ਦਸਵੰਧ ਦੇਣ ਦਾ ਫਲ

ਦਸਵੰਧ ਦੇਣ ਦਾ ਫਲ ‘ਇਸ ਸ਼ਬਦ ਦਾ ਅਰਥ ਹੈ ਆਮਦਨੀ ਦਾ ‘ਦਸਵਾਂ ਹਿੱਸਾ’ ਜੋ ਧਰਮ ਦੇ ਕੰਮਾਂ ਲਈ ਦਾਨ ਵਜੋਂ ਦਿੱਤਾ ਜਾਵੇ। ਸਿੱਖੀ ਦੇ ਅਸੂਲਾਂ ਦੇ ਅਨੁਸਾਰ ਇਹ ਸਿੱਖੀ ਆਚਾਰ ਦਾ ਹਿੱਸਾ ਹੈ। ਇਹ ਗੁਰੂ ਨਾਨਕ ਦੇਵ ਦੇ ਵੰਡ ਛਕੋ ਦੇ ਸੰਕਲਪ ਵਿੱਚ ਸਮਿਲਤ ਹੈ। ਇਹ ਗੁਰੂ ਅਰਜਨ ਦੇਵ ਦੇ ਦੌਰਾਨ ਲਾਗੂ ਕੀਤਾ ਗਿਆ ਸੀ
ਅਤੇ ਬਹੁਤ ਸਾਰੇ ਸਿੱਖ ਅਜੇ ਵੀ ਇਸ ਦਿਨ ਤੱਕ ਇਸ ਦਾ ਪਾਲਣ ਕਰਦੇ ਹਨ। ਦਸਵੰਧ ਦੀ ਧਾਰਨਾ ਗੁਰੂ ਨਾਨਕ ਦੀ ਇਸ ਸਤਰ “ਘਾਲ ਖਾਇ ਕਿਛੁ ਹਥਹੁ ਦੇਹਿ ਨਾਨਕ ਰਾਹੁ ਪਛਾਨਿਹ ਸੇਇ।” ਵਿੱਚ ਪਈ ਹੈ। ਇਸ ਸ਼ਬਦ ਦਾ ਅਰਥ ਹੈ ‘ ਦਸਵਾਂ ਹਿੱਸਾ ’ ਜਾਂ ‘ ਦਸਵਾਂ ਭਾਗ ’ । ਸਿੱਖ ਸਮਾਜ ਵਿਚ ਇਸ ਦਾ ਪਰਿਭਾਸ਼ਿਕ ਅਰਥ ਹੈ ਧਰਮ ਦੀ ਕੀਤੀ ਕਮਾਈ ਵਿਚੋਂ ਦਸਵਾਂ ਹਿੱਸਾ ਪੰਥਕ ਕੰਮਾਂ ਲਈ ਵਖਰਾ ਕਢਣਾ । ਇਹ ਹਰ ਸਿੱਖ ਦਾ ਧਾਰਮਿਕ ਕਰਤੱਵ ਹੈ । ਗੁਰੂ ਨਾਨਕ ਦੇਵ ਜੀ ਦੀ ਹਰੇਕ ਸਿੱਖ ਲਈ ਸਥਾਪਨਾ ਹੈ— ਘਾਲਿ ਖਾਇ ਕਿਛੁ ਹਥਹੁ ਦੇਇ । ਨਾਨਕ ਰਾਹੁ ਪਛਾਣੀਹ ਸੇਇ । ( ਗੁ.ਗ੍ਰੰ.1245 ) । ਇਥੇ ‘ ਕਿਛੁ’ ਨੂੰ ਬਾਦ ਵਿਚ ਦਸਵਾਂ ਹਿੱਸਾ ਮਿਥਿਆ ਗਿਆ । ਗੁਰੂ ਅਮਰਦਾਸ ਜੀ ਦੁਆਰਾ ਮੰਜੀਆਂ ਦੀ ਸਥਾਪਨਾ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਮਸੰਦਾਂ ਦੀ ਨਿਯੁਕਤੀ ਦਾ ਮੁੱਖ ਉਦੇਸ਼ ਵੀ ਇਹੀ ਸੀ ਕਿ ਮੰਜੀਦਾਰ ਜਾਂ ਮਸੰਦ ਆਪਣੇ ਆਪਣੇ ਖੇਤਰ ਵਿਚ ਧਰਮ-ਪ੍ਰਚਾਰ ਕਰਨ ਅਤੇ ਸਿੱਖਾਂ ਦੁਆਰਾ ਭੇਟ ਕੀਤੀ ਦਸਵੰਧ ਦੀ ਰਕਮ ਨੂੰ ‘ ਗੁਰੂ ਦੀ ਕੋਲਕ ’ ਵਿਚ ਪਹੁੰਚਾਉਣ ਤਾਂ ਜੋ ਗੁਰੂ-ਦਰਬਾਰ ਦੇ ਲੰਗਰ ਦੀ ਵਿਵਸਥਾ ਠੀਕ ਤਰ੍ਹਾਂ ਚਲ ਸਕੇ ਅਤੇ ਵਿਕਾਸ ਦੇ ਕਾਰਜਾਂ , ਜਿਵੇਂ ਗੁਰੂ-ਧਾਮਾਂ ਦੀ ਉਸਾਰੀ , ਸਰੋਵਰਾਂ ਦੀ ਖੁਦਾਈ , ਸਸ਼ਸਤ੍ਰ ਕ੍ਰਾਂਤੀ ਲਈ ਸ਼ਸਤ੍ਰਾਂ , ਘੋੜਿਆਂ ਦੀ ਖ਼ਰੀਦ , ਕਿਲ੍ਹਿਆਂ ਦੀ ਉਸਾਰੀ ਆਦਿ ਨੂੰ ਨਿਰਵਿਘਨ ਜਾਰੀ ਰਖਿਆ ਜਾ ਸਕੇ ।
ਮਸੰਦਾਂ ਦੁਆਰਾ ਕੀਤੀਆਂ ਮਨਮਰਜ਼ੀਆਂ ਅਤੇ ਮਰਯਾਦਾਹੀਨਤਾ ਦੇ ਯਤਨਾਂ ਦੇ ਫਲਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਖ਼ਤਮ ਕਰ ਦਿੱਤੀ ਅਤੇ ਸੰਗਤਾਂ ਨੂੰ ਸਿੱਧਾ ਗੁਰੂ ਦਰਬਾਰ ਨਾਲ ਜੋੜ ਦਿੱਤਾ । ਉਸ ਤੋਂ ਬਾਦ ਦਸਵੰਧ ਕਢਣਾ ਸਿੱਖੀ ਦੇ ਚਲਨ ਦਾ ਇਕ ਹਿੱਸਾ ਬਣ ਗਿਆ । ਇਸ ਪਰਥਾਇ ਰਹਿਤਨਾਮਿਆਂ ਵਿਚ ਸਪੱਸ਼ਟ ਕਿਹਾ ਗਿਆ ਹੈ :ਭਾਈ ਦੇਸਾ ਸਿੰਘ ਦੇ ਰਹਿਤਨਾਮੇ ਅਨੁਸਾਰ :ਦਸ ਨਖ ਕਰ ਜੋ ਕਾਰ ਕਮਾਵੈ ।ਤਾਂ ਕਰ ਜੋ ਧਨ ਘਰ ਮੇਂ ਲਿਆਵੈ ।ਤਿਸ ਤੇ ਗੁਰੁ ਦਸੌਂਧ ਜੋ ਦੇਈ ।ਸਿੰਘ ਸੁਯਸ ਬਹੁ ਜਗ ਮੇਂ ਲੇਈ ।

Leave a Reply

Your email address will not be published. Required fields are marked *