Home / ਦੁਨੀਆ ਭਰ / ਪੰਜਾਬ ਦੇ ਰਾਜੂ ਨੇ ਜਿੱਤਿਆ ਮੋਦੀ ਦਾ ਦਿਲ

ਪੰਜਾਬ ਦੇ ਰਾਜੂ ਨੇ ਜਿੱਤਿਆ ਮੋਦੀ ਦਾ ਦਿਲ

ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਇੱਕ ਭਿਖਾਰੀ ਦੇ ਨੇਕ ਕੰਮਾਂ ਦੀ ਗੂੰਜ ਅੱਜ ਦੇਸ਼ ਭਰ ‘ਚ ਫੈਲ ਗਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪ੍ਰੋਗਰਾਮ ‘Mann Ki Baat’ ‘ਚ ਉਸ ਦਾ ਜ਼ਿਕਰ ਕੀਤਾ। ਮੋਦੀ ਨੇ ਉਸਦੇ ਕੰਮ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਲੌਕਡਾਊਨ ‘ਚ ਉਹ ਲੋਕਾਂ ਨੂੰ ਮਾਸਕ ਤੇ ਰਾਸ਼ਨ ਵੰਡ ਰਿਹਾ ਹੈ।ਪਠਾਨਕੋਟ ਦਾ ਰਹਿਣ ਵਾਲਾ ਰਾਜੂ ਤੁਰਨ ਫਿਰਨ ਤੋਂ ਅਸਮਰਥ ਹੈ ਤੇ ਚੌਕ ਚੁਰਾਹੇ ‘ਚ ਭੀਖ ਮੰਗਦਾ ਹੈ ਪਰ ਰਾਜੂ ਦਿਲ ਦਾ ਰਾਜਾ ਹੈ ਅਤੇ ਵੱਡੀ ਸੋਚ ਦਾ ਮਾਲਕ ਹੈ। ਉਹ ਹਮੇਸ਼ਾ ਲੋੜਵੰਦਾਂ ਲਈ ਅੱਗੇ ਆਉਂਦਾ ਹੈ। ਪਠਾਨਕੋਟ ਦੇ ਬਹੁਤੇ ਲੋਕ ਰਾਜੂ ਨੂੰ ਜਾਣਦੇ ਹਨ ਕਿਉਂਕਿ ਉਸ ਦਾ ਅੰਦਾਜ਼ ਹੀ ਕੁਝ ਅਜਿਹੀ ਹੈ। ਉਹ ਇੱਕ ਜ਼ਿੰਦਾ ਦਿਲ ਇਨਸਾਨ ਹੈ। ਜਿਹੜਾ ਇੱਕ ਵਾਰ ਵੇਖ ਲੈਂਦਾ ਹੈ, ਉਹ ਉਸ ਨੂੰ ਕਦੇ ਭੁੱਲ ਨਹੀਂ ਸਕਦਾ। ਉਹ ਭੀਖ ਮੰਗ ਕੇ ਪੈਸੇ ਜੋੜਦਾ ਹੈ ਤੇ ਫਿਰ ਉਸ ਨੂੰ ਨੇਕ ਕੰਮ ਵਿੱਚ ਲਾਉਂਦਾ ਹੈ। ਇਸੇ ਲਈ ਤਾਂ ਉਸ ਨੂੰ ਵੱਡੇ-ਵੱਡੇ ਲੋਕ ਸਲਾਮ ਕਰਦੇ ਹਨ।ਰਾਜੂ ਬਚਪਨ ਤੋਂ ਹੀ ਦਿਵਯਾਂਗ ਹੈ। ਉਸ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਮਰ ਗਏ ਸਨ। ਉਸ ਦੇ ਤਿੰਨ ਭਰਾ ਤੇ ਤਿੰਨ ਭੈਣਾਂ ਹਨ।ਪਰ ਦਿਵਯਾਂਗ ਹੋਣ ਕਾਰਨ ਰਾਜੂ ਨੂੰ ਬੇਸਹਾਰਾ ਛੱਡ ਦਿੱਤਾ ਗਿਆ। ਸੜਕ ਤੇ ਭੀਖ ਮੰਗਣ ਤੋਂ ਇਲਾਵਾ ਜਿਉਣ ਦਾ ਕੋਈ ਤਰੀਕਾ ਨਹੀਂ ਸੀ।ਆਪਣੀ ਕਿਸਮਤ ਨੂੰ ਸਵੀਕਾਰਦਿਆਂ ਰਾਜੂ ਭੀਖ ਮੰਗਣ ਲੱਗ ਪਿਆ। ਭਰਾ ਤੇ ਭੈਣ ਉਸ ਨੂੰ ਦੁਬਾਰਾ ਕਦੇ ਨਹੀਂ ਮਿਲੇ। ਰਾਜੂ ਆਪਣੀ ਉਦਾਸੀ ਤੇ ਨ-ਫ਼ਰਤ ਤੋਂ ਬਹੁਤ ਦੁ-ਖੀ ਹੋਇਆ ਸੀ ਪਰ ਉਸ ਨੇ ਕਦੀ ਵੀ ਹਿਮੰਤ ਨਹੀਂ ਹਾਰੀ। ਰਾਜੂ ਨੇ ਹੁਣ ਤੱਕ ਬਹੁਤ ਸਾਰੇ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਹੈ ਜੋ ਲੋਕ ਉਸਦੇ ਨੇਕ ਕੰਮਾਂ ਬਾਰੇ ਜੋ ਜਾਣਦੇ ਹਨ, ਉਹ ਉਸ ਨੂੰ ਖੁੱਲ੍ਹ ਕੇ ਦਾਨ ਵੀ ਦਿੰਦੇ ਹਨ।

error: Content is protected !!