ਜਾਪੁ ਸਾਹਿਬ ਪਾਵਨ ਬਾਣੀ ਦੇ ਸਿਰਲੇਖ ਤੋਂ ਵਿੱਦਤ (ਪ੍ਰਗਟ) ਹੈ ‘ਸ੍ਰੀ ਜਾਪੁ ਸਾਹਿਬ’ ਪਾਤਿਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਇਹ ਦਸਮ ਗ੍ਰੰਥ ਦੀ ਮੁੱਢਲੀ ਬਾਣੀ ਹੈ। ਇਸ ਦੀ ਕਾਵਿਕ ਬਣਤਰ ਗਣਿਕ ਛੰਦਾ-ਬੰਦੀ ‘ਤੇ ਆਧਾਰਤ ਹੈ ਅਤੇ ਇਸ ਦੇ ਕੁਲ 199 ਛੰਦ ਹਨ।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। “ਵਾਹਿਗੁਰੂ” ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ :-“ਵਾਹਿ” ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ “ਗੁਰੂ ” ਭਾਵ ਕਿ ਉਹ ਪਰਮਾਤਮਾ ਅਗਿਆਨਤਾ ਰੂਪੀ ਹਨੇਰੇ ਵਿੱਚ ਗਿਆਨ ਦਾ ਚਾਨਣ ਬਖਸ਼ਣ ਵਾਲਾ ਹੈ ।ਦੋ ਸ਼ਬਦਾਂ ਦਾ ਅਕਸਰ ਜਾਪ ਕੀਤਾ ਜਾਂਦਾ ਹੈ ; ਸਤਿਨਾਮੁ ਅਤੇ ਵਾਹਿਗੁਰੂ | ਅਸਲ ਵਿਚ ਸਤਿਨਾਮੁ ਇੱਕ ਨਹੀਂ ਦੋ ਸ਼ਬਦ ਹਨ , ਸਤਿ ਅਤੇ ਨਾਮੁ ਵਾਹਿਗੁਰੂ ਵੀ ਦੋ ਸ਼ਬਦ ਹਨ , ਵਾਹਿ ਅਤੇ ਗੁਰੂ ਪਰ ਗੁਰੂ ਗਰੰਥ ਸਾਹਿਬ ਦੀਆਂ ਹੱਥ ਲਿਖਤ ਆਦਿ ਬੀੜਾਂ ਵਿਚ ਸਾਰੇ ਅਗਲੇ ਪਿਛਲੇ ਸ਼ਬਦਾਂ ਨੂੰ ਜੁੜਵੇਂ ਰੂਪ ‘ ਚ ਲਗਾਤਾਰਤਾ ਵਿਚ ਲਿਖਿਆ ਗਿਆ , ਇਸ ਲਈ ਇਹ ਸ਼ਬਦ ਜੋਟੇ ਵੀ ਜੁੜਵੇਂ ਹੀ ਲਿਖੇ ਗਏ । | ਵਾਹਿ ਗੁਰੂ ਦਾ ਉਚਾਰਨ ਅਸੀਂ ਵਾਹੇਗੁਰੂ ਦੇ ਤੌਰ ‘ ਤੇ ਕਰਦੇ ਹਾਂ , ਜਦ ਕਿ ਇਸ ਦਾ ਸਹੀ ਉਚਾਰਨ ਵਾਹ ਗੁਰੁ ਹੋਣਾ ਚਾਹੀਦਾ ਹੈ । ਪਰ ਜੇ ਵਾਹਿ ਨੂੰ ਵਾਹੇ ਬੋਲਣਾ ਉਚਿਤ ਹੈ ਤਾਂ ਸਤਿ ਨੂੰ ਸਤੇ ਬੋਲਣਾ ਚਾਹੀਦਾ ਹੈ ਭਾਵ ਸਤਿ ਨਾਮੁ ਦਾ ਉਚਾਰਨ ਸਤਨਾਮ ਦੀ ਬਜਾਏ ਸਤੇਨਾਮ ਹੋਣਾ ਚਾਹੀਦਾ ਹੈ , ਜੋ ਕਦਾਚਿਤ ਠੀਕ ਨਹੀਂ । ਇਸ ਲਈ ਵਾਹਿ ਗੁਰੂ ਦਾ ਉਚਾਰਨ ਵਾਹੇਗੁਰੂ ਵੀ ਠੀਕ ਨਹੀਂ ਹੋਣਾ । ਅਸੀਂ ‘ ਸਿੱਖਾਂ ਨੇ ਆਪਣੇ ਤੌਰ ‘ ਤੇ ਰੱਬ ਦਾ ਨਾਂ ਵਾਹਿਗੁਰੂ ਰੱਖਿਆ ਹੋਇਆ ਹੈ ।ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦਿਆਂ ਉਹਨਾਂ ਨੂੰ ਵਾਰ ਵਾਰ ” ਵਾਹਿ ਗੁਰੂ ” ਕਹਿ ਕੇ ਗੁਰੂ ਜੀ ਦੀ ਵਾਹ – ਵਾਹੀ ਕੀਤੀ ਹੈ । ਉਪਰੋਕਤ ਦੀ ਰੌਸ਼ਨੀ ਵਿਚ ਮੈਨੂੰ ‘ ਵਾਹਿ ਗੁਰੂ ਜੀ ਕਾ ਖਾਲਸਾ , ਵਾਹਿ ਗੁਰੂ ਜੀ ਕੀ ਫਤਹਿ ‘ ਦਾ ਮਤਲਬ ਇਹ ਸਮਝ ਆਉਂਦਾ ਹੈ ਕਿ ਗੁਰੂ ਜੀ ਦਾ ਖਾਲਸਾ ਮਹਾਨ ( ਧੰਨ ) ਹੈ ਅਤੇ ਗੁਰੂ ਜੀ ਦੀ ਫਤਹਿ ਵੀ ਮਹਾਨ ( ਵੱਡੀ ) ਹੈ । ਪ੍ਰਚੱਲਤ ਅਰਥਾਂ ਵਿਚ ਵਾਹਿਗੁਰੂ ਜੀ ਕੀ ਫਤਹਿ ਨੂੰ ਪ੍ਰਮਾਤਮਾ ਦੀ ਜਿੱਤ ਸਮਝਣਾ ਅਜੀਬ ਲੱਗਦਾ ਹੈ । ਪਰਮਾਤਮਾ ਤਾਂ ਕੁਲ ਦ੍ਰਿਸ਼ਟੀ ਦਾ ਮਾਲਕ ਹੈ ,
