ਦਿਲਜੀਤ ਦੁਸਾਂਝ ਨੇ ਅੱਜ ਦੇ ਦਿਨ ਤੇ ਪਾਈ ਪੋਸਟ

ਜੂਨ ਚੌਰਾਸੀ ਦੌਰਾਨ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਫ਼ੌਜ ਹੱਥੋਂ ਕਰਵਾਇਆ ਗਿਆ ਫ਼ੌਜ hmala ਸਭ ਨੂੰ ਯਾਦ ਹੈ ਜਿਸ ਨੂੰ ਤੀਜੇ ਘੱਲੂਘਾਰੇ ਵਜੋਂ ਜਾਣਿਆ ਜਾਂਦਾ ਹੈ। ਇਸ ਘੱਲੂ ਘਾਰੇ ਦੌਰਾਨ ਧਾਰਮਿਕ ਅਸਥਾਨਾਂ ਦੇ ਸਤਿਕਾਰ ਲਈ ਜਿੰਦਗੀਆਂ ਵਾਰਨ ਵਾਲੇ ਸਮੂਹ ਸਿੰਘਾਂ ਨੂੰ ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਲੋਂ ਸਤਿਕਾਰ ਭੇਟ ਕਰਦਾ ਹੈ।
ਦੱਸ ਦਈਏ ਕਿ ਇਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਲੋਕੀ ਪੋਸਟਾਂ ਪਾ ਕੇ ਉਨ੍ਹਾਂ ਦਿਨਾਂ ਨੂੰ ਮਹਿਸੂਸ ਕਰ ਰਹੇ ਹਨ। ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਨੇ ਵੀ ਇੱਕ ਪੋਸਟ ਪਾ ਕਿ ਉਸ ਸਮੇਂ ਨੂੰ ਯਾਦ ਕੀਤਾ ਤੇ ਦੋ ਗੀਤ ਵੀ ਗਾਏ ਜੋ ਉਨ੍ਹਾਂ ਸਮਿਆਂ ਦੌਰਾਨ ਸਿੰਘਾਂ ਨੂੰ ਯਾਦ ਕਰਵਾ ਰਹੇ ਹਨ। ਦੱਸ ਦਈਏ ਕਿ ਦਲਜੀਤ ਦੋਸਾਂਝ ਇਸ ਸਮੇਂ ਪੂਰੀ ਬਾਲੀਵੁੱਡ ਚ ਸਟਾਰ ਹੈ ਜਿਸ ਦਾ ਬਿਆਨ ਤੇ ਪੋਸਟ ਪੂਰੇ ਦੁਨੀਆ ਦੇ ਲੋਕੀ ਦੇਖਦੇ ਤੇ ਸੁਣਦੇ ਹਨ।ਦਿਲਜੀਤ ਦਾ ਜਨਮ 6 ਜਨਵਰੀ ਚੌਰਾਸੀ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ਵਿੱਚ, ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ ਅਤੇ ਮਾਤਾ ਸੁਖਵਿੰਦਰ ਕੌਰ, ਘਰੇਲੂ ਔਰਤ ਹਨ। ਉਸਦੀ ਇੱਕ ਵੱਡੀ ਭੈਣ ਅਤੇ ਇੱਕ ਛੋਟਾ ਭਰਾ ਵੀ ਹੈ। ਉਹ ਆਪਣੇ ਬਚਪਨ ਦੇ ਦੁਸਾਂਝ ਕਲਾਂ ਵਿਚ ਬਿਤਾਏ ਅਤੇ ਫਿਰ ਲੁਧਿਆਣੇ, ਪੰਜਾਬ ਚਲਾ ਗਿਆ, ਜਿਥੇ ਉਸਨੇ ਆਪਣੀ ਰਸਮੀ ਸਿੱਖਿਆ ਪੂਰੀ ਕੀਤੀ, ਜਿਸ ਵਿਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੋਂ ਹਾਈ ਸਕੂਲ ਡਿਪਲੋਮਾ ਵੀ ਸ਼ਾਮਲ ਸੀ। ਸਕੂਲ ਦੇ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।ਪੰਜਾਬ ਚੌਰਾਸੀ 2014 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦਾ ਨਿਰਦੇਸ਼ਕ ਅਨੁਰਾਗ ਸਿੰਘ ਹੈ। ਇਹ ਪੰਜਾਬ ਵਿੱਚ ਚੌਰਾਸੀ-86 ਦੇ ਸਮੇਂ ਦੇ ਆਮ ਜੀਵਨ ਤੇ ਅਸਰ ਅਤੇ ਖ਼ਾਸ ਕਰ ਇਹਨਾਂ ਸਮੇਂ ਵਿੱਚ ਗੁੰ ਮ ਹੋਏ ਇੱਕ ਨੌਜਵਾਨ ਅਤੇ ਉਸ ਦੀ ਮਾਂ ਦੀ ਕਹਾਣੀ ਹੈ। ਇਹ ਫ਼ਿਲਮ 27 ਜੂਨ 2014 ਨੂੰ ਰਿਲੀਜ਼ ਹੋਈ। ਇਸ ਵਿੱਚ ਮੁੱਖ ਕਿਰਦਾਰ ਦਿਲਜੀਤ ਦੁਸਾਂਝ, ਕਿਰਨ ਖੇਰ, ਪਵਨ ਮਲਹੋਤਰਾ ਅਤੇ ਸੋਨਮ ਬਾਜਵਾ ਨੇ ਨਿਭਾਏ ਹਨ।

Leave a Reply

Your email address will not be published. Required fields are marked *