Home / ਦੁਨੀਆ ਭਰ / ਇਟਲੀ ਤੋਂ ਆਈ ‘ਪੰਜਾਬੀ ਭਾਈਚਾਰੇ’ ਲਈ ਖੁਸ਼ਖਬਰੀ

ਇਟਲੀ ਤੋਂ ਆਈ ‘ਪੰਜਾਬੀ ਭਾਈਚਾਰੇ’ ਲਈ ਖੁਸ਼ਖਬਰੀ

ਜਾਣਕਾਰੀ ਅਨੁਸਾਰ ਤਕਰੀਬਨ 8 ਸਾਲ ਬਾਅਦ ਇਟਲੀ ਸਰਕਾਰ ਦੁਆਰਾ ਇਟਲੀ ਵਿੱਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਕਾਮਿਆ ਨੂੰ ਪੇਪਰ ਦੇਣ ਸੰਬੰਧੀ ਪਿਛਲੇ ਦਿਨੀਂ ਐਲਾਨ ਕੀਤਾ ਗਿਆ ਸੀ, ਜਿਸ ਤਹਿਤ 1 ਜੂਨ ਤੋਂ ਇਹ ਫਾਰਮ ਭਰਨੇ ਸ਼ੁਰੂ ਹੋ ਰਹੇ ਹਨ। ਇਹ ਫਾਰਮ 1 ਜੂਨ ਤੋਂ 15 ਜੁਲਾਈ ਤੱਕ ਭਰੇ ਜਾਣਗੇ, ਜਿਸ ਵਿੱਚ ਇਟਲੀ ਸਰਕਾਰ ਤਕਰੀਬਨ 5 ਤੋਂ 6 ਲੱਖ ਇਟਲੀ ਵਿੱਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਕਾਮਿਆ ਨੂੰ ਪੇਪਰ ਦੇਣ ਜਾ ਰਹੀ ਹੈ,ਦੱਸ ਦਈਏ ਕਿ ਇਸ ਸਕੀਮ ਦਾ ਸਭ ਤੋਂ ਵੱਡਾ ਫਾਇਦਾ ਪੰਜਾਬੀ ਭਾਈਚਾਰੇ ਨੂੰ ਜਰੂਰ ਹੋਣਾ ਹੈ।ਇਟਲੀ ਵਿੱਚ ਖੁੱਲ੍ਹੀ ਓਪਨ ਇਮੀਗ੍ਰੇਸ਼ਨ ਦੇ ਫਾਰਮ 1 ਜੂਨ ਸਵੇਰੇ 7 ਵਜੇ ਤੋਂ ਲੈ ਕੇ 15 ਜੁਲਾਈ ਤੱਕ ਆਨਲਾਈਨ ਭਰੇ ਜਾਣਗੇ। ਇਨ੍ਹਾਂ ਪੇਪਰਾਂ ਸੰਬੰਧੀ ਜਾਣਕਾਰੀ ਇਟਲੀ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਪਣੀ ਵੈਬਸਾਈਟ ਤੇ ਸਾਂਝੀ ਕਰ ਦਿੱਤੀ ਗਈ ਹੈ।ਜਿਸ ਵਿੱਚ ਘਰੇਲੂ ਕਾਮੇ ਲਈ ਮਾਲਕ ਦੀ ਆਮਦਨ 20,000 ਹਜ਼ਾਰ ਤੇ ਦੋ ਪਰਿਵਾਰਕ ਮੈਂਬਰਾਂ ਦੀ ਆਮਦਨ ਮਿਲਾਕੇ ਘੱਟੋ ਘੱਟ 27,000 ਹਜ਼ਾਰ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਖੇਤੀ ਵਾਲੇ ਮਾਲਕਾਂ ਦੀ ਆਮਦਨ 30,000 ਹਜ਼ਾਰ ਹੋਣੀ ਚਾਹੀਦੀ ਹੈ ਜਿਹਨਾਂ ਕਿ ਖੇਤੀ ਬਾੜੀ ਦੇ ਕੰਮ ਲਈ ਕਾਮੇ ਦੇ ਪੇਪਰ ਭਰਨੇ ਹਨ।ਇਹ ਪੇਪਰ ਕਾਮਾ ਬਿਨਾਂ ਮਾਲਕ ਦੇ ਵੀ ਭਰ ਸਕਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹਨਾਂ ਪ੍ਰਵਾਸੀਆਂ ਨੂੰ ਇਟਾਲੀਅਨ ਬੋਲੀ ਘੱਟ ਆਉਂਦੀ ਹੈ ਉਹ ਪੇਪਰਾਂ ਤੋਂ ਕਿਤੇ ਰਹਿ ਨਾ ਜਾਣ ਇਹ ਸੋਚ ਕਿ ਠੱਗ ਟੋਲਾ ਏਜੰਟਾਂ ਕੋਲੋਂ ਆਪਣੀ 5000 ਤੋਂ 6500 ਤੱਕ ਯੂਰੋ ਦੀ ਲੁੱ ਟ ਕਰਵਾਉਣ ਲਈ ਬੇਵੱਸ ਤੇ ਲਾਚਾਰ ਹਨ। ਕਈ ਘੜੰਮ ਚੌਧਰੀ ਤਾਂ ਬਿਨਾਂ ਪਾਸਪੋਰਟ ਵਾਲੇ ਭਾਰਤੀ ਨੌਜਵਾਨਾਂ ਤੋਂ ਵੀ ਨਵਾਂ ਪਾਸਪੋਰਟ ਬਣਾਉਣ ਲਈ ਫਾਈਲ ਭਰਨ ਦੇ ਨਾਮ ਉਪੱਰ ਆਪਣੀ ਦਿਹਾੜੀ ਬਣਾਈ ਜਾਂਦੇ ਹਨ ਜਦੋਂ ਕਿ ਭਾਰਤੀ ਅੰਬੈਂਸੀ ਰੋਮ ਵੱਲੋਂ ਇਹ ਸੇਵਾ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਇਹ ਵਿਚਾਰੇ ਅੰਬੈਂਸੀ ਦੇ ਅਧਿਕਾਰਤ ਵਲੰਟੀਅਰ ਤੱਕ ਪਹੁੰਚਦੇ ਹੀ ਨਹੀਂ ਰਾਹ ਵਿੱਚ ਕੋਈ ਸਲਾਹੁ ਇਹਨਾਂ ਦੀ ਲੁੱਟ ਲੈਂਦਾ।ਜਿਹਨਾਂ ਭਾਰਤੀ ਪੰਜਾਬੀ ਨੌਜਵਾਨਾਂ ਦੇ ਪਾਸਪੋਰਟ ਗੁੰਮ ਹਨ ਉਹਨਾਂ ਨੂੰ ਪਾਸਪੋਰਟ ਬਣਾਉਣ ਲਈ ਐਫ.ਆਈ.ਆਰ. ਦੀ ਕਾਪੀ ਫਾਈਲ ਨਾਲ ਲਗਾਉਣੀ ਜ਼ਰੂਰੀ ਹੈ ਤੇ ਕਈ ਠੱਗ ਸੱਜਣ ਇਹਨਾਂ ਮਜਬੂਰ ਨੌਜਵਾਨਾਂ ਕੋਲੋਂ ਐਫ.ਆਈ.ਆਰ. ਦੀ ਕਾਪੀ ਦੁਆਉਣ ਦੇ ਨਾਮ ‘ਤੇ ਹੀ ਮੋਟੇ ਯੂਰੋ ਵਸੂਲੀ ਜਾ ਰਹੇ ਹਨ ।ਇਟਲੀ ਸਰਕਾਰ ਵੱਲੋਂ ਖੋਲ੍ਹੇ ਇਹਨਾਂ ਪੇਪਰਾਂ ਨਾਲ ਇਹ ਗੱਲ ਤਾਂ ਪਤਾ ਨਹੀਂ ਕਿ ਕਿਸ ਦੇ ਪੇਪਰ ਬਣਨਗੇ ਪਰ ਇੱਕ ਗੱਲ ਯਕੀਨੀ ਦਿਸ ਰਹੀ ਹੈ ਕਿ ਇਟਲੀ ਦੇ ਠੱ-ਗ ਏਜੰਟ ਜ਼ਰੂਰ ਆਪਣੇ ਝੋਲੇ ਭਰਨਗੇ। ਇਸ ਜਾਣਕਾਰੀ ਨੂੰ ਸ਼ੇਅਰ ਜਰੂਰ ਕਰੋ ।

error: Content is protected !!