ਹੁਣ ਨਹੀਂ ਹੋ ਸਕੇਗੀ ”ਹੇਮਕੁੰਟ ਸਾਹਿਬ” ਯਾਤਰਾ

ਪ੍ਰਾਪਤ ਜਾਣਕਾਰੀ ਅਨੁਸਾਰ ਹੇਮਕੁੰਟ ਸਾਹਿਬ ਨੂੰ ਜਾਂਦੇ ਰਸਤੇ ਵਿੱਚ 14km ਦੇ ਪੜਾਅ ਤੇ ਆਉਂਦੇ ਘਨਘਰੀਆ ਵਿਖ਼ੇ ਗੁਰੁਦਵਾਰਾ ਗੋਬਿੰਦ ਧਾਮ ਦੀਆਂ ਸਰਾਵਾਂ ਤੇ ਇੱਥੇ ਮੌਜੂਦ 49 ਹੋਟਲਾ ਨੂੰ ਹੁਣ ਢਾ-ਹ ਦਿੱਤਾ ਜਾਵੇਗਾ। ਉਤਰਾਖੰਡ ਹਾਈ ਕੋਰਟ ਦੇ ਆਦੇਸ਼ ਦੇ ਬਾਅਦ ਨੰਦਾ ਦੇਵੀ ਰਾਸ਼ਟਰੀ ਜੰਗਲਾਤ ਵਿਭਾਗ ਨੇ ਕਾਰ-ਵਾਈ ਸ਼ੁਰੂ ਕਰ ਦਿੱਤੀ ਹੈ | ਪਿੰਡ ਵਾਸੀਆਂ ਦੀਆਂ ਇਹ ਦੁਕਾਨਾਂ 50 ਸਾਲ ਤੋਂ ਵੀ ਵੱਧ ਪੁਰਾਣੀਆਂ ਹਨ| ਇਸ ਦੇ ਨਾਲ ਹੀ ਘਨਘਰੀਆ ਵਿਖੇ ਹੇਮਕੁੰਟ ਸਾਹਿਬ ਟਰੱਸਟ ਦੇ ਗੁਰਦੁਆਰਾ ਸਾਹਿਬ ਦਾ ਕੁਝ ਹਿੱਸਾ ਗੈਰਕਾਨੂੰਨੀ ਉਸਾਰੀ ਅਧੀਨ ਤੋੜਿਆ ਜਾਵੇਗਾ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਨੰਦਾ ਦੇਵੀ ਰਾਸ਼ਟਰੀ ਵਣ ਮੰਡਲ ਨੇ ਹਦਾਇਤਾਂ ਦਿੱਤੀਆਂ ਹਨ।ਇਸ ਸਬੰਧ ਵਿਚ ਗੁਰੂਦੁਆਰਾ ਪ੍ਰਬੰਧਕ ਦਾ ਕਹਿਣਾ ਹੈ ਕਿ ਇਸ ਨਾਲ ਪੂਰੇ ਹੇਮਕੁੰਟ ਸਾਹਿਬ ਦੀ ਯਾਤਰਾ ਹੀ ਪ੍ਰਭਾ-ਵਤ ਹੋਵੇਗੀ, ਜਦੋਂ ਕੋਈ ਹੋਟਲ ਨਹੀਂ ਹੋਵੇਗਾ, ਜੇ ਗੁਰੂਦੁਆਰਾ ਨਹੀਂ ਹੋਵੇਗਾ ਤਾਂ ਯਾਤਰਾ ਕਿਵੇਂ ਚੱਲੇਗੀ। ਕਿਉਂਕਿ ਹੇਮਕੁੰਟ ਸਾਹਿਬ ਨੂੰ ਇਕ ਦਿਨ ਵਿਚ 19 ਕਿਲੋਮੀਟਰ ਦੀ ਮੁਸ਼-ਕਲ ਯਾਤਰਾ ਨਹੀਂ ਹੋ ਸਕਦੀ, ਜਿਸ ਲਈ ਹੇਮਕੁੰਟ ਸਾਹਿਬ ਟਰੱਸਟ ਵੀ ਚਿੰਤਤ ਹੈ ਇਸ ਦੇ ਨਾਲ ਹੀ ਸ਼ਰਧਾਲੂਆਂ ਵਿਚ ਗੁੱਸਾ ਵੀ ਵਧੇਗਾ।ਘਨਘਰੀਆ ਵਿਖ਼ੇ ਗੁਰੁਦਵਾਰਾ ਗੋਬਿੰਦ ਧਾਮ ਹੇਮਕੁੰਟ ਸਾਹਿਬ ਦੀ ਯਾਤਰਾ ਦਾ 14 ਕਿਲੋਮੀਟਰ ਦੀ ਦੂਰੀ ‘ਤੇ ਪਹਿਲਾ ਸਟਾਪ ਹੈ, ਇਕ ਰਸਤਾ ਫੁੱਲਾਂ ਦੀ ਘਾਟੀ ਅਤੇ ਇਕ ਰਸਤਾ ਹੇਮਕੁੰਟ ਸਾਹਿਬ ਵੱਲ ਜਾਂਦਾ ਹੈ| ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਇਥੇ ਰੁਕਣ ਤੋਂ ਬਾਅਦ ਹੀ ਅਗਲੇ ਦਿਨ ਹੇਮਕੁੰਟ ਜਾਣ ਦੇ ਯੋਗ ਹੋ ਜਾਂਦੇ ਹਨ। ਹੁਣ ਇਸ ਤਰ੍ਹਾਂ ਇਥੇ ਬਣਾਈਆਂ ਸਰਾਵਾਂ ਦੇ ਟੁੱਟਣ ਤੋਂ ਬਾਅਦ ਹੇਮਕੁੰਟ ਸਾਹਿਬ ਆਉਣ ਵਾਲੇ ਸ਼ਰਧਾਲੂ ਕਿੱਥੇ ਰਹਿਣਗੇ| ਆਉਣ ਵਾਲੇ ਸਾਲਾਂ ਵਿਚ ਯਾਤਰਾ ਕਿਵੇਂ ਜਾਰੀ ਰੱਖੀ ਜਾਏਗੀ ਕਿਉਂਕਿ ਇੱਥੇ ਸਥਿਤ ਸਾਰੇ ਹੋਟਲ ਗੈਰਕਾ-ਨੂੰਨੀ ਉਸਾਰੀਆਂ ਦੀ ਸੂਚੀ ਵਿਚ ਆ ਗਏ ਹਨ|

Leave a Reply

Your email address will not be published. Required fields are marked *