ਹੁਣੇ ਹੁਣੇ ਕਰ ਦਿੱਤੀਆਂ ਪੰਜਾਬ ਸਰਕਾਰ ਨੇ ਲਾਕਡਾਊਨ 5 ਬਾਰੇ ਹਦਾਇਤਾਂ, ਜਾਣੋ ਕੀ ਖੁਲ੍ਹੇਗਾ ਤੇ ਕੀ ਬੰਦ ਆਉ ਜਾਣਦੇ ਹਾਂ ਪੂਰੀ ਖਬਰ ਵਿਸਥਾਰ ਦੇ ਨਾਲ”ਕਰੋਨਾ ਨਾਲ ਨਜਿੱਠਣ ਲਈ ਦੇਸ਼ ਵਿਚ ਇਕ ਵਾਰ ਫਿਰ ਲਾਕਡਾਉਨ ਵਧਾ ਦਿੱਤਾ ਗਿਆ ਹੈ। ਲਾਕਡਾਉਨ 5.0 (Lockdown 5.0) ਨੂੰ ਕੇਂਦਰ ਸਰਕਾਰ ਨੇ ਅਨਲੌਕ 1 ਦਾ ਨਾਮ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਅਨਲੌਕ 1 ਲਈ ਗ੍ਰਹਿ ਮੰਤਰਾਲੇ ਦੁਆਰਾ ਨਵੀਂ ਗਾਇਡ ਲਾਈਨ ਜਾਰੀ ਕੀਤੀ ਗਈ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੰਟੇਨਮੈਂਟ ਜ਼ੋਨ ਵਿਚ ਅਜੇ ਵੀ ਪੂਰੀ ਤਰ੍ਹਾਂ ਪਾ-ਬੰਦੀ ਹੋਵੇਗੀ, ਪਰ ਬਾਕੀ ਥਾਵਾਂ ‘ਤੇ ਹੌਲੀ ਹੌਲੀ ਢਿੱਲ ਦਿੱਤੀ ਜਾਵੇਗੀ। ਇਹ ਦਿਸ਼ਾ ਨਿਰਦੇਸ਼ 1 ਜੂਨ ਤੋਂ 30 ਜੂਨ ਤੱਕ ਲਾਗੂ ਰਹਿਣਗੇ। ਪੰਜਾਬ ਸਰਕਾਰ ਵੱਲੋਂ ਦਿੱਤੀ ਗਾਈਡਲਾਈਨਜ਼ ਵਿਚ ਕਿਹਾ ਕਿ ਸੂਬੇ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰ-ਫਿਊ ਜਾਰੀ ਰਹੇਗਾ। ਇਸ ਤੋਂ ਇਲਾਵਾ ਸਿਨੇਮਾ ਘਰ, ਜਿੰਮ, ਸਵੀਮਿੰਗ ਪੂਲ, ਬਾਰ ਬੰਦ ਰਹਿਣਗੇ। ਸੂਬੇ ਵਿਚ ਧਾਰਮਿਕ ਸਥਾਨਾ 7 ਜੂਨ ਤੱਕ ਬੰਦ ਰਹਿਣਗੇ। ਇਸੇ ਤਰ੍ਹਾਂ ਧਾਰਮਿਕ ਇਕੱਠਾਂ ਉਤੇ ਵੀ ਰੋਕ ਜਾਰੀ ਰਹੇਗੀ। ਵਿਆਹ ਸਮਾਗਮਾਂ ਵਿਚ 50 ਲੋਕਾਂ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾ-ਹੀ ਹੈ।ਸਰਕਾਰ ਵੱਲੋਂ ਜਾਰੀ ਗਾਈਡਲਾਈਜ ਅਨੁਸਾਰ ਧਾਰਮਿਕ ਸਥਾਨਾਂ, ਹੋਟਲ, ਸ਼ਾਪਿੰਗ ਮਾਲ ਨੂੰ ਖੋਲਣ ਦਾ ਨਿਰਣਾ 8 ਜੂਨ ਨੂੰ ਕੇਂਦਰ ਸਰਕਾਰ ਵੱਲੋਂ
ਜਾਰੀ ਗਾਈਡਲਾਈਨ ਤੋਂ ਬਾਅਦ ਹੀ ਲਿਆ ਜਾਵੇਗਾ। ਪ੍ਰਦੇਸ਼ ਅਤੇ ਕੇਂਦਰ ਦੀ ਗਾਈਡਲਾਈਨ ਅਤੇ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਲਈ ਤੁਸੀਂ ਕੋਵਾ ਐਪ ਰਾਹੀਂ ਈ-ਪਾਸ ਬਣਾ ਸਕਦੇ ਹੋ। ਹੁਣ ਦੁਕਾਨਾਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁਲਣਗੀਆਂ। ਸ਼ਰਾ-ਬ ਦੀਆਂ ਦੁਕਾਨਾਂ ਸਵੇਰੇ 8 ਤੋਂ ਰਾਤ 8 ਵਜੇ ਤੱਕ ਖੁਲਣਗੀਆਂ । ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
