ਵੱਡੀ ਖੁਸ਼ਖਬਰੀ ਆ ਰਹੀ ਹੈ ਸਿੱਖ ਸੰਗਤਾਂ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ-ਕੱਟੜਾ ਐਕਸਪ੍ਰੈੱਸ ਮਾਰਗ ਵਿਚ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਮੇਤ ਪੰਜਾਬ ਦੇ ਪੰਜ ਇਤਿਹਾਸਕ ਅਸਥਾਨਾਂ ਨੂੰ ਸ਼ਾਮਲ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ।ਕਿ ਇਸ ਮਾਰਗ ਵਿਚ ਸੁਲਤਾਨਪੁਰ ਲੋਧੀ, ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਤਰਨਤਾਰਨ, ਸ੍ਰੀ ਖਡੂਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਨੂੰ ਜੋੜਨ ਦੀ ਮਨਜੂਰੀ ਸਿੱਖ ਜਗਤ ਲਈ ਖੁਸ਼ੀ ਦੀ ਖਬਰ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੇਂਦਰੀ ਮਤਰੀ ਸ੍ਰੀ ਨਿਤਿਨ ਗਡਕਰੀ ਸਮੇਤ ਇਸ ਕਾਰਜ ਵਿਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਇਸ ਖੁਸ਼ੀ ਦੀ ਜਾਣਕਾਰੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਫੇਸਬੁੱਕ ਪੇਜ਼ ਤੇ ਸ਼ੇਅਰ ਕੀਤੀ ਉਨ੍ਹਾਂ ਨੇ ਲਿਖਿਆ ਕਿ ਅੰਮ੍ਰਿਤਸਰ ਨਿਵਾਸੀਆਂ ਸਮੇਤ ਦੁਨੀਆ ਭਰ ‘ਚ ਵਸਦੇ ਸਿੱਖਾਂ ਲਈ ਵਿਕਾਸ ਦਾ ਇਤਿਹਾਸਕ ਤੋਹਫ਼ਾ। ਮੇਰੀ ਬੇਨਤੀ ਦਾ ਮਾਣ ਰੱਖਦਿਆਂ ਕੇਂਦਰੀ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੀ ਕਤਾਰਬੰਦੀ ਵਿੱਚ ਸੋਧ ਕਰਦੇ ਹੋਏ, ਅੰਮ੍ਰਿਤਸਰ-ਦਿੱਲੀ ਵਿਚਕਾਰ ਨਵਾਂ ਸੰਪਰਕ ਬਣਾਏ ਜਾਣ ਦੀ ਮੰਗ ਮਨਜ਼ੂਰ ਕਰ ਲਈ ਹੈ, ਅਤੇ ਇਸ ਤੋਂ ਇਲਾਵਾ ਇਸ ‘ਚ 5 ਵੱਡੇ ਸਿੱਖ ਧਾਰਮਿਕ ਅਸਥਾਨਾਂ ਨੂੰ ਜੋੜਨ ਵਾਲਾ ਸਿੱਖ ਧਾਰਮਿਕ ਯਾਤਰਾ ਸੰਪਰਕ ਵੀ ਸਿਰਜਿਆ ਜਾਵੇਗਾ। ਗੁਰੂ ਸਾਹਿਬਾਨਾਂ ਨੂੰ ਸਨਮਾਨ ਦਿੰਦੇ ਹੋਏ, ਨਵੇਂ ਐਕਸਪ੍ਰੈਸ ਵੇਅ ਦਾ ਨਾਂਅ ਉਨ੍ਹਾਂ ਦੇ ਨਾਂਅ ‘ਤੇ ਰੱਖਣ ਦੇ ਭਰੋਸੇ ਲਈ ਮੈਂ ਗਡਕਰੀ ਜੀ ਦੀ ਬਹੁਤ ਸ਼ੁਕਰਗੁਜ਼ਾਰ ਹਾਂ।
ਇਹ ਐਕਸਪ੍ਰੈਸ ਵੇਅ ਹੁਣ ਗੁਰੂ ਸਾਹਿਬਾਨਾਂ ਦੇ ਵਸਾਏ 5 ਇਤਿਹਾਸਕ ਨਗਰਾਂ – ਸੁਲਤਾਨਪੁਰ ਲੋਧੀ (ਸ੍ਰੀ ਗੁਰੂ ਨਾਨਕ ਦੇਵ ਜੀ), ਗੋਇੰਦਵਾਲ ਸਾਹਿਬ (ਸ੍ਰੀ ਗੁਰੂ ਅਮਰਦਾਸ ਜੀ), ਖਡੂਰ ਸਾਹਿਬ (ਸ੍ਰੀ ਗੁਰੂ ਅੰਗਦ ਦੇਵ ਜੀ), ਤਰਨ ਤਾਰਨ ( ਸ੍ਰੀ ਗੁਰੂ ਅਰਜਨ ਦੇਵ ਜੀ) ਅਤੇ ਸ੍ਰੀ ਅੰਮ੍ਰਿਤਸਰ ਸਾਹਿਬ (ਸ੍ਰੀ ਗੁਰੂ ਰਾਮਦਾਸ ਜੀ) ਨੂੰ ਜੋੜੇਗਾ।
