ਦੱਸ ਦਈਏ ਕਿ ਗਾਇਕ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਵਿ-ਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ ਅੱਜ ਗਾਇਕ ਨੇ ਲਾਈਵ ਹੋ ਕੇ ਇਸ ਮੁੱਦੇ ‘ਤੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਜਦੋਂ ਮੇਰਾ ਕੋਈ ਵੀ ਗੀਤ ਰਿਲੀਜ਼ ਹੁੰਦਾ ਹੈ ਤਾਂ ਸਾਰੇ ਲੋਕ ਮੈਨੂੰ ਫੋਨ ਕਰਕੇ ਮੇਰਾ ਹੌਂਸਲਾ ਵਧਾਉਂਦੇ ਹਨ ਪਰ ਜਦੋਂ ਮੇਰੇ ਨਾਲ ਅਜਿਹੀ ਗੱਲ ਹੋਈ ਤਾਂ ਕਿਸੇ ਨੇ ਫੋਨ ਕਰਕੇ ਮੇਰੀ ਸਾਰ ਤੱਕ ਨਹੀਂ ਲਈ।
ਮੈਂ ਇਸ ਗੱਲ ਤੋਂ ਕਾਫੀ ਦੁ-ਖੀ ਹਾਂ। ਦਿਲਪ੍ਰੀਤ ਢਿੱਲੋਂ ਨੇ ਰੋਂ-ਦੇ ਹੋਏ ਆਪਣਾ ਸਾਰਾ ਦੁੱ-ਖ ਬਿਆਨ ਕੀਤਾ। ਸੱਚੀ ਮੈਂ ਗਾਉਣਾ ਹੀ ਛੱਡ ਦੇਣਾ ਹੁਣ ਤਾਂ ਇੱਥੇ ਕੋਈ ਕਿਸ ਦਾ ਨਹੀਂ ਸਾਰੀ ਦੁਨੀਆ ਫੇਕ ਹੈ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਰੱਜ ਕੇ ਭੜਾਸ ਕੱਢੀ ਅਤੇ ‘ਕੌਰ ਮੂਮੈਂਟ’ ਤੇ ‘ਬਿਸ਼ੰਬਰਦਾਸ’ ਨੂੰ ਵੀ ਲਪੇਟੇ ‘ਚ ਲਿਆ ਅਤੇ ਖੂਬ ਖਰੀਆਂ ਖੋਟੀਆਂ ਸੁਣਾਈਆਂ। ਦਿਲਪ੍ਰੀਤ ਢਿੱਲੋਂ ਨੇ ਅੱਗੇ ਬੋਲਦੇ ਕਿਹਾ, ਕਿਸੇ ਨੂੰ ਕੋਈ ਹੱਕ ਨਹੀਂ ਮੇਰੇ ਪਰਿਵਾਰਕ ਮਾਮਲਿਆਂ ਦਾਖਲ ਅੰਦਾਜ਼ੀ ਕਰਨ ਦਾ। ਦਿਲਪ੍ਰੀਤ ਨੇ ਸੱਸ ‘ਤੇ ਲਾਏ dosh ਦਿਲਪ੍ਰੀਤ ਢਿੱਲੋਂ ਨੇ ਕਿਹਾ ਮੇਰੀ ਸੱਸ ਤੇ ਮੇਰਾ ਸਾਲਾ ਆਪਣੀਆਂ ਆਈਡੀਆ ਸਾਂਝੀਆਂ ਕਰਵਾ ਰਹੇ ਹਨ। ਇਹ ਦੋਵੇਂ ਆਪਣੀ ਹੀ ਧੀ ਦਾ ਘਰ ਉਜਾੜ ਰਹੇ ਹਨ। ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਅੰਬਰ ਧਾਲੀਵਾਲ ਨੂੰ ਕਿਹਾ ਇਨ੍ਹਾਂ ਲੋਕਾਂ ਨੇ ਅਸਲ ‘ਚ ਤੇਰਾ ਘਰ ਤੋੜ (ਉਜਾੜ) ਦੇਣਾ ਹੈ। ਮੈਂ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ। ਮੇਰਾ ਕਿਸੇ ਕੁੜੀ ਨਾਲ ਕੋਈ ਚੱਕਰ ਨਹੀਂ ਹੈ। ਤੁਸੀਂ ਮੇਰੇ ਪਿੰਡ ਆ ਕੇ ਪੁੱਛ ਸਕਦੇ ਹੋ ਕਿ ਮੈਂ ਕਿਸ ਤਰ੍ਹਾਂ ਦਾ ਬੰਦਾ ਹਾਂ। ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਅੰਬਰ ਧਾਲੀਵਾਲ ਨੇ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ,ਅੰਬਰ ਧਾਲੀਵਾਲ ਦਾ ਕਹਿਣਾ ਹੈ ਕਿ ਮੇਰੇ ਪਤੀ ਦਿਲਪ੍ਰੀਤ ਢਿੱਲੋਂ ਦਾ ਕਾਫੀ ਕੁੜੀਆਂ ਨਾਲ ਅਫੇਅਰ (ਚੱਕਰ) ਸੀ, ਜਿਸ ਕਾਰਨ ਮੈਂ ਉਨ੍ਹਾਂ ਤੋਂ ਤਲਾਕ ਲੈ ਲਿਆ। ਜਦੋਂ ਮੈਨੂੰ ਦਿਲਪ੍ਰੀਤ ਦੇ ਅਫੇਅਰਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੇਰੇ ਨਾਲ ਕਾਫੀ kutmair ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸਾਲ 2018 ‘ਚ ਅੰਬਰ ਧਾਲੀਵਾਲ ਨਾਲ ਕਰਵਾਇਆ ਸੀ ਵਿਆਹ ਦੱਸਣਯੋਗ ਹੈ ਕਿ ਗਾਇਕ ਦਿਲਪ੍ਰੀਤ ਨੇ ਸਾਲ 2018 ‘ਚ ਅੰਬਰ ਧਾਲੀਵਾਲ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈਆ ਰਹਿੰਦੀਆ ਸਨ। ਦੋਵੇਂ ਕਈ ਪੰਜਾਬੀ ਗੀਤਾਂ ‘ਚ ਵੀ ਇਕੱਠੇ ਅਦਾਕਾਰੀ ਕਰਦੇ ਨਜ਼ਰ ਆ ਚੁੱਕੇ ਹਨ।
