ਇਹ ਛੋਟਾ ਸਰਦਾਰ ਹੈ ਅੱਜ ਪੰਜਾਬੀ ਸਿੱਖ ਭਾਈਚਾਰੇ ਦੇ ਦਿਲਾਂ ਦਾ ਰਾਜਾ

ਇਹ ਛੋਟਾ ਸਰਦਾਰ ਬੱਚਾ ਹੈ ਅੱਜ ਪੰਜਾਬੀ ਸਿੱਖ ਭਾਈਚਾਰੇ ਦੇ ਦਿਲਾਂ ਦਾ ਰਾਜਾ ਇਹ ਸਰਦਾਰ ਜੁਵਾਕ ਜੋ ਤੁਸੀ ਦੇਖ ਰਹੇ ਹੋ ਇਹ ਹੈ ਪੰਜਾਬੀਆਂ ਦੇ ਦਿਲਾਂ ਦਾ ਰਾਜਾ ਸਰਦਾਰ ਜਗਮੀਤ ਸਿੰਘ ਜੋ ਕਨੇਡਾ ਚ ਹਰ ਸਮੇਂ ਚਰਚਾ ਚ ਰਹਿਣ ਵਾਲਾ ਸਿੱਖ ਹੈ।’ਜਗਮੀਤ ਸਿੰਘ ਧਾਲੀਵਾਲ (ਜਨਮ 2 ਜਨਵਰੀ 1979) ਓਂਟਾਰੀਓ, ਕੈਨੇਡਾ ਤੋਂ ਇੱਕ ਸਿਆਸਤਦਾਨ ਹੈ ਅਤੇ ਓਂਟਾਰੀਓ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਉਪ ਨੇਤਾ ਹੈ। ਉਹ ਓਂਟਾਰੀਓ ਵਿੱਚ ਸੂੂੂਬਾਈ ਵਿਧਾਇਕ ਦੇ ਤੌਰ ‘ਤੇ ਬੈਠਣ ਵਾਲਾ, ਇੱਕ ਪ੍ਰਮੁੱਖ ਸੰਘੀ ਪਾਰਟੀ ਦੀ ਅਗਵਾਈ ਕਰਨ ਵਾਲਾ ਅਤੇ ਕੈਨੇਡਾ ਵਿੱਚ ਉਪ ਆਗੂ ਦੀ ਪਦਵੀ ਉੱਤੇ ਬੈਠਣ ਵਾਲਾ ਪਹਿਲਾ ਪੱਗੜੀਧਾਰੀ ਸਿੱਖ ਸੀ।ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਕੈਨੇਡਾ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਂ ਜਗਤਾਰਨ ਸਿੰਘ ਜੋ ਪੇਸ਼ੇ ਵਜੋਂ ਡਾਕਟਰ ਹਨ ਅਤੇ ਮਾਤਾ ਦਾ ਨਾਂ ਹਰਮੀਤ ਕੌਰ ਹੈ ਇਹ ਕੈਨੇਡਾ ਪਰਵਾਸ ਗਏ ਸਨ। ਜਗਮੀਤ ਸਿੰਘ ਦੇ ਪੜਦਾਦੇ ਦਾ ਨਾਂਂ ਸੇਵਾ ਸਿੰਘ ਠੀਕਰੀਵਾਲਾ ਹੈ ਜਿਸ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਸਰਕਾਰ ਲ-ੜਾ-ਈ ਲੜੀ ਸੀ ਅਤੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਮਰਨ ਵਰਤ ਰੱਖ ਕੇੇ jan ਵਾਰਨ ਵਾਲੇ ਆਗੂ ਸਨ। ਇਸ ਤੋਂ ਪਹਿਲਾਂ ਸਿੰਘ ਇੱਕ ਅਪ ਰਾਧੀ ਬਚਾਅ ਪੱਖ ਦੇ ਵਕੀਲ ਵਜੋਂ ਕੰਮ ਕਰਦਾ ਸੀ। ਉਸ ਦਾ ਵਿਆਹ ਗੁਰਕਿਰਨ ਕੌਰ ਸਿੱਧੂ ਨਾਲ ਹੋਇਆ ਹੈ।ਜਗਮੀਤ ਸਿੰਘ ਨੇ 2011 ਦੇ ਸੰਘੀ ਚੋਣ ਵਿਚ ਸੰਸਦ ਮੈਂਬਰ ਦੀ ਦੌੜ ਵਿੱਚ ਬਰੈਮਲੀ-ਗੋਰ-ਮਾਲਟਨ ਤੋਂ ਐੱਨਡੀਪੀ ਉਮੀਦਵਾਰ ਵਜੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਚੋਣ ਦੌਰਾਨ, ਸਿੰਘ ਨੇ ਆਪਣਾ ਉਪਨਾਮ ਧਾਲੀਵਾਲ (ਜੋ ਜਾਤ ਨਾਲ ਜੁੜਿਆ ਹੋਇਆ ਹੈ) ਬੰਦ ਕਰ ਦਿੱਤਾ ਕਿਉਂਕਿ ਉਹ ਭਾਰਤੀ ਜਾਤ ਪ੍ਰਣਾਲੀ ਵਿੱਚਲੇ ਅਸਮਾਨਤਾ ਨੂੰ ਰੱਦ ਕਰਨ ਦਾ ਸੰਕੇਤ ਦੇਣਾ ਚਾਹੁੰਦਾ ਸੀ। ਇਸ ਦੀ ਬਜਾਏ, ਉਸ ਨੇ ਸਿੰਘ ਦੀ ਵਰਤੋਂ ਕਰਨ ਦੀ ਚੋਣ ਕੀਤੀ, ਜੋ ਇੱਕ ਸਮਾਨਤਾਵਾਦੀ ਸਮਾਜ ਵਿਚ ਅਧਿਆਤਮਿਕ ਵਿਸ਼ਵਾਸ ਨੂੰ ਦਰਸਾਉਂਦਾ ਹੈ ਜਿੱਥੇ ਸਾਰੇ ਅਧਿਕਾਰ ਅਤੇ ਨਿਆਂ ਦੇ ਬਰਾਬਰ ਪਹੁੰਚ ਦਾ ਆਨੰਦ ਲੈਂਦੇ ਹਨ।ਸਿੰਘ ਨੇ 2011 ਓਂਟਾਰੀਓ ਸੂਬਾਈ ਚੋਣ ਵਿੱਚ ਐਨਡੀਪੀ ਉਮੀਦਵਾਰ ਦੇ ਰੂਪ ਵਿੱਚ ਬੈਰਾਮਲੀ-ਗੋਰ-ਮਾਲਟਨ ਦੀ ਦੌੜ ਵਿੱਚ ਲਿਬਰਲ ਉਮੀਦਵਾਰ ਕੁਲਦੀਪ ਕੁਲਾਰ ਨੂੰ 2,277 ਵੋਟਾਂ ਨਾਲ ਹਰਾਇਆ। ਜਗਮੀਤ ਸਿੰਘ ਪੀਲ ਇਲਾਕਾ ਦੀ ਪ੍ਰਤੀਨਿਧਤਾ ਕਰਨ ਲਈ ਪਹਿਲੀ ਓਂਟਾਰੀਓ ਐਨਡੀਪੀ ਐੱਮਪੀਪੀ ਅਤੇ ਪਹਿਲੇ ਪਗੜੀ ਪਹਿਨਣ ਵਾਲੇ ਐੱਮਪੀਪੀ ਬਣ ਗਏ। ਓਂਟਾਰੀਓ ਦੀ 40ਵੀਂ ਸੰਸਦ ਵਿਚ, ਸਿੰਘ ਓਂਟਾਰੀਓ ਦਾ ਅਟੌਰਨੀ ਜਨਰਲ ਅਤੇ ਉਪਭੋਗਤਾ ਸੇਵਾਵਾਂ ਲਈ ਐੱਨਡੀਪੀ ਆਲੋ-ਚਕ ਦੇ ਤੌਰ ‘ਤੇ ਨਿਯੁਕਤ ਹੋਇਆ ਸੀ। ਸਿੰਘ ਨੇ ਪਾਰਟੀ ਦੇ ਡਿਪਟੀ ਹਾਊਸ ਲੀਡਰ ਵਜੋਂ ਵੀ ਕੰਮ ਕੀਤਾ। ਦੱਸ ਦਈਏ ਕਿ ਇਸ ਸਮੇਂ ਜਗਮੀਤ ਸਿੰਘ ਪੂਰੇ ਕਨੇਡਾ ਚ ਛਾਇਆ ਹੋਇਆ ਹੈ। ਸਾਨੂੰ ਪੂਰੀ ਉਮੀਦ ਹੈ ਕਿ ਇੱਕ ਨਾ ਇੱਕ ਦਿਨ ਕਨੇਡਾ ਦਾ ਪ੍ਰਧਾਨ ਮੰਤਰੀ ਜਰੂਰ ਬਣੇਗਾ।

Leave a Reply

Your email address will not be published. Required fields are marked *