Home / ਦੁਨੀਆ ਭਰ / ਪੰਜਾਬ ਦੀ ਇਹ ਮਹਾਨ ਸ਼ਖਸ਼ੀਅਤ ਨਹੀਂ ਰਹੀ

ਪੰਜਾਬ ਦੀ ਇਹ ਮਹਾਨ ਸ਼ਖਸ਼ੀਅਤ ਨਹੀਂ ਰਹੀ

ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ : ਪੰਜਾਬੀ ਸਹਿਤ ਦੇ ਉੱਘੇ ਸਾਹਿਤਕਾਰ ਅਤੇ ਸਮਰਾਲਾ ਦਾ ਮਾਣ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਬੀਤੀ ਰਾਤ ਸਦੀਵੀਂ ਵਿਛੋ-ੜਾ ਦੇ ਗਏ। 25 ਤੋਂ ਵੱਧ ਕਿਤਾਬਾਂ ਦੇ ਲੇਖਕ ਤੇ ਅਖ਼ਬਾਰਾਂ, ਰਸਾਲਿਆਂ ‘ਚ ਲਿਖਣ ਵਾਲੇ ਹਮਦਰਦਵੀਰ ਨੌਸ਼ਹਿਰਵੀ ਉਰਫ ਬੂਟਾ ਸਿੰਘ ਪੰਨੂ ਨੇ 84 ਸਾਲ ਦੀ ਉਮਰ ‘ਚ ਦੇਰ ਰਾਤ ਸਥਾਨਕ ਮਾਛੀਵਾੜਾ ਰੋਡ ਦੇ ਕਵਿਤਾ ਭਵਨ ਵਿਖੇ ਆਖਰੀ ਸਾਹ ਲਏ। ਪ੍ਰੋ. ਪੰਨੂ ਨੂੰ ਸਾਹਿਤਕ ਖੇਤਰ ‘ਚ ਸ਼ਾਂਤ ਵਗਦਾ ਦਰਿਆ ਆਖਿਆ ਜਾਂਦਾ ਰਿਹਾ ਹੈ, ਜੋ ਹੁਣ ਸਦਾ ਲਈ ‘ਸ਼ਾਂਤ’ ਹੋ ਗਿਆ।ਓਹਨਾ ਦੇ ਅਕਾ-ਲ ਚਲਾ-ਣੇ ਤੇ ਵੱਖ ਵੱਖ ਆਗੂਆਂ ਨੇ ਅਫ-ਸੋਸ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਸਾਰੇ ਇਲਾਕੇ ਵਿਚ ਸੋ-ਗ ਦੀ ਲਹਿਰ ਦੌੜ ਗਈ ਹੈ।ਆਖਰੀ ਮੌਕੇ ਉਨ੍ਹਾਂ ਕੋਲ ਛੋਟੇ ਬੇਟੇ ਨਵਚੇਤਨ ਸਿੰਘ ਸਨ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ ਜੋ ਕਿ ਸਾਰੇ ਸ਼ਾਦੀ ਸ਼ੁਦਾ ਹਨ। ਪ੍ਰੋ. ਨੌਸ਼ਹਿਰਵੀ ਵੱਲੋਂ ਆਪਣੀ ਘਰੇਲੂ ਜ਼ਿੰਦਗੀ ਦੀ ਸ਼ੁਰੂਆਤ ਏਅਰ ਫੋਰਸ ਵਿਚ ਨੌਕਰੀ ਕਰਨ ਤੋਂ ਕੀਤੀ ਤੇ ਬਾਅਦ ਵਿਚ ਉਨ੍ਹਾਂ ਦੀ ਮਾਲਵਾ ਕਾਲਜ ਸਮਰਾਲਾ ਵਿਖੇ ਰਾਜਨੀਤੀ ਦੇ ਪ੍ਰੋਫੈਸਰ ਵਜੋਂ ਨਿਯੁਕਤੀ ਹੋਈ ਤੇ 32 ਸਾਲ ਤੋਂ ਵੱਧ ਸਮਾਂ ਸਰਵਿਸ ਕਰਕੇ ਸੇਵਾ ਮੁਕਤ ਹੋਏ। ਭਾਵੇਂ ਉਨ੍ਹਾਂ ਦਾ ਜੱਦੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਚ ਨੌਸ਼ਹਿਰਾ ਪਨੂੰਆ ਹੈ ਪਰ ਉਹ ਸਮਰਾਲਾ ਦੇ ਪੱਕੇ ਵਸਨੀਕ ਸਨ। ਉਨ੍ਹਾਂ ਦੀ ਰਿਹਾਇਸ਼ ਵਾਲੀ ਕੋਠੀ ਦਾ ਨਾਮ ਕਵਿਤਾ ਭਵਨ ਹੈ। ਭਾਵੇਂ ਉਨ੍ਹਾਂ ਵੱਲੋਂ ਆਪਣੀ ਦੇਹ ਦਾਨ ਕੀਤੀ ਗਈ ਸੀ ਪਰ ਕਰੋਨਾ ਕਾਰਨ ਡਾਕਟਰਾਂ ਵੱਲੋਂ ਦੇਹ ਲੈਣ ਤੋਂ ਇਨ ਕਾਰ ਕਰ ਦਿੱਤਾ ਗਿਆ।ਉਨ੍ਹਾਂ ਦਾ ਸਸ-ਕਾਰ ਸਮਰਾਲਾ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਸੱਜਣ ਮਿੱਤਰ ਵੀ ਮੌਜੂਦ ਸਨ। ਉਨ੍ਹਾਂ ਦੀ mout ਨਾਲ ਜਿੱਥੇ ਪੂਰੇ ਇਲਾਕੇ ਵਿਚ ਸੋ-ਗ ਹੈ, ਉਥੇ ਬਹੁਤ ਸਾਰੇ ਸਿਆਸੀ ਤੇ ਸਮਾਜੀ ਆਗੂਆਂ ਵੱਲੋਂ ਡੂੰਘੇ Dukh ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੀ ਅੰਤਿਮ ਅਰਦਾਸ 13 ਜੂਨ ਦਿਨ ਸ਼ਨੀਵਾਰ ਨੂੰ 12 ਤੋਂ ਬਾਅਦ ਦੁਪਹਿਰ 1ਵਜੇ ਤੱਕ ਹੋਵੇਗੀ।ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਉਮਰਦਰਾਜ ਹੋਣ ‘ਤੇ ਵੀ ਸਾਹਿਤ ਰਚਨਾ ਕਰਦੇ ਰਹੇ। ਉਨ੍ਹਾਂ ਨੂੰ ਪੰਜਾਬ ਦੀਆਂ ਕਈ ਸਾਹਿਤਕ ਸੰਸਥਾਵਾਂ ਵੱਲੋਂ ਮਾਣ-ਸਨਮਾਨ ਪ੍ਰਾਪਤ ਹੋਏ ਪਰ ਉਨ੍ਹਾਂ ਨੂੰ ਕੋਈ ਸਰਕਾਰੀ ਸਨਮਾਨ ਹਾਸਲ ਨਹੀਂ ਹੋਇਆ, ਜਿਸ ਗੱਲ ਦਾ ਉਹ ਅਕਸਰ ਗਿਲਾ ਵੀ ਕਰਿਆ ਕਰਦੇ ਸਨ। 84 ਸਾਲ ਦੀ ਉਮਰ ‘ਚ ਉਨ੍ਹਾਂ ਨੇ ਕਵਿਤਾ ਭਵਨ ਸਮਰਾਲਾ ‘ਚ ਆਖ਼ਰੀ ਸਾਹ ਲਿਆ। ਪੰਜਾਬ ਦੇ ਸਾਰੇ ਸਾਹਿਤਕਾਰਾਂ ਨੇ ਫੇਸਬੁੱਕ ‘ਤੇ Dukh ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

error: Content is protected !!