ਜਦੋਂ ਔਰਤਾਂ ਨੂੰ ਮੋਬਾਈਲਾਂ ਤੇ ਆਏ ਇਹ ‘ਮੈਸਿਜ’

ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਵਿੱਚ ਪ੍ਰਾਈਵੇਟ ਕੰਪਨੀਆਂ ਤੋਂ ਲੋਨ ਲੈ ਚੁੱਕੇ ਕੁਝ ਲੋਕਾਂ ਵੱਲੋਂ ਇਨ੍ਹਾਂ ਕੰਪਨੀਆਂ ਅਤੇ ਬੈਂਕਾਂ ਪ੍ਰਤੀ ਰੋ-ਸ ਜ਼ਾਹਿਰ ਕੀਤਾ ਗਿਆ। ਇਹ ਲੋਕ ਕਾਫੀ ਗਿਣਤੀ ਵਿੱਚ ਇਕੱਠੇ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ। ਇਨ੍ਹਾਂ ਦੀ ਮੰਗ ਹੈ ਕਿ ਹੁਣੇ ਹੁਣੇ ਲਾ-ਕ-ਡਾ-ਊ-ਨ ਖੁੱਲ੍ਹਾ ਹੈ। ਉਹ 2 ਮਹੀਨੇ ਤੋਂ ਘਰਾਂ ਵਿੱਚ ਬੰਦ ਹਨ। ਕਮਾਈ ਬੰਦ ਹੋ ਚੁੱਕੀ ਹੈ ਪਰ ਉਨ੍ਹਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਭਰਨ ਲਈ ਮੈਸੇਜ ਕੀਤਾ ਜਾ ਰਿਹਾ ਹੈ। ਕਿਸ਼ਤਾਂ ਨਾ ਭਰਨ ਦੀ ਸੂਰਤ ਵਿੱਚ ਡਿ-ਫਾ-ਲ-ਟ-ਰ ਕਰਾਰ ਦੇਣ ਦੀ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੇ ਸਰਕਾਰ ਤੋਂ ਉਨ੍ਹਾਂ ਦਾ ਵਿਆਜ ਮਾਫ਼ ਕਰਨ ਅਤੇ ਤਿੰਨ ਮਹੀਨੇ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ। ਰਾਜਵਿੰਦਰ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਗਰੁੱਪ ਲੀਡਰ ਦੇ ਤੌਰ ਤੇ ਔਰਤਾਂ ਨੂੰ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਤੋਂ ਲੋਨ ਦਿਵਾਏ ਸਨ। ਮੁਲਕ ਵਿੱਚ ਕਰੋਨਾ ਕਾਰਨ ਲਾ-ਕ-ਡਾ-ਉ-ਨ ਲੱਗ ਗਿਆ। ਸਰਕਾਰ ਵੱਲੋਂ ਹੋਰ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਫੇਰ ਗ-ਰੀ-ਬ ਲੋਕਾਂ ਨਾਲ ਕਿਉਂ ਧੱ-ਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਸ਼ੀਰਵਾਦ, ਕੈਪੀਟਲ ਅਤੇ ਸੈਟਿੰਗ ਅੱਧੀ ਕੰਪਨੀਆਂ ਤੋਂ ਲੋਨ ਦਿਵਾਏ ਸਨ। ਇਸ ਤੋਂ ਬਿਨਾਂ ਕੁਝ ਪ੍ਰਾਈਵੇਟ ਬੈਂਕਾਂ ਤੋਂ ਵੀ ਲੋਨ ਲਿਆ ਸੀ। ਕ-ਰ-ਫਿ-ਊ ਖੁੱਲ੍ਹਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਕਿਸ਼ਤਾਂ ਭਰਨ ਲਈ ਕਿਹਾ ਜਾਣ ਲੱਗਾ ਹੈ। ਉਹ ਕਿਸ਼ਤ ਕਿੱਥੋਂ ਭਰਨ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਹੋਰ ਸਮਾਂ ਦਿੱਤਾ ਜਾਵੇ।
ਕਿਰਨ ਬਾਲਾ ਅਤੇ ਪ੍ਰੇਮ ਲਤਾ ਨੇ ਵੀ ਦੱਸਿਆ ਹੈ ਕਿ ਕਰਫਿਊ ਕਾਰਨ ਉਨ੍ਹਾਂ ਨੂੰ ਘਰ ਦਾ ਚੁੱਲ੍ਹਾ ਚਲਾਉਣਾ ਔਖਾ ਹੋਇਆ ਪਿਆ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਵਿਆਜ ਛੱਡਿਆ ਜਾਵੇ ਅਤੇ ਕਿਸ਼ਤ ਭਰਨ ਲਈ ਤਿੰਨ ਮਹੀਨੇ ਦਾ ਹੋਰ ਸਮਾਂ ਦਿੱਤਾ ਜਾਵੇ।

Leave a Reply

Your email address will not be published. Required fields are marked *