ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼ ”’ਪ੍ਰਾਪਤ ਜਾਣਕਾਰੀ ਅਨੁਸਾਰ ਆਗਾਮੀ 2 ਤੋਂ 6 ਘੰਟਿਆਂ ਦੌਰਾਨ ਲੁਧਿਆਣਾ, ਖੰਨਾ, ਅਹਿਮਦਗੜ੍ਹ, ਸੰਗਰੂਰ, ਨਾਭਾ, ਪਟਿਆਲਾ, ਧੂਰੀ, ਰਾਜਪੁਰਾ, ਫਤਿਹਗੜ੍ਹ ਸਾਹਿਬ, ਰੂਪਨਗਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਜਲੰਧਰ, ਗੁਰਦਾਸਪੁਰ, ਪਠਾਨਕੋਟ, ਦਸੂਹਾ, ਮੁਕੇਰੀਆਂ, ਗੜ੍ਹਸ਼ੰਕਰ, ਰੂਪਨਗਰ, ਹੁਸ਼ਿਆਰਪੁਰ, ਚੰਡੀਗੜ੍ਹ, ਖਰੜ ਦੇ ਇਲਾਕਿਆਂ ਚ ਠੰਢੀਆਂ ਹਵਾਂਵਾਂ ਨਾਲ ਹਲਕਾ/ਦਰਮਿਆਨਾ ਮੀਂਹ ਪਹੁੰਚ ਰਿਹਾ ਹੈ। ਹਾਲਾਂਕਿ ਇਹ ਮੌਸਮੀ ਗਤੀਵਿਧੀਆਂ ਘੱਟ ਸਮੇਂ ਲਈ ਤੇ ਟੁੱਟਵੀਆਂ ਹੋਣਗੀਆਂ।
ਰਿਪੋਰਟ ਲਿਖਣ ਤੱਕ ਮੋਗਾ, ਜਗਰਾਓਂ, ਬਰਨਾਲਾ, ਅੰਮ੍ਰਿਤਸਰ, ਤਰਨਤਾਰਨ ਚ ਬੱਦਲਵਾਈ ਨਾਲ ਹਲਕੀ ਕਾਰਵਾਈ ਜਾਰੀ ਹੈ।ਪੰਜਾਬ ਵਿਚ ਕਈ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਮਿਲੀ ਹੈ। ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ ਗੜੇ-ਮਾਰੀ ਦੀ ਖ਼ਬਰ ਸਾਹਮਣੇ ਆਈ ਹੈ।ਭਾਰੀ ਬਾਰਿਸ਼ ਦੇ ਨਾਲ ਤਾਪਮਾਨ ਵਿਚ ਗਿਰਾ-ਵਟ ਦਰਜ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਜ਼ਿਲ੍ਹਾ ਅੰਮ੍ਰਿਤਸਰ ਅਤੇ ਰੋਪੜ ਸਮੇਤ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ।ਦੱਸ ਦਈਏ ਕਿ ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਦੋ ਘੰਟਿਆਂ ਵਿਚ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਤੂ-ਫਾਨ ਅਤੇ ਬਾਰ-ਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ, ਉੱਤਰ ਪ੍ਰਦੇਸ਼ ਵਿਚ ਸ਼ਾਮਲੀ, ਬਾਗਪਤ, ਗਾਜ਼ੀਆਬਾਦ, ਮੋਦੀਨਗਰ, ਮੇਰਠ ਅਤੇ ਦਿੱਲੀ ਤੋਂ ਇਲਾਵਾ ਹਰਿਆਣਾ ਵਿਚ ਕਰਨਾਲ, ਸੋਨੀਪਤ ਅਤੇ ਪਾਣੀਪਤ ਵਿਚ ਅਗਲੇ ਦੋ ਘੰਟਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਅੱਜ ਸੰਤ ਰਵਿਦਾਸ ਨਗਰ, ਮਿਰਜ਼ਾਪੁਰ, ਵਾਰਾਣਸੀ, ਸੋਨਭੱਦਰ, ਚੰਦੌਲੀ, ਗਾਜ਼ੀਪੁਰ, ਲਲਿਤਪੁਰ, ਝਾਂਸੀ, ਮਹੋਬਾ, ਸਹਾਰਨਪੁਰ ਅਤੇ ਸ਼ਾਮਲੀ ਵਿਖੇ ਅਗਲੇ ਕੁਝ ਘੰਟਿਆਂ ਦੇ ਦੌਰਾਨ ਗਰਜ ਅਤੇ ਤੂਫਾ-ਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਮੁਜ਼ੱਫਰਨਗਰ, ਬਾਗਪਤ, ਮੇਰਠ, ਗੌਤਮ ਬੁਧਨਗਰ, ਗਾਜ਼ੀਆਬਾਦ, ਬੁਲੰਦਸ਼ਹਿਰ, ਹਾਪੁਰ, ਅਮਰੋਹਾ, ਬਿਜਨੌਰ, ਅਲੀਗੜ, ਮਥੁਰਾ, ਸਾਂਭਲ, ਬਦੌਣ, ਹਥਰਾਸ, ਮੁਰਾਦਾਬਾਦ, ਕਾਨਪੁਰ ਜ਼ਿਲੇ ਅਤੇ ਆਸ ਪਾਸ ਦੇ ਇਲਾਕਿਆਂ ਲਈ ਵੀ ਗਰਜ ਅਤੇ ਧੂੜ ਭਰੇ ਤੂਫਾਨ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਦਿੱਲੀ ਵਿਚ ਹਲਕੀ ਬਾਰਸ਼ ਜਾਂ ਤੂਫਾ-ਨ ਆਉਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਚ 3-4 ਦਿਨਾਂ ਤੋਂ ਜਾਰੀ ਬਰਸਾਤਾਂ ਚ ਕੱਲ੍ਹ ਤੋਂ ਕਮੀ ਆਵੇਗੀ, ਪਰ ਖੇਤਰੀ ਪੱਧਰ ‘ਤੇ ਟੁੱਟਵੀਆਂ ਕਾਰਵਾਈਆਂ ਦੀ ਉਮੀਦ ਬਣੀ ਰਹੇਗੀ।ਸੂਬੇ ਚ ਲਗਾਤਾਰ ਮੌਸਮ ਕਾਫੀ ਠੰਢਾ ਬਣਿਆ ਹੋਇਆ ਹੈਤੇ ਰਾਤਾਂ ਦਾ ਪਾਰਾ 18-19° ਤੱਕ ਗਿਰ ਸਕਦਾ ਹੈ, ਜਿਸਨਾਲ ਰਾਤਾਂ ਨੂੰ ਹਲਕੀ ਠੰਢ ਜਰੂਰ ਮਹਿਸੂਸ ਹੋਵੇਗੀ। ਅੱਜ ਦੁਪਹਿਰ ਸੂਬੇ ਦੇ ਕਈ ਹਿੱਸਿਆਂ ਚ ਝੜੀਨੁਮਾ ਦਰਮਿਆਨਾ/ਭਾਰੀ ਮੀਂਹ ਪਿਆ। ਬਰਨਾਲਾ ਤੇ ਮਾਨਸਾ ਦੇ ਇਲਾਕਿਆਂ ਚ ਮੀਂਹ ਨਾਲ਼ ਗੜੇਮਾਰੀ ਵੀ ਹੋਈ।
