Home / ਦੁਨੀਆ ਭਰ / ਖੁਸ਼ਖਬਰੀ ਇਸ ਦਿਨ ਤੋਂ ਖੁੱਲਣਗੇ ਮਾਲ, ਸਰਕਾਰ ਨੇ ਜ਼ਾਰੀ ਕੀਤੇ ਨਿਯਮ

ਖੁਸ਼ਖਬਰੀ ਇਸ ਦਿਨ ਤੋਂ ਖੁੱਲਣਗੇ ਮਾਲ, ਸਰਕਾਰ ਨੇ ਜ਼ਾਰੀ ਕੀਤੇ ਨਿਯਮ

ਪ੍ਰਾਪਤ ਜਾਣਕਾਰੀ ਅਨੁਸਾਰ 8 ਜੂਨ ਤੋਂ ਮਾਲ, ਹੋਟਲ, ਰੈਸਟੋਰੈਂਟ ਖੋਲ੍ਹਣ ਦੀ ਇਜਾ-ਜ਼ਤ ਮਿਲੀ ਹੈ। ਜਿਸ ਦੇ ਸੰਬੰਧ ਵਿਚ ਸਿਹਤ ਮੰਤਰਾਲੇ ਵਲੋਂ ਇਕ ਮਿਆਰੀ ਸੰਚਾਲਨ ਵਿਧੀ(SOPs) ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਕੰਟੋਨਮੈਂਟ ਵਾਲੇ ਖੇਤਰਾਂ ਨੂੰ ਛੱਡ ਕੇ ਸਾਰੇ ਦੇਸ਼ ਨੂੰ ਕੁਝ ਨਿਯਮਾਂ ਨਾਲ ਤਾਲਾਬੰਦੀ ਤੋਂ ਮੁਕਤ ਕੀਤਾ ਜਾ ਰਿਹਾ ਹੈ। ਓਪਨਿੰਗ ਮਾਲਜ਼ ‘ਤੇ ਐਸਓਪੀ ਮੁਤਾਬਕ ਦੋ ਲੋਕਾਂ ਦਰਮਿਆਨ ਘੱਟ-ਘੱਟ ਛੇ ਫੁੱਟ ਦਾ ਫਾਸਲਾ ਹੋਣਾ ਚਾਹੀਦਾ ਹੈ। ਹਰ ਵਿਅਕਤੀ ਲਈ ਮਾ-ਸਕ ਪਹਿਨਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਸਾਬਣ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਕਰਨਾ ਸਾਫ਼ ਕਰਨਾ ਹੈ ਫਿਰ ਭਾਵੇਂ ਹੱਥ ਗੰ-ਦਾ ਲੱਗ ਰਿਹਾ ਹੈ ਜਾਂ ਨਹੀਂ।ਦੱਸ ਦਈਏ ਕਿ ਵਾਲਿਟ ਪਾਰਕਿੰਗ ਸੰਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ –ਜਦੋਂ ਤੁਸੀਂ ਆਪਣੀ ਕਾਰ ਰਾਹੀਂ ਮਾਲ ਪਹੁੰਚਦੇ ਹੋ, ਤਾਂ ਵਾਲਿਟ ਪਾਰਕਿੰਗ ਨੂੰ ਲੈ ਕੇ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਸਟੀਅਰਿੰਗ, ਡੋਰ, ਹੈਂਡਲ ਅਤੇ ਚਾਬੀ ਨੂੰ ਕੀਟਾ-ਣੂਨਾ-ਸ਼ਕ ਨਾਲ ਕੀਟਾਣੂਮੁਕਤ ਕੀਤਾ ਜਾਵੇਗਾ। ਥਰਮਲ ਸਕ੍ਰੀ-ਨਿੰਗ ਉਹਨਾਂ ਸਟਾਫ ਲਈ ਜ਼ਰੂਰੀ ਹੈ ਜੋ ਘਰੇਲੂ ਸਪੁਰਦਗੀ(Home Delivery) ਸੇਵਾ ਵਿਚ ਹਨ।ਦੱਸ ਦਈਏ ਕਿ ਸਾਰੇ ਸ਼ਾਪਿੰਗ ਮਾਲਸ ਨੂੰ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਸੈਨੇਟਾਈਜ਼ਰ ਲਗਾਉਣ ਲਈ ਕਿਹਾ ਗਿਆ ਹੈ। ਮਾਲ ਵਿਚ ਦਾਖਲ ਹੋਣ ‘ਤੇ ਸਾਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਏਗੀ ਫਿਰ ਭਾਵੇਂ ਉਹ ਗਾਹਕ ਹੋਣ ਜਾਂ ਉਥੇ ਕੰਮ ਕਰ ਰਹੇ ਕਾਮੇ ਜਾਂ ਯਾਤਰੀ। ਸਮਾਜਿਕ ਦੂਰੀ ਦੀ ਪਾਲਣਾ ਕਰਨਾ ਮਾਲ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ।ਦੱਸਣਯੋਗ ਹੈ ਕਿ ਜੇ ਮਾਲ ਦੇ ਕਾਮੇ ਬਜ਼ੁਰਗ, ਗਰ-ਭਵ-ਤੀ ਔਰਤਾਂ ਜਾਂ ਉਹ ਲੋਕ ਜੋ ਡਾਕਟਰੀ ਇਲਾਜ ਅਧੀਨ ਹਨ, ਤਾਂ ਉਨ੍ਹਾਂ ਨੂੰ ਵਧੇਰੇ ਸਾਵ-ਧਾਨ ਰਹਿਣ ਦੀ ਲੋੜ ਹੈ। ਮਾਲ ਪ੍ਰਬੰਧਨ ਨੂੰ ਅਜਿਹੇ ਕਾਮਿਆਂ ਨੂੰ ਪਬਲਿਕ ਡੀਲਿੰਗ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਤੁਹਾਨੂੰ ਦੱਸ ਦੇਈਏ ਕਿ ਮਾਲ ਦੇ ਅੰਦਰ ਤਾਪਮਾਨ ਦੇ ਸੰਬੰਧ ਵਿਚ ਕਿਹਾ ਗਿਆ ਹੈ ਕਿ ਇਹ 24-30 ਡਿਗਰੀ ਦੇ ਦਾਇਰੇ ਵਿਚ ਇਸ ਦੀ ਰੇਂਜ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਹੀਊਮੀਡਿਟੀ ਦੀ ਰੇਂਜ 40-70 ਪ੍ਰਤੀਸ਼ਤ ਦੇ ਵਿਚਕਾਰ ਹੋਣੀ ਚਾਹੀਦੀ ਹੈ। ਮਾਲ ਅੰਦਰ ਹਵਾ ਦੀ ਆਵਾਜਾਈ ਦਾ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਗੱਲ ਮਾਲ ਅੰਦਰ ਬੱਚਿਆਂ ਦੇ ਖੇਡਣ ਵਾਲੇ ਖੇਤਰ, ਸਿਨੇਮਾ ਹਾਲ, ਗੇਮਿੰਗ ਜ਼ੋਨ ਬੰਦ ਰਹਿਣਗੇ। ਜੇ ਕਿਸੇ ਗਾਹਕ ਜਾਂ ਕਾਮੇ ਵਿਚ ਕਰੋਨਾ ਦੇ ਸੰਕੇਤ ਦਿਖਾਈ ਦੇਣ ਤਾਂ ਮਾਲ ਪ੍ਰਬੰਧਨ ਤੁਰੰਤ ਉਸ ਨੂੰ ਇਕੱਲਿਆਂ ਕਮਰੇ(ਆਈਸੋਲੇਸ਼ਨ) ਵਿਚ ਰੱਖੇਗਾ। ਇਸ ਤੋਂ ਇਲਾਵਾ ਇਹ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਹੁਤ ਜ਼ਰੂਰੀ ਹੋਵੇ ਤਾਂ ਦੀ ਮਾਲ ਜਾਂ ਰੈਸਟੋਰੈਂਟ ਵਿਚ ਜਾਓ ਨਹੀਂਂ ਤਾਂ ਘਰ ਅੰਦਰ ਰਹਿ ਦੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਅਜੇ ਵੀ ਬਹੁਤ ਜ਼ਰੂਰੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!