ਜਦੋਂ ਕੌੜੀ ਨਿੰਮ ਮਿੱਠੀ ਹੋਈ ‘ਗੁਰੂਦੁਆਰਾ ਨਿੰਮ ਸਾਹਿਬ’

ਜਦੋਂ ਕੌੜੀ ਨਿੰਮ ਮਿੱਠੀ ਹੋਈ ‘ਗੁਰੂਦੁਆਰਾ ਨਿੰਮ ਸਾਹਿਬ’ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਲਾਕੇ ਨਿਵਾਸੀ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰਦੁਆਰਾ ਨਿੰਮ ਸਾਹਿਬ ਨਾਲ ਜਾਣਿਆ ਜਾਂਦਾ ਹੈ ਆਕੜ ( ਪਿੰਡ ) : ਪਟਿਆਲਾ ਜ਼ਿਲ੍ਹੇ ਦਾ ਇਕ ਪਿੰਡ ਜੋ ਕੌਲੀ ਰੇਲਵੇ ਸਟੇਸ਼ਨ ਤੋਂ ਲਗਭਗ ਤਿੰਨ ਕਿ.ਮੀ. ਉਤਰ ਵਲ ਵਸਿਆ ਹੋਇਆ ਹੈ । ਰਵਾਇਤ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੇ ਮਾਲਵਾ ਖੇਤਰ ਦੇ ਸਫ਼ਰ ਵੇਲੇ ਇਸ ਪਿੰਡ ਵਿਚ ਇਕ ਨਿੰਮ ਦੇ ਬ੍ਰਿਛ ਹੇਠਾਂ ਬਿਸਰਾਮ ਕੀਤਾ ਸੀ ।
ਨਿੰਮ ਦਾ ਬ੍ਰਿਛ ਹੁਣ ਵੀ ਮੌਜੂਦ ਹੈ । ਜਿਸ ਸ਼ਾਖ ਨਾਲੋਂ ਗੁਰੂ ਜੀ ਨੇ ਦਾਤਣ ਲਈ ਨਿੱਕੀ ਜਿਹੀ ਟਹਿਣੀ ਤੋੜੀ ਸੀ , ਉਸ ਦਾ ਸੁਆਦ ਕੌੜਾ ਨਹੀਂ ਹੈ , ਭਾਵੇਂ ਬਾਕੀ ਦੇ ਸਾਰੇ ਬ੍ਰਿਛ ਦੀਆਂ ਟਹਿਣੀਆਂ ਅਤੇ ਪੱਤਿਆਂ ਦਾ ਸੁਆਦ ਕੌੜਾ ਹੈ । ਲੋਕੀਂ ਇਸ ਗੱਲ ਨੂੰ ਗੁਰੂ ਜੀ ਦੀ ਕਰਾਮਾਤ ਮੰਨਦੇ ਹਨ । ਹੁਣ ਇਸ ਸਥਾਨ ਉਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਦਾ ਪ੍ਰਬੰਧ ਉਥੋਂ ਦੀ ਕਮੇਟੀ ਕਰਦੀ ਹੈ ।ਨਿੰਮ ਉਸ ਪਵਿੱਤਰ ਧਰਤੀ ਤੇ ਆ ਗਿਰੀ ਕਿਸੇ ਨੇ ਵੀ ਸੋਚਿਆ ਨਹੀਂ ਸੀ ਇਹ ਵੀ ਹੋਵੇਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਸ ਨਿੰਮ ਨੂੰ ਭਾਗ ਲਾਏ ਸਨ ਇਹ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਏਥੇ ਪਧਾਰਨ ਦੀ ਯਾਦ ਦਿਵਾਉਂਦਾ ਹੈ । ਗੁਰੂ ਤੇਗ ਬਹਾਦਰ ਜੀ ਆਪਣੀਆਂ ਮਾਲਵੇ ਦੀਆਂ ਯਾਤਰਾਵਾਂ ਸਮੇਂ ਇਕ ਵਾਰ ਇਸ ਪਿੰਡ ਵਿਚ ਪਧਾਰੇ ਅਤੇ ਇਕ ਨਿੰਮ ਦੇ ਦਰਖ਼ਤ ਹੇਠ ਉਹਨਾਂ ਬਿਸਰਾਮ ਕੀਤਾ ਸੀ । ਇਹ ਨਿੰਮ ਦਾ ਦਰਖ਼ਤ ਅਜੇ ਵੀ ਮੌਜੂਦ ਹੈ । ਇਸ ਨਿੰਮ ਦੀਆਂ ਜਿਹੜੀਆਂ ਟਾਹਣੀਆਂ ਗੁਰਦੁਆਰੇ ਦੇ ਉੱਤੇ ਹਨ ਉਹਨਾਂ ਦੇ ਪੱਤੇ ਕੌੜੇ ਨਹੀਂ ਹਨ ਜਦੋਂ ਕਿ ਬਾਕੀ ਦੇ ਨਿੰਮ ਦੇ ਪੱਤੇ ਉਸੇ ਤਰ੍ਹਾਂ ਕੁਦਰਤੀ ਕੁੜੱਤਣ ਵਾਲੇ ਹਨ । ਇਹ ਚਮਤਕਾਰ ਗੁਰੂ ਤੇਗ ਬਹਾਦਰ ਜੀ ਨਾਲ ਜੁੜਿਆ ਹੋਇਆ ( ਜਿਹਨਾਂ ਨੇ ਦੰਦ ਸਾਫ਼ ਕਰਨ ਲਈ ਇਹਨਾਂ ਟਹਿਣੀਆਂ ਵਿਚੋਂ ਇਕ ਦਾਤਣ ਲਈ ਸੀ ) । 1924 ਤਕ ਇਥੇ ਇਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਜਿਸਨੂੰ ਮੰਜੀ ਸਾਹਿਬ ਕਿਹਾ ਜਾਂਦਾ ਸੀ ਪਰੰਤੂ 1924 ਤੋਂ ਪਿੱਛੋਂ ਏਥੇ ਇਕ ਵੱਡੀ ਇਮਾਰਤ ਬਣਾ ਦਿੱਤੀ ਗਈ । ਅਜੋਕੀ ਸਾਰੀ ਇਮਾਰਤ 1972 ਵਿਚ ਮੁਕੰਮਲ ਕੀਤੀ ਗਈ ਹੈ ।ਪ੍ਰਕਾਸ਼ ਅਸਥਾਨ ਉਸ ਥਾਂ ਉੱਤੇ ਬਣਿਆ ਹੋਇਆ ਹੈ ਜਿਥੇ ਪਹਿਲਾਂ ਮੰਜੀ ਸਾਹਿਬ ਬਣਿਆ ਹੁੰਦਾ ਸੀ । ਇਸ ਦੇ ਉਪਰ ਪਹਿਲੀ ਮੰਜ਼ਲ ਤੇ ਗੁੰਬਦ ਵਾਲਾ ਇਕ ਕਮਰਾ ਬਣਿਆ ਹੋਇਆ ਹੈ । ਇਸ ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਕਮੇਟੀ ਦੁਆਰਾ ਕੀਤਾ ਜਾਂਦਾ ਹੈ ।ਇਸ ਬੇਨਤੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ।

Leave a Reply

Your email address will not be published. Required fields are marked *