ ਪੈਂਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਗੈਜੇਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਕੂਲਰ ਵਿੱਚ ਲਗਾਉਣ ਤੋਂ ਬਾਅਦ ਤੁਹਾਨੂੰ ਵਾਰ ਵਾਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਇਸ ਗੈਜੇਟ ਦੀ ਮਦਦ ਨਾਲ ਤੁਹਾਡੇ ਕੂਲਰ ਵਿੱਚ ਪਾਣੀ ਘੱਟ ਹੋਣ ਉੱਤੇ ਆਪਣੇ ਆਪ ਪਾਣੀ ਭਰਦਾ ਰਹੇਗਾ।ਖਾਸ ਗੱਲ ਇਹ ਹੈ ਕਿ ਇਹ ਗੈਜੇਟ ਸਸਤਾ ਹੋਣ ਦੇ ਨਾਲ ਨਾਲ ਇਸਨੂੰ ਲਗਾਉਣਾ ਵੀ ਇੰਨਾ ਆਸਾਨ ਹੈ ਕਿ ਤੁਸੀ ਇਸਨੂੰ ਆਪਣੇ ਆਪ ਹੀ ਲਗਾ ਸਕਦੇ ਹੋ ਅਤੇ ਇਸਦੇ ਲਈ ਤੁਹਾਨੂੰ ਮਕੈਨਿਕ ਨੂੰ ਬੁਲਾਉਣ ਦੀ ਜ਼ਰੂਰਤ ਵੀ ਨਹੀਂ ਪਵੇਗੀ। ਇਸ ਗੈਜੇਟ ਨੂੰ ਲਗਾਉਣ ਲਈ ਸਭਤੋਂ ਪਹਿਲਾਂ ਤੁਹਾਨੂੰ ਕੂਲਰ ਦੀ ਜਾਲੀ ਨੂੰ ਕੱਢ ਲੈਣਾ ਹੈ ਅਤੇ ਕੂਲਰ ਦੇ ਟੈਂਕ ਵਿੱਚ ਇੱਕ ਛੋਟਾ ਜਿਹਾ ਛੇਦ ਕਰ ਲੈਣਾ ਹੈ। ਇਸ ਤੋਂ ਬਾਅਦ ਤੁਸੀਂ ਇੱਕ ਵਾਟਰ ਟੈਂਕ ਬਾਲ ਕਾਕ ਮਾਰਕਿਟ ਵਿਚੋਂ ਲਿਆਉਣਾ ਹੈ ਜੋ ਕਿ ਸਿਰਫ 150 ਰੁਪਏ ਵਿੱਚ ਮਿਲ ਜਾਵੇਗਾ। ਇਸ ਗੈਜੇਟ ਦੀ ਖਾਸਿਅਤ ਇਹ ਹੈ ਕਿ ਇਸਨੂੰ ਤੁਸੀ ਪਲਾਸਟਿਕ ਦੇ ਕੂਲਰ ਵਿੱਚ ਵੀ ਲਗਾ ਸਕਦੇ ਹੋ ਅਤੇ ਲੋਹੇ ਦੇ ਕੂਲਰ ਵਿੱਚ ਵੀ ਲਗਾ ਸਕਦੇ ਹੋ। ਇਸ ਗੈਜੇਟ ਨੂੰ ਲਗਾਉਂਦੇ ਹੀ ਤੁਹਾਨੂੰ ਕੂਲਰ ਵਿੱਚ ਵਾਰ ਵਾਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!