ਹਰ ਕਿਸੇ ਦਾ ਇੱਕ ਸੁਪਨਾ ਜਰੂਰ ਹੁੰਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਆਪਣੇ ਪਰਿਵਾਰ ਲਈ ਗੱਡੀ ਖਰੀਦ ਸਕੇ। ਬਹੁਤ ਸਾਰੇ ਲੋਕ SUV ਦੇ ਦੀਵਾਨੇ ਹੁੰਦੇ ਹਨ ਪਰ SUV ਮਹਿੰਗੀ ਹੋਣ ਕਾਰਨ ਹਰ ਕੋਈ ਨਹੀਂ ਖਰੀਦ ਪਾਉਂਦਾ।ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਵੇਖੋ…
ਜੇਕਰ ਤੁਸੀ ਵੀ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਮਹਿੰਦਰਾ Bolero ਪਾਵਰ+ ਦੇ 2020 BS6 ਮਾਡਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਇਸ ਗੱਡੀ ਵਿੱਚ ਪੁਰਾਣੇ ਮਾਡਲ ਦੀ ਤੁਲਣਾ ਵਿੱਚ ਕਾਫ਼ੀ ਬਦਲਾਅ ਕੀਤੇ ਗਏ ਹਨ ਅਤੇ ਨਾਲ ਹੀ ਕਾਫ਼ੀ ਨਵੇਂ ਫੀਚਰਸ ਨੂੰ ਵੀ ਐਡ ਕੀਤਾ ਗਿਆ ਹੈ। ਸਭਤੋਂ ਪਹਿਲਾਂ ਗੱਡੀ ਦੇ ਲੁਕਸ ਦੀ ਗੱਲ ਕਰੀਏ ਤਾਂ ਇਸਨੂੰ ਫਰੰਟ ਤੋਂ ਕਾਫ਼ੀ ਬਦਲ ਦਿੱਤਾ ਗਿਆ ਹੈ ਅਤੇ ਇਹ ਦੇਖਣ ਵਿੱਚ ਬਹੁਤ ਸ਼ਾਨਦਾਰ ਹੈ। ਇਸਦੇ ਹੈੱਡਲੈੰਪਸ ਵਿੱਚ ਕਈ ਬਦਲਾਅ ਕਰਨ ਦੇ ਨਾਲ ਨਾਲ ਇਸ ਵਿੱਚ ਹੁਣ ਫਾਗ ਲੈੰਪਸ ਵੀ ਦੇ ਦਿੱਤੇ ਗਏ ਹਨ। ਇਹ ਇੱਕ 7 ਸੀਟਰ ਗੱਡੀ ਹੈ ਅਤੇ ਇੰਨੀ ਘੱਟ ਕੀਮਤ ਵਿੱਚ ਨਵੀਂ 7 ਸੀਟਰ SUV ਨੂੰ ਲਾਂਚ ਕਰ ਮਹਿੰਦਰਾ ਨੇ ਮਾਰਕਿਟ ਵਿੱਚ ਹਲ-ਚਲ ਮਚਾ ਦਿੱਤੀ ਹੈ। ਇਹ SUV ਦੇਖਣ ਵਿੱਚ ਜਿੰਨੀ ਸ਼ਾਨਦਾਰ ਹੈ ਓਨੀ ਹੀ ਮਜਬੂਤ ਅਤੇ ਟਿਕਾਊ ਵੀ ਹੈ। ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ ਵਿੱਚ ਅੰਦਰੋਂ ਕੁੱਝ ਜ਼ਿਆਦਾ ਖਾਸ ਬਦਲਾਅ ਨਹੀਂ ਕੀਤੇ ਗਏ ਹਨ। ਹਲਾਕਿ ਕੁੱਝ ਚੀਜਾਂ ਨੂੰ ਥੋੜ੍ਹਾ ਅਪਗਰੇਡ ਕੀਤਾ ਗਿਆ ਹੈ। ਸੇਫਟੀ ਦੇ ਹਿਸਾਬ ਨਾਲ ਇਸ ਵਿੱਚ ਕਾਫ਼ੀ ਫੀਚਰਸ ਐਡ ਕੀਤੇ ਗਏ ਹਨ। ਕੀਮਤ ਦੀ ਗੱਲ ਕਰੀਏ ਤਾਂ ਮਹਿੰਦਰਾ ਦੁਆਰਾ ਇਸਦੇ BS4 ਵੈਰੀਐਂਟ ਦੀ ਕੀਮਤ ਸਿਰਫ 7 ਲੱਖ 98000 ਰੁਪਏ ਅਤੇ BS6 ਵੈਰੀਐਂਟ ਦੀ ਕੀਮਤ ਸਿਰਫ 8 ਲੱਖ 64000 ਰੁਪਏ ਰੱਖੀ ਗਈ ਹੈ। ਟਾਪ ਵੈਰੀਐਂਟ ਦੀ ਗੱਲ ਕਰੀਏ ਤਾਂ ਇਸਦੀ ਕੀਮਤ 898000 ਰੁਪਏ ਰੱਖੀ ਗਈ ਹੈ।
