ਕਰ ਲਵੋ ‘ਤਿਆਰੀਆਂ’ 8 ਜੂਨ ਤੋਂ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ 8 ਜੂਨ ਤੋਂ ਸੂਬੇ ਵਿਚ ਮਾਲਜ਼, ਹੋਟਲ, ਰੈਸਟੋਰੈਂਟ ਅਤੇ ਪ੍ਰਾਹੁਣਚਾਰੀ ਕਾਰੋਬਾਰ ਨੂੰ ਸ਼ਰਤਾਂ ਦੇ ਆਧਾਰ ‘ਤੇ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਇਸ ਲਈ ਬਕਾਇਦਾ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। 15 ਜੂਨ ਨੂੰ ਦੁਬਾਰਾ ਇਨ੍ਹਾਂ ਰਿਆਇਤਾਂ ‘ਤੇ ਵਿਚਾਰ ਹੋਵੇਗਾ। ਇਸ ਦੌਰਾਨ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਕਰਨਾ ਲਾਜ਼ਮੀ ਕੀਤਾ ਗਿਆ ਹੈ। ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਕ ਮਾਲਜ਼ ਵਿਚ ਚੱਲ ਰਹੀਆਂ ਕੱਪੜੇ ਦੀਆਂ ਦੁਕਾਨਾਂ ਵਿਚ ਟਰਾਇਲ ਨਹੀਂ ਲਿਆ ਜਾ ਸਕੇਗਾ। ਸੂਬੇ ਵਿਚ ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲਜ਼ ਖੋਲ੍ਹਣ ਦੀ ਵੀ ਛੋਟ ਦਿੱਤੀ ਗਈ ਹੈ। ਸ਼ਪਿੰਗ ਮਾਲਜ਼ ਵਿਚ ਟੋਕਨ ਲੈ ਕੇ ਲੋਕਾਂ ਦੀ ਐਂਟਰੀ ਹੋਵੇਗੀ। ਮਾਲ ਪ੍ਰਬੰਧਕਾਂ ਨੂੰ 2 ਗਜ ਦੀ ਦੂਰੀ ਦੇ ਨਿਯਮ ਤਹਿਤ ਵੱਧ ਤੋਂ ਵੱਧ ਲੋਕਾਂ ਦੀ ਹੱਦ ਨਿਰਧਾਰਤ ਕਰਨੀ ਹੋਵੇਗੀ।ਮਾਲਜ਼ ਵਿਚ ਬਣੇ ਰੈਸਟੋਰੈਂਟਾਂ ਅਤੇ ਫੂਡ ਜੁਆਇੰਟ ਵਿਚ ਬੈਠ ਕੇ ਲੋਕ ਖਾਣਾ ਨਹੀਂ ਖਾ ਸਕਣਗੇ। ਇਨ੍ਹਾਂ ਵਿਚ ਸਿਰਫ ਹੋਮ ਡਿਲਿਵਰੀ ਜਾਂ ਟੇਕ-ਅਵੇ (ਲੈ ਕੇ ਜਾਣ) ਦੀ ਸਹੂਲਤ ਮਿਲੇਗੀ। ਮਾਲਜ਼ ਵਿਚ ਲਿਫਟ ਦੀ ਵਰਤੋਂ ਸਿਰਫ਼ ਮੈਡੀ-ਕਲ ਐਮਰ-ਜੈਂਸੀ ਜਾਂ ਸਰੀਰਕ ਤੌਰ ‘ਤੇ ਅਸਮਰੱਥ ਲੋਕ ਵੀ ਕਰ ਸਕਣਗੇ। ਐਸਕੇਲੇਟਰਸ ‘ਤੇ ਸਰੀਰਕ ਦੂਰੀ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ। ਮਾਲਜ਼ ਵਿਚ ਕੱਪੜੇ ਦੀਆਂ ਦੁਕਾਨਾਂ ਜਾਂ ਹੋਰ ਦੁਕਾਨਾਂ ‘ਤੇ ਟਰਾਇਲ ਨਹੀਂ ਲਿਆ ਜਾ ਸਕੇਗਾ।
ਦੱਸ ਦਈਏ ਕਿ ਸਵੇਰੇ 5 ਤੋਂ 9 ਵਜੇ ਦੇ ਦਰਮਿਆਨ ਨਿਕਲ ਨਹੀਂ ਸਕਣਗੇ ਹੋਟਲ ‘ਚ ਠਹਿਰੇ ਯਾਤਰੀ 8 ਜੂਨ ਤੋਂ ਪੰਜਾਬ ਵਿਚ ਹੋਟਲ ਅਤੇ ਪਰੁਹਣਚਾਰੀ ਉਦਯੋਗ ਖੁੱਲ੍ਹ ਜਾਵੇਗਾ। ਹੋਟਲਾਂ ਵਿਚ ਰੈਸਟੋਰੈਂਟ ਵਿਚ ਆ ਕੇ ਖਾਣਾ ਖਾਣ ‘ਤੇ ਰੋਕ ਜਾਰੀ ਰਹੇਗੀ। ਹੋਟਲਾਂ ਵਿਚ ਰੁਕਣ ਵਾਲੇ ਯਾਤਰੀਆਂ ਨੂੰ ਭੋਜਣ ਦੀ ਸਹੂਲਤ ਉਨ੍ਹਾਂ ਦੇ ਕਮਰੇ ਵਿਚ ਹੀ ਦੇਣੀ ਹੋਵੇਗੀ। ਯਾਤਰੀ ਹੋਟਲਾਂ ਵਿਚ ਸਵੇਰੇ 5 ਤੋਂ 9 ਵਜੇ ਦੇ ਦਰਮਿਆਨ ਹੀ ਬਾਹਰ ਨਿਕਲ ਸਕਣਗੇ। ਹੋਟਲਾਂ ਵਿਚ ਠਹਿਰੇ ਯਾਤਰੀਆਂ ਨੂੰ ਟ੍ਰੇਨ ਜਾਂ ਏਅਰ ਟਿਕਟ ਦੇ ਆਧਾਰ ‘ਤੇ ਇੱਕੋ ਸਮੇਂ ਬਾਹਰ ਨਿਕਲਣ ਦੀ ਛੋਟ ਮਿਲੇਗੀ। ਅਜਿਹੇ ਲੋਕਾਂ ਦੀ ਯਾਤਰਾ ਟਿਕਟ ਨੂੰ ਹੀ ਪਾਸ ਮੰਨਿਆ ਜਾਵੇਗਾ।ਦੱਸ ਦਈਏ ਕਿ ਪੰਜਾਬ ਸਰਕਾਰ ਨੇ ਵੀ 8 ਜੂਨ ਤੋਂ ਧਾਰਮਿਕ ਅਤੇ ਪੂਜਾ ਸਥਾਨ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਕੁੱਝ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਜਾ ਸਥਾਨ ਅਤੇ ਧਾਰਮਿਕ ਸਥਾਨ ਸਿਰਫ ਸਵੇਰੇ 5 ਵਜੇ ਤੋਂ ਦੇਰ ਸ਼ਾਮ 8 ਵਜੇ ਤੱਕ ਹੀ ਖੁੱਲ੍ਹਣਗੇ। ਪੂਜਾ ਸਮੇਂ/ਧਾਰਮਿਕ ਸਥਾਨ ‘ਤੇ ਵੱਧ ਤੋਂ ਵੱਧ 20 ਵਿਅਕਤੀ ਹੀ ਸ਼ਾਮਲ ਹੋ ਸਕਦੇ ਹਨ ਪਰ ਇਸ ਦੇ ਨਾਲ ਹੀ ਉਕਤ ਵਿਅਕਤੀਆਂ/ਸ਼ਰਧਾਲੂਆਂ ਨੂੰ ਸਮਾਜਿਕ ਦੂਰੀ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਧਾਰਮਿਕ ਸਥਾਨ ‘ਤੇ ਮਾਸਕ ਪਹਿਨਣਾ ਲਾਜ਼ਮੀ ਹੈ। ਸਰਕਾਰ ਵਲੋਂ ਇਹ ਵੀ ਹਿਦਾਇਤ ਜਾਰੀ ਕੀਤੀ ਗਈ ਹੈ ਕਿ ਪੂਜਾ ਸਥਾਨ ਅਤੇ ਧਾਰਮਿਕ ਸਥਾਨ ‘ਤੇ ਪ੍ਰਸ਼ਾਦ ਅਤੇ ਲੰਗਰ ਨਹੀਂ ਵਰਤਾਇਆ ਜਾਵੇਗਾ।ਇਸ ਦੇ ਨਾਲ ਹੀ ਹਿਦਾਇਤ ਕੀਤੀ ਗਈ ਹੈ ਕਿ ਉਕਤ ਪੂਜਾ/ਧਾਰਮਿਕ ਸਥਾਨਾਂ ਦੇ ਪ੍ਰਬੰਧਕ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਨਿਯਮਾਂ ਵਿਚ ਕਿਸੇ ਤਰ੍ਹਾਂ ਦੀ ਉਲੰਘਣਾ ਨਾ ਹੋਵੇ। ਹੱਥ ਦੇ ਸੈਨੇਟਾਈਜ਼, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਜਾਵੇ।।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਭ ਨਾਲ ।

Leave a Reply

Your email address will not be published. Required fields are marked *