ਦਿਲਪ੍ਰੀਤ ਢਿੱਲੋਂ ਦੀ ਘਰਵਾਲੀ ਨੇ ਰੱਖਿਆ ਆਪਣਾ ਪੱਖ

ਦੱਸ ਦਈਏ ਕਿ ਦਿਲਪ੍ਰੀਤ ਢਿਲੋਂ ਤੋਂ ਬਾਅਦ ਉਸਦੀ ਘਰਵਾਲੀ ਅੰਬਰ ਧਾਲੀਵਾਲ ਵੀ ਲਾਈਵ ਹੋ ਗਈ ਤੇ ਉਸ ਨੇ ਆਪਣਾ ਪੱਖ ਰੱਖਿਆ ਹੈ ਤੁਸੀ ਇਸ ਵੀਡਿਉ ਬਾਰੇ ਆਪਣੇ ਵਿਚਾਰ ਜਰੂਰ ਦਿਉ ਜੀ। ਕੌਣ ਸੱਚ ਤੇ ਕੌਣ ਝੂਠ,ਦੇਖੋ ਇਸ Video ‘ਚ Aamber Dhaliwal ਤੇ Dilpreet Dhillon ਦੇ ਵਿਆਹ ਤੋਂ ਹੁਣ ਤੱਕ ਦਾ ਕਿੱਸਾ। ਦੱਸ ਦਈਏ ਕਿ ਇਨ੍ਹਾਂ ਦਾ ਦੋਨਾਂ ਦਾ ਵਿਆਹ ਬਹੁਤ ਜਿਆਦਾ ਸ਼ਾਨੋ-ਸ਼ੌਕਤ ਨਾਲ ਹੋਇਆ ਸੀ।
ਗਾਇਕ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਵਿ-ਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ ਅੱਜ ਗਾਇਕ ਨੇ ਲਾਈਵ ਹੋ ਕੇ ਇਸ ਮੁੱਦੇ ‘ਤੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਜਦੋਂ ਮੇਰਾ ਕੋਈ ਵੀ ਗੀਤ ਰਿਲੀਜ਼ ਹੁੰਦਾ ਹੈ ਤਾਂ ਸਾਰੇ ਲੋਕ ਮੈਨੂੰ ਫੋਨ ਕਰਕੇ ਮੇਰਾ ਹੌਂਸਲਾ ਵਧਾਉਂਦੇ ਹਨ ਪਰ ਜਦੋਂ ਮੇਰੇ ਨਾਲ ਅਜਿਹੀ ਘਟਨਾ ਵਾਪਰੀ ਤਾਂ ਕਿਸੇ ਨੇ ਫੋਨ ਕਰਕੇ ਮੇਰੀ ਸਾਰ ਤੱਕ ਨਹੀਂ ਲਈ। ਮੈਂ ਇਸ ਗੱਲ ਤੋਂ ਕਾਫੀ ਦੁਖੀ ਹਾਂ। ਦਿਲਪ੍ਰੀਤ ਢਿੱਲੋਂ ਨੇ ਰੋਂਦੇ ਹੋਏ ਆਪਣਾ ਸਾਰਾ ਦੁੱਖ ਬਿਆਨ ਕੀਤਾ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਰੱਜ ਕੇ ਭੜਾਸ ਕੱਢੀ ਅਤੇ ‘ਕੌਰ ਮੂਮੈਂਟ’ ਤੇ ‘ਬਿਸ਼ੰਬਰਦਾਸ’ ਨੂੰ ਵੀ ਲਪੇਟੇ ‘ਚ ਲਿਆ ਅਤੇ ਖੂਬ ਖਰੀਆਂ ਖੋਟੀਆਂ ਸੁਣਾਈਆਂ। ਦਿਲਪ੍ਰੀਤ ਢਿੱਲੋਂ ਨੇ ਅੱਗੇ ਬੋਲਦੇ ਕਿਹਾ, ਕਿਸੇ ਨੂੰ ਕੋਈ ਹੱਕ ਨਹੀਂ ਮੇਰੇ ਪਰਿਵਾਰਕ ਮਾਮਲਿਆਂ ਦਾਖਲ ਅੰਦਾਜ਼ੀ ਕਰਨ ਦਾ। ਦਿਲਪ੍ਰੀਤ ਢਿੱਲੋਂ ਨੇ ਕਿਹਾ ਮੇਰੀ ਸੱਸ ਤੇ ਮੇਰਾ ਸਾਲਾ ਆਪਣੀਆਂ ਆਈਡੀਆ ਸਾਂਝੀਆਂ ਕਰਵਾ ਰਹੇ ਹਨ। ਇਹ ਦੋਵੇਂ ਆਪਣੀ ਹੀ ਧੀ ਦਾ ਘਰ ਉਜਾੜ ਰਹੇ ਹਨ। ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਅੰਬਰ ਧਾਲੀਵਾਲ ਨੂੰ ਕਿਹਾ ਇਨ੍ਹਾਂ ਲੋਕਾਂ ਨੇ ਅਸਲ ‘ਚ ਤੇਰਾ ਘਰ ਤੋੜ (ਉਜਾੜ) ਦੇਣਾ ਹੈ। ਮੈਂ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ। ਮੇਰਾ ਕਿਸੇ ਕੁੜੀ ਨਾਲ ਕੋਈ ਚੱਕਰ ਨਹੀਂ ਹੈ। ਤੁਸੀਂ ਮੇਰੇ ਪਿੰਡ ਆ ਕੇ ਪੁੱਛ ਸਕਦੇ ਹੋ ਕਿ ਮੈਂ ਕਿਸ ਤਰ੍ਹਾਂ ਦਾ ਬੰਦਾ ਹਾਂ। ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਅੰਬਰ ਧਾਲੀਵਾਲ ਨੇ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਅੰਬਰ ਧਾਲੀਵਾਲ ਦਾ ਕਹਿਣਾ ਹੈ ਕਿ ਮੇਰੇ ਪਤੀ ਦਿਲਪ੍ਰੀਤ ਢਿੱਲੋਂ ਦਾ ਕਾਫੀ ਕੁੜੀਆਂ ਨਾਲ ਅਫੇਅਰ (ਚੱਕਰ) ਸੀ,
ਜਿਸ ਕਾਰਨ ਮੈਂ ਉਨ੍ਹਾਂ ਤੋਂ ਤਲਾਕ ਲੈ ਲਿਆ। ਜਦੋਂ ਮੈਨੂੰ ਦਿਲਪ੍ਰੀਤ ਦੇ ਅਫੇਅਰਸ ਦਾ ਪਤਾ ਲੱਗਿਆ ਹਨ। ਸਾਲ 2018 ‘ਚ ਅੰਬਰ ਧਾਲੀਵਾਲ ਨਾਲ ਕਰਵਾਇਆ ਸੀ ਵਿਆਹ ਦੱਸਣਯੋਗ ਹੈ ਕਿ ਗਾਇਕ ਦਿਲਪ੍ਰੀਤ ਨੇ ਸਾਲ 2018 ‘ਚ ਅੰਬਰ ਧਾਲੀਵਾਲ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈਆ ਰਹਿੰਦੀਆ ਸਨ। ਦੋਵੇਂ ਕਈ ਪੰਜਾਬੀ ਗੀਤਾਂ ‘ਚ ਵੀ ਇਕੱਠੇ ਅਦਾਕਾਰੀ ਕਰਦੇ ਨਜ਼ਰ ਆ ਚੁੱਕੇ ਹਨ।

Leave a Reply

Your email address will not be published. Required fields are marked *