ਖ਼ਾਲਸਾ ਰਾਜ ਨੂੰ ਚੀਨ ਤੱਕ ਫੈਲਾਉਣ ਵਾਲਾ ਸਿੰਘ

ਖ਼ਾਲਸਾ ਰਾਜ ਨੂੰ ਚੀਨ ਤੱਕ ਫੈਲਾਉਣ ਵਾਲਾ ਸਿੰਘ ”ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਹੈ – ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼। ਇਹ ਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699ਈ. ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂਨੂੰ ਅਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ।
ਖ਼ਾਲਸਾ ਰਾਜ ਅੰਗਰੇਜ਼ੀ ਸਿੱਖ ਐਮਪਾਇਰ; ਪੰਜਾਬੀ ਰਾਜ, ਸਿੱਖ ਖ਼ਾਲਸਾ ਰਾਜ ਜਾਂ ਸਰਕਾਰ-ਏ-ਖ਼ਾਲਸਾ ਵੀ ਕਿਹਾ ਜਾਂਦਾ) ਇੱਕ ਤਾਕਤਵਰ ਅਤੇ ਨਿਰਪੱਖ ਮੀਰੀ ਸੀ, ਜਿਸਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ। ਇਹ ਸਲਤਨਤ 1799 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕ-ਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ ਸਿੱਖ ਮਿਸਲਾਂ ਦੇ ਖਾਲਸਾਈ ਸਿਧਾਂਤਾਂ ‘ਤੇ ਅਧਾਰਿਤ ਸੀ। 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਤੋਂ ਉੱਤਰ ਕੰਨੀ ਕਸ਼ਮੀਰ ਤੱਕ ਫੈਲਿਆ। ਇਹ ਅੰਗਰੇਜ਼ਾ ਦੇ ਬ੍ਰਿਟਿਸ਼ ਰਾਜ ਹਿੱਸੇ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖਰੀ ਨਰੋਆ ਖੇਤਰ ਸੀ। ਖਾਲਸਾ ਰਾਜ ਦੀ ਨੀਹ ਸੰਨ 1707 ਦੇ ਸ਼ੁਰੂਆਤੀ ਦੌਰ ਵੇਲੇ ਰੱਖੀ ਗਈ ਹੋਣ ਦਾ ਦਾਵਾ ਹੋ ਸਕਦਾ ਹੈ, ਜਿਸ ਸਾਲ ਔਰੰਗਜ਼ੇਬ ਦੀ ਮੌਤ ਅਤੇ ਮੁਗ਼ਲੀਆ ਸਲਤਨਤ ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, ਦਲ ਖ਼ਾਲਸਾ, ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਾ ਫੌਜ ਦਾ ਇੰਤਜ਼ਾਮੀ ਤੌਰ ਤੇ ਸੁਧਾਰਿਆ ਵਜੂਦ, ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਵੱਲ ਪਠਾਣਾ ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾਕੇ ਵੱਖ-ਵੱਖ ਕੌਨਫ਼ੈਡਰਸੀਆਂ ਜਾਂ ਅਧ-ਸੁਤੰਤਰ ਮਿਸਲਾਂ ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। ਭਰ, 1762 ਤੋਂ 1799 ਦੇ ਵਕਵੇ ਦੌਰਾਨ, ਇੰਜ ਲੱਗ ਰਿਹਾ ਸੀ ਜਿਵੇਂ ਮਿਸਲਦਾਰੀਆਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫ਼ੌਜਦਾਰ ਬਣ ਰਹੇ ਹੋਣ।

Leave a Reply

Your email address will not be published. Required fields are marked *