ਅੱਜ ਰਾਤ ਨੂੰ 11 ਵਜੇ ਲੱਗੇਗਾ ਸਭ ਤੋਂ ‘ਵੱਡਾ ਚੰਦਰ ਗ੍ਰਹਿਣ’ ਦੇਖੋ

ਅੱਜ ਰਾਤ ਨੂੰ 11 ਵਜੇ ਲੱਗੇਗਾ ਸਭ ਤੋਂ ਵੱਡਾ ਚੰਦਰ ਗ੍ਰਹਿਣ ਦੇਖੋ ਅੱਜ ਇਸ ਸਮੇਂ ਲੱਗੇਗਾ ਚੰਦਰ ਗ੍ਰਹਿਣ, ਜਾਣੋ ਪੂਰੀ ਜਾਣਕਾਰੀ ਅਸੀ ਪਹਿਲਾਂ ਹੀ ਦੱਸ ਦੇਈਏ ਕਿ ਇਹ ਪੋਸਟ ਸਾਡੀ ਉਨ੍ਹਾਂ ਪਾਠਕਾਂ ਲਈ ਹੈ ਜੋ ਜੋਤਿਸ਼ ਵਿਧਿਆ ਤੇ ਯਕੀਨ ਕਰਦੇ ਹਨ।”ਸਾਲ 2020 ਦੇ ਜੂਨ ਮਹੀਨਾ ਦੀ ਸ਼ੁਰੂਆਤ ਵਿੱਚ ਹੀ ਸਾਲ ਦਾ ਦੂਜਾ ਚੰਦਰ ਗ੍ਰਹਿਣ 5 ਜੂਨ ਨੂੰ ਲੱਗੇਗਾ।ਚੰਦ ਗ੍ਰਹਿਣ ਨੂੰ ਖਗੋਲ ਵਿਗਿਆਨ ਦੇ ਨਾਲ-ਨਾਲ ਜੋਤਸ਼ੀ ਵਿਗਿਆਨ ਲਈ ਵੀ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਚੰਦ ਗ੍ਰਹਿਣ ਦਾ ਰਾਸ਼ੀਆਂ ਉੱਤੇ ਜਿਹੜਾ ਪ੍ਰਭਾਵ ਪੈਂਦਾ ਹੈ। ਸਾਲ 2020 ਦਾ ਦੂਜਾ ਚੰਦਰ ਗ੍ਰਹਿਣ 5 ਜੂਨ ਸ਼ੁੱਕਰਵਾਰ ਯਾਨੀ ਅੱਜ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਜਿਏਸ਼ਠ ਮਹੀਨੇ ਦੀ ਪੂਰਨਮਾਸ਼ੀ ਤਾਰੀਖ ’ਤੇ ਲੱਗੇਗਾ ਅਤੇ ਇਹ ਉਪ ਛਾਇਆ ਗ੍ਰਹਿਣ ਹੋਵੇਗਾ। ਗ੍ਰਹਿਣ 5 ਜੂਨ ਦੀ ਰਾਤ 11:15 ਤੋਂ ਸ਼ੁਰੂ ਹੋਵੇਗਾ, ਜੋ ਅਗਲੇ ਦਿਨ ਰਾਤ ਦੇ 2:34 ਵਜੇ ਤੱਕ ਰਹੇਗਾ। ਇਹ ਚੰਦਰ ਗ੍ਰਹਿਣ ਬ੍ਰਿਸ਼ਚਕ ਰਾਸ਼ੀ ਤੇ ਜੇਠ ਨਛੱਤਰ ‘ਚ ਲੱਗ ਰਿਹਾ ਹੈ। ਉਪ ਛਾਇਆ ਵਿਚ ਪੂਰਾ ਚੰਦਰ ਗ੍ਰਹਿਣ ਨਹੀਂ ਹੁੰਦਾ ਹੈ। ਇਸ ਵਿਚ ਚੰਦਰਮਾ ਸਿਰਫ ਧੁੰਧਲਾ ਵਿਖਾਈ ਪੈਂਦਾ ਹੈ। ਗ੍ਰਹਿਣ ਲੱਗਣ ਦਾ ਸਮਾਂ ਚੰਦਰ ਗ੍ਰਹਿਣ ਦੀ ਸ਼ੁਰੂਆਤ – 5 ਜੂਨ ਦੀ ਰਾਤ ਨੂੰ 11:15 ਵਜੇ ਪਰਮਗਰਾਸ ਚੰਦਰ ਗ੍ਰਹਿਣ– 6 ਜੂਨ ਨੂੰ ਦਿਨ ਦੇ 12: 54 ਵਜੇ ਚੰਦਰ ਗ੍ਰਹਿਣ ਦਾ ਕੁੱਲ ਸਮਾਂ – 3 ਘੰਟੇ ਅਤੇ 18 ਮਿੰਟ ”ਸੂਤਕ ਕਾਲ ਵਿਚ ਕੁਦਰਤ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਅਜਿਹੇ ਵਿਚ ਬੁਰਾ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਚੰਦਰ ਗ੍ਰਹਿਣ ਅਤੇ ਸੂਰਜ ਗ੍ਰਹਿਣ ਦੋਵਾਂ ਦੇ ਸਮੇਂ ਸੂਤਕ ਲੱਗਦਾ ਹੈ। ਸੂਤਕ ਵਿਚ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਸੂਤਕ ਕਾਲ ਵਿਚ ਕੁੱਝ ਸਾਵਧਾ-ਨੀਆਂ ਵੀ ਵਰਤਨੀਆਂ ਚਾਹੀਦੀਆਂ ਹਨ। ਸੂਤਕ ਕਾਲ ਵਿਚ ਕਿਸੇ ਵੀ ਤਰ੍ਹਾਂ ਦੇ ਸ਼ੁੱਭ ਕੰਮ ਦੀ ਮਨਾਈ ਹੁੰਦੀ ਹੈ। ਇਸ ਸਮੇਂ ਮੰਦਰਾਂ ਦੇ ਕਪਾਟ ਵੀ ਬੰਦ ਕਰ ਦਿੱਤੇ ਜਾਂਦੇ ਹਨ। 5 ਜੂਨ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਉਪ ਛਾਇਆ ਚੰਦਰ ਗ੍ਰਹਿਣ ਹੋਣ ਕਾਰਨ ਸੂਤਕ ਕਾਲ ਦਾ ਪ੍ਰਭਾਵ ਘੱਟ ਰਹੇਗਾ।

Leave a Reply

Your email address will not be published. Required fields are marked *