Home / ਵੀਡੀਓ / ਸੋਸ਼ਲ ਮੀਡੀਆ ‘ਤੇ ਛਾਇਆ ‘ਤੀਰ ਵਾਲਾ ਸਿੱਖ ਬੱਚਾ

ਸੋਸ਼ਲ ਮੀਡੀਆ ‘ਤੇ ਛਾਇਆ ‘ਤੀਰ ਵਾਲਾ ਸਿੱਖ ਬੱਚਾ

ਸੋਸ਼ਲ ਮੀਡੀਆ ‘ਤੇ ਵਾਇਰਲ ‘ਤੀਰ ਵਾਲਾ ਸਿੱਖ ਬੱਚਾ’, ਉਮਰ ਨਾਲੋਂ ਵੱਡੀਆਂ ਗੱਲਾਂ ਨੇ ਸਭ ਨੂੰ ਕੀਤਾ ਹੈਰਾਨ ”ਦੱਸ ਦਈਏ ਕਿ ਇੱਕ ਅਣਭੋਲ ਬੱਚਾ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਵੇਸ਼ਪੂਸ਼ਾ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।ਇਹ ਬੱਚਾ ਬਾਣੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਅਕਸਰ ਹੀ ਦਿਖਾਈ ਦਿੰਦਾ ਹੈ।
ਹੱਥ ਵਿੱਚ ਤੀਰ ਤੇ ਸਰੀਰ ਤੇ ਖਾਲਸਾਈ ਬਾਣਾ ਪਹਿਣ ਕੇ ਇਹ ਛੋਟਾ ਬੱਚਾ ਹਰ ਰੋਜ਼ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਲਈ ਆਉਂਦਾ ਹੈ ਤੇ ਜਰਨੈਲ ਸਿੰਘ ਭਿੰਡਰ-ਵਾਲੇ ਦੇ ਆਦਰਸ਼ਾਂ ਤੇ ਚੱਲਣ ਦੀ ਲੋਕਾਂ ਨੂੰ ਸਿਖਿਆ ਦਿੰਦਾ ਹੈ। ਦੱਸ ਦਈਏ ਕਿ ਇਸ ਬੱਚੇ ਨੂੰ ਲੋਕ ਤੀਰ ਵਾਲਾ ਬੱਚਾ ਕਹਿ ਕੇ ਸੰਬੋਧਨ ਕਰਦੇ ਹਨ । ਇਸ ਬੱਚੇ ਦੀ ਸੋਚ ਆਪਣੀ ਉਮਰ ਨਾਲੋਂ ਜਿਆਦਾ ਹੈ। ਬੱਚੇ ਨੇ ਹਾਲੇ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਸਿੱਖਿਆ ਪਰ ਵੱਡੀਆਂ-ਵੱਡੀਆਂ ਗੱਲ ਕਰਕੇ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇਹ ਤੀਰ ਵਾਲਾ ਬੱਚਾ ਸਿੱਖ ਰਾਜ ਦੀਆ ਗੱਲਾਂ ਕਰ ਲੋਕਾਂ ਦੇ ਦਿਲਾਂ ਵਿੱਚ ਰਾਜ ਕਰ ਰਿਹਾ ਹੈ। ਇੱਥੇ ਇਹ ਵੀ ਦੱਸਦਈਏ ਕਿ ਇਸ ਦਾ ਪਿਤਾ ਪਹਿਲਾਂ ਹਿੰਦੂ ਜੈਂਟਲਮੈਨ ਸੀ ਪਰ ਫਿਰ ਜਰਨੈਲ ਸਿੰਘ ਭਿੰਡਰਾਂ-ਵਾਲਿਆਂ ਦੀ ਸੋਚ ਤੋ ਅਜਿਹਾ ਪ੍ਰਭਾ-ਵਿਤ ਹੋਇਆ ਕਿ ਪੂਰਨ ਗੁਰਸਿੱਖ ਸੱਜ ਗਿਆ। ਹੁਣ ਇਹ ਬੱਚਾ ਵੀ ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਅਰਦਰਸ਼ਾ ਚੱਲ ਕੇ ਸਿੱਖ ਰਾਜ ਦੀ ਸਥਾਪਨਾ ਦੀ ਮੰਗ ਕਰ ਰਿਹਾ ਹੈ। ਭਾਵੇ ਕਿ ਇਸ ਛੋਟੀ ਉਮਰ ਵਿੱਚ
ਊਸ ਨੂੰ ਸਿੱਖ ਰਾਜ ਬਾਰੇ ਪਤਾ ਨਹੀਂ ਪਤਾ ਪਰ ਉਸ ਦਾ ਇਹ ਹੋਂਸਲੇ ਕਾਰਨ ਉਹ ਸੋਸ਼ਲ ਮੀਡੀਆ ਤੇ ਵਾਇ-ਰਲ ਹੋ ਰਿਹਾ ਹੈ। ਦੱਸ ਦਈਏ ਕਿ ਇਹ ਬੱਚਾ ਹਰ ਰੋਜ ਦਰਬਾਰ ਸਾਹਿਬ ਆ ਕੇ ਕੀਰਤਨ ਵੀ ਸਰਵਣ ਕਰਦਾ ਹੈ।ਦੱਸ ਦੇਈਏ ਕਿ ਇਸ ਬੱਚੇ ਨੇ ਕੁੱਝ ਦਿਨਾਂ ਚ ਹੀ ਸਿੱਖ ਸੰਗਤਾਂ ਦੇ ਦਿਲਾਂ ਚ ਥਾਂ ਬਣਾ ਲਈ ਹੈ।

error: Content is protected !!