ਆਖਿਰ ਕਿਉਂ ਅੰਬਰ ਧਾਲੀਵਾਲ ਨੇ ਲਾਈਵ ਵੀਡੀਓ ਕੀਤੀ ਡਿਲੀਟ, ਜਾਣੋ ਵਜ੍ਹਾ ”ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਵਿਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਦਿਲਪ੍ਰੀਤ ਢਿੱਲੋਂ ਨੇ ਆਪਣੇ ‘ਤੇ ਲੱਗੇ ਇਲ ਜ਼ਾਮਾਂ ਦੀ ਸਫਾਈ ਦਿੰਦਿਆਂ ਲਾਈਵ ਹੋ ਕੇ ਆਪਣਾ ਪੱਖ ਰੱਖਿਆ ਸੀ,
ਜਿਸ ਤੋਂ ਬਾਅਦ ਅੰਬਰ ਧਾਲੀਵਾਲ ਵੀ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦਿਲਪ੍ਰੀਤ ਢਿੱਲੋਂ ਦੇ ਉਲਟ ਗੱਲਾਂ ਰੱਖੀਆਂ ਅਤੇ ਕਈ ਵੱਡੇ ਖੁ ਲਾਸੇ ਵੀ ਕੀਤੇ ਸਨ। ਇਸ ਲਾਈਵ ਤੋਂ ਬਾਅਦ ਕੁਝ ਲੋਕਾਂ ਨੇ ਅੰਬਰ ਦਾ ਸਾਥ ਦਿੱਤਾ ਅਤੇ ਕੁਝ ਲੋਕਾਂ ਨੇ ਉਸ ਨੂੰ ਮਾੜਾ ਵੀ ਬੋਲਿਆ। ਹਾਲਾਂਕਿ ਹੁਣ ਅੰਬਰ ਧਾਲੀਵਾਲ ਨੇ ਆਪਣੇ ਲਾਈਵ ਦੌਰਾਨ ਦੀ ਵੀਡੀਓ ਇੰਸਟਾਗ੍ਰਾਮ ਅਕਾਊਂਟ ਤੋਂ ਡਿਲੀਟ ਕਰ ਦਿੱਤੀ ਹੈ ਪਰ ਉਸ ਨੇ ਇਹ ਵੀਡੀਓ ਕਿਉਂ ਡਿਲੀਟ ਕੀਤੀ ਇਸ ਬਾਰੇ ਉਸ ਨੇ ਇਸ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਸ ਨੇ ਲਿਖਿਆ ‘ਕੱਲ੍ਹ ਮੈਂ ਆਪਣਾ ਸੱਚ ਬੋਲੀ ਅਤੇ ਲੋਕ ਮੇਰਾ ਮਜ਼ਾ ਕ ਬਣਾ ਰਹੇ ਨੇ, ਮੁਆਫੀ ਮੈਨੂੰ ਵੀਡੀਓ ਡਿਲੀਟ ਕਰਨੀ ਪਈ। ਮੈਂ ਇੱਕ ਚੰਗੇ ਪਰਿਵਾਰ ਦੀ ਕੁੜੀ ਹਾਂ ਤੇ ਮੇਰੇ ਪਰਿਵਾਰ ਨੂੰ ਇਹ ਸਭ ਪਸੰਦ ਨਹੀਂ ਕਿ ਕੋਈ ਮੇਰਾ ਮਜ਼ਾਕ ਉਡਾਏ। ਮੇਰੇ ਪਿਤਾ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਮੈਂ ਲੋਕਾਂ ਦੇ ਕੁਮੈਂਟਸ ਤੋਂ ਕਾਫੀ ਨਾਰਾਜ਼ ਹਾਂ, ਜਿਸ ਕਰਕੇ ਮੈਨੂੰ ਆਪਣੀ ਵੀਡੀਓ ਡਿਲੀਟ ਕਰਨੀ ਪਈ।” ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਬੀਤੇ ਦਿਨੀਂ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦੇ ਵਿਆਹ ਦੀ ਇਕ ਪੁਰਾਣੀ ਵੀਡੀਓ ਖੂਬ ਵਾਇਰਲ ਹੋਈ। ਇਹ ਵੀਡੀਓ ‘ਦਾਸ ਮੀਡੀਆ ਵਰਕਸ’ ਦੇ ਯੂਟਿਊਬ ਚੈਨਲ ਦੀ ਹੈ,
ਜਿਨ੍ਹਾਂ ਨੇ ਦਿਲਪ੍ਰੀਤ ਤੇ ਅੰਬਰ ਦੇ ਵਿਆਹ ਨੂੰ ਕਵਰ ਕੀਤਾ। ਇਸ ਵੀਡੀਓ ‘ਚ ਅੰਬਰ ਕਹਿ ਰਹੀ ਹੈ ਕਿ ਉਹ ਉਸ ਦੇ ਪਰਿਵਾਰ ਦੀ ਇੱਜ਼ਤ ਕਰਦਾ ਹੈ ਤੇ ਉਹ ਦਿਲਪ੍ਰੀਤ ਨੂੰ ਕਦੇ ਛੱਡ ਨਹੀਂ ਸਕਦੀ। ਦੂਜੇ ਪਾਸੇ ਦਿਲਪ੍ਰੀਤ ਕਹਿੰਦੇ ਹਨ ਕਿ ਅੰਬਰ ਮੇਰੇ ਘਰਦਿਆਂ ਤੇ ਮੇਰੀ ਬਹੁਤ ਇੱਜ਼ਤ ਕਰਦੀ ਹੈ ਤੇ ਮੈਂ ਉਸ ਨੂੰ ਹਮੇਸ਼ਾ ਖੁਸ਼ ਰੱਖਾਂਗਾ।
