Home / ਸਿੱਖੀ ਖਬਰਾਂ / ਸਫਲਤਾ ਹਾਸਲ ਕਰਨ ਲਈ ਇਹ ਨਿਯਮ ਬਣਾ ਲਵੋ ਜਿੰਦਗੀ ਚ

ਸਫਲਤਾ ਹਾਸਲ ਕਰਨ ਲਈ ਇਹ ਨਿਯਮ ਬਣਾ ਲਵੋ ਜਿੰਦਗੀ ਚ

ਸਫਲਤਾ ਹਾਸਲ ਕਰਨ ਲਈ ਇਹ ਨਿਯਮ ਬਣਾ ਲਵੋ ਜਿੰਦਗੀ ਚ ‘ਜੇ ਤੁਹਾਡੀ ਨਿੰਦਿਆ ਹੁੰਦੀ ਹੈ ਤਾਂ ਜਰੂਰ ਸੁਣੋ ‘ਸੁੱਖ ਅਤੇ ਦੁੱ-ਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿ-ਰੋਧੀ ਹਾਲਤਾਂ ਲਗਦੀਆਂ ਹਨ
ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ। ਦੁੱ-ਖ ਤੋਂ ਬਿਨਾ ਸੁੱਖ ਦੀ ਅਤੇ ਸੁੱਖ ਤੋਂ ਬਿਨਾ ਦੁੱ-ਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ। ਇਹ ਦੋ ਨਾਮ ਕੇਵਲ ਸੁੱਖ ਦੀ ਪਹਿਚਾਨ ਲਈ ਹੀ ਹਨ। ਅਸਲ ਵਿੱਚ ਸੁੱਖ ਹੀ ਹੈ ਤੇ ਸੁੱਖ ਦੀ ਗੈਰਹਾਜ਼ਰੀ ਨੂੰ ਹੀ ਦੁੱਖ ਕਿਹਾ ਜਾਂਦਾ ਹੈ। ਮਨੁੱਖ ਕਿਉਂਕਿ ਦੇਹੀ ਨਾਲ ਜੁੜਿਆ ਹੈ ਇਸ ਲਈ ਸਰੀਰਕ ਤੇ ਮਾਇਕੀ ਸੁੱਖ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਇਸ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ। ਇਹ ਸਰੀਰਕ ਦੁੱਖ ਸੁੱਖ ਬਾਹਰਲੀ ਸਥਿਤੀ ਤੇ ਦੁਨਿਆਵੀ ਪਦਾਰਥਾਂ ਤੇ ਨਿਰਭਰ ਹੋਣ ਕਰਕੇ ਜਿਉਂ ਹੀ ਕੁਦਰਤੀ ਨਿਯਮਾਂ ਅਨੁਸਾਰ ਬਾਹਰਲੀ ਸਥਿਤੀ ਬਦਲਦੀ ਹੈ ਤਿਉਂ ਹੀ ਮਨੁੱਖ ਦਾ ਸੁੱਖ ਦੁੱ-ਖ ਬਦਲਦਾ ਰਹਿੰਦਾ ਹੈ। ਇਸੇ ਕਾਰਨ ਕਰਕੇ ਹੀ ਮਨੁੱਖ ਦਾ ਮਨ (ਸੁੱਖ ਦੁੱਖ ਵਿਚ) ਸਦਾ ਡੋਲਦਾ ਰਹਿੰਦਾ ਹੈ ਤੇ ਸਦੀਵੀ ਸੁੱਖ (ਆਤਮਕ ਅਨੰਦ) ਨੂੰ ਪ੍ਰਾਪਤ ਨਹੀ ਕਰ ਪਾਉਂਦਾ। ਇਹ ਇੱਕ ਮਨੁੱਖ ਦੇ ਮਨ ਦਾ ਭਰਮ ਹੀ ਹੈ ਕਿ ਦੁੱਖ ਸੁੱਖ ਦਾ ਕਾਰਨ ਕਿਤੇ ਬਾਹਰ ਹੈ, ਅਸਲ ਵਿੱਚ ਇਹ ਅੰਦਰੂਨੀ ਮਨ ਦੀ ਅਗਿਆਨਤਾ ਹੀ ਵਡ੍ਹਾ ਕਾਰਨ ਹੈ। ਅਗਿਆਨਤਾ ਕਾਰਨ, ਵਿਕਾਰਾਂ (ਕਾਮ, ਕ੍ਰੋ-ਧ, ਲੋਭ, ਮੋਹ, ਹੰ-ਕਾਰ) ਵਸ ਹੋ ਕੇ ਦੁੱ-ਖਾਂ ਨੂੰ ਸਹੇੜ ਲੈਂਦਾ ਹੈ। ਇਹਨਾਂ ਤੋਂ ਮੁਕਤੀ ਪਾਉਣ, ਤੇ ਸਦੀਵੀ ਸੁੱਖ, ਲਈ ਵਿਕਾਰਾਂ ਨੂੰ ਛੱਡਣਾ ਪਵੇਗਾ ਤੇ ਵਿਕਾਰਾਂ ਨੂੰ ਛੱਡਣ ਹੀ ਰਾਮ (ਗੁਰੂ) ਦੀ ਸ਼ਰਨ ਵਿੱਚ ਆਉਣਾ ਹੈ। ਗੁਰਬਾਣੀ ਫੁਰਮਾਨ ਹੈ।

error: Content is protected !!