20 ਕਰੋੜ ਦਾ ਰੱਖਿਆ ਬਜਟ, ਨਿਰੰਤਰ ਜਾਰੀ ਰਹਿਣਗੇ ਸਾਰੇ ਸੇਵਾ ਕਾਰਜ : ਡਾ. ਓਬਰਾਏ ‘ਸਰਬਤ ਦਾ ਭਲਾ ਟਰੱਸਟ ਦੇ ਬਾਨੀ ਸ. ਐਸ. ਪੀ. ਸਿੰਘ ਉਬਰਾਏ ਕਰੋਨਾ ਦੌਰਾਨ ਸਮੁੱਚੀ ਲੋਕਾਈ ਦੀ ਲਗਾਤਾਰ ਸੇਵਾ ਕਰ ਰਹੇ ਹਨ। ਇਸ ਲੜਾਈ ਵਿਚ ਸਾਨੂੰ ਇੰਨਾਂ ਦਾ ਵੱਡਾ ਯੋਗਦਾਨ ਮਿਲਿਆ ਹੈ ਅਤੇ ਇੰਨਾਂ ਨੇ ਲੋੜਵੰਦਾਂ ਦੀ ਬਾਂਹ ਫੜਨ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਵੱਡੀ ਸਹਾਇਤਾ ਦਿੱਤੀ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਸਥਾਨਕ ਸਰਕਟ ਹਾਊਸ ਵਿਖੇ ਸਰਬਤ ਦਾ ਭਲਾ ਟਰੱਸਟ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਨੂੰ ਫ਼ਿਰ ਵੱਡੀ ਗਿਣਤੀ ‘ਚ ਦਿੱਤੀਆਂ ਪੀ.ਪੀ.ਈ ਕਿੱਟਾਂ, ਸਰਜੀਕਲ ਮਾਸਕ, ਇਨਫਰਾਰੈੱਡ ਥਰਮਾਮੀਟਰ, ਸੈਨੀਟਾਈਜ਼ਰ ਸਮੇਤ ਸਿਹਤ ਸੁਰੱਖਿਆ ਨਾਲ ਸਬੰਧਤ ਹੋਰ ਲੋੜੀਂਦਾ ਸਾਮਾਨ ਪ੍ਰਾਪਤ ਕਰਨ ਮੌਕੇ ਕੀਤਾ। ਸ੍ਰੀ ਸੋਨੀ ਨੇ ਲੋਕਾਂ ਨੂੰ ਚੌਕਸ ਕਰਦੇ ਕਿਹਾ ਕਿ ਲਾਕ ਡਾਊਨ ਖੋਲਣ ਦਾ ਮਤਲਬ ਬਿਮਾ-ਰੀ ਦਾ ਖਤਮ ਹੋਣਾ ਨਹੀਂ, ਬਲਕਿ ਲੋਕਾਂ ਦੀ ਲੋੜ ਨੂੰ ਵੇਖਦੇ ਹੋਏ ਇਹ ਖੁੱਲ ਦਿੱਤੀਆਂ ਗਈ ਹੈ ਅਤੇ ਲੋਕ ਸਾਵ-ਧਾਨੀ ਨਾਲ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ। ਇਸ ਮੌਕੇ ਆਪਣੀ ਨਿੱਜੀ ਕਮਾਈ ‘ਚੋਂ ਕਰੋੜਾਂ ਰੁਪਏ ਖਰਚ ਕੇ ਸਮਾਜ ਦੀ ਵੱਡੀ ਸੇਵਾ ਕਰਨ ਵਾਲੇ ਡਾ.ਐਸ.ਪੀ. ਸਿੰਘ ਓਬਰਾਏ ਨੇ ਆਪਣੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਨੂੰ ਸਿਹਤ ਸੁਰੱਖਿਆ ਨਾਲ ਸਬੰਧਤ ਲੋੜੀਂਦਾ ਸਾਮਾਨ ਦਿੱਤਾ। ਡਾ.ਐੱਸ.ਪੀ.ਸਿੰਘ ਓਬਰਾਏ ਨੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮੌਜੂਦਗੀ ‘ਚ ਦੱਸਿਆ ਕਿ ਕਰੋਨਾ ਕਾਰਨ ਪੈਦਾ ਹੋਏ ਹਾ-ਲ ਨਾਲ ਨਜਿੱਠਣ ਲਈ ਉਨਾਂ ਨੇ 50 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਸੁੱਕਾ ਰਾਸ਼ਨ ਦੇਣ ਤੋਂ ਇਲਾਵਾ ਸਾਰੇ ਮੈਡੀਕਲ ਕਾਲਜਾਂ,ਹਰੇਕ ਜ਼ਿਲੇ ਦੇ ਸਰਕਾਰੀ ਹਸਪਤਾਲਾਂ,ਏਅਰਪੋਰਟ ਅਥਾਰਟੀਆਂ ਅਤੇ ਸਿਵਲ ਤੇ ਪੁਲੀਸ ਪ੍ਰਸ਼ਾ-ਸਨਾਂ ਆਦਿ ਨੂੰ ਮੋਹਰਲੀ ਕਤਾਰ ‘ਚ ਲੜਨ ਵਾਲੇ ਕਰਮਚਾਰੀਆਂ ਦੀ ਸਿਹਤ ਦੀ ਸੁਰੱਖਿਆ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਾਉਣ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਅੱਜ ਇੱਥੇ ਸਿਵਲ ਸਰਜਨ ਦਫ਼ਤਰ ਦੀ ਮੰਗ ਤੇ ਉਨਾਂ ਨੂੰ 400 ਪੀ.ਪੀ.ਈ. ਕਿੱਟਾਂ,100 ਐੱਨ.95 ਮਾਸਕ,8 ਇਨਫਰਾਰੈੱਡ ਥਰਮਾਮੀਟਰ,75 ਲੀਟਰ ਵੱਖ-ਵੱਖ ਤਰਾਂ ਦਾ ਸੈਨੀਟਾਈਜ਼ਰ,4 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ,1 ਹਜ਼ਾਰ ਦਸਤਾਨੇ ਅਤੇ 3 ਸੈਨੀਟਾਈਜ਼ਰ ਸਟੈਂਡ ਦਿੱਤੇ ਗਏ ਹਨ। ਉਨਾਂ ਇਹ ਵੀ ਕਿਹਾ ਕਿ ਜਿੰਨਾ ਚਿਰ ਤੱਕ ਇਹ ਬਿਪਤਾ ਟੱਲ ਨਹੀਂ ਜਾਂਦੀ,ਉਨਾਂ ਚਿਰ ਤੱਕ ਉਹ ਸਾਰੇ ਸੇਵਾ ਕਾਰਜ ਨਿਰੰਤਰ ਨਿਭਾਉਂਦੇ ਰਹਿਣਗੇ ਅਤੇ ਕਿਸੇ ਵੀ ਜ਼ਿਲੇ ਦੇ ਪ੍ਰਸ਼ਾਸਨ ਵੱਲੋਂ ਮੰਗ ਕਰਨ ਤੇ ਉਸ ਨੂੰ ਟਰੱਸਟ ਵੱਲੋਂ ਤੁਰੰਤ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।ਇਸੇ ਦੌਰਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਰਕਾਰ ਵੱਲੋਂ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਨਾਜ਼ੁਕ ਹਾਲਾਤਾਂ ਦੌਰਾਨ ਉਨਾਂ ਵੱਲੋਂ ਹਰੇਕ ਖੇਤਰ ਅੰਦਰ ਆਪਣੇ ਨਿਸ਼ਕਾਮ ਸੇਵਾ ਕਾਰਜਾਂ ਰਾਹੀਂ ਸਰਕਾਰ ਤੇ ਆਮ ਜਨਤਾ ਦਾ ਜੋ ਸਾਥ ਦਿੱਤਾ ਜਾ ਰਿਹਾ ਹੈ,
ਉਸ ਨੂੰ ਸ਼ਬਦਾਂ ‘ਚ ਬਿਆਨ ਕਰਨਾ ਬਹੁਤ ਔ-ਖਾ ਹੈ।ਇਸ ਮੌਕੇ ਸਿਵਲ ਸਰਜਨ ਅੰਮ੍ਰਿਤਸਰ ਡਾ.ਜੁਗਲ ਕਿਸ਼ੋਰ,ਪ੍ਰਿੰਸੀਪਲ ਸੁਜਾਤਾ ਸ਼ਰਮਾ ਅਤੇ ਉਨਾਂ ਦੇ ਸਮੁੱਚੇ ਸਟਾਫ਼ ਨੇ ਵੀ ਡਾ.ਓਬਰਾਏ ਦਾ ਇਸ ਸੇਵਾ ਕਾਰਜ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਖ਼ੁਦ ਆ ਕੇ ਕਰੋਨਾ ਜੰ-ਗ ‘ਚ ਲੜ ਰਹੇ ਅੰਮ੍ਰਿਤਸਰ ਦੇ ਸਮੁੱਚੇ ਸਟਾਫ ਨੂੰ ਹੱਲਾਸ਼ੇਰੀ ਅਤੇ ਲੋੜੀਂਦਾ ਸਾਮਾਨ ਦੇਣ ਨਾਲ ਉਨਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ,ਜਿਸ ਸਦਕਾ ਉਹ ਆਪਣੀ ਡਿਊਟੀ ਨੂੰ ਹੋਰ ਵੀ ਬਾਖ਼ੂਬੀ ਨਾਲ ਨਿਭਾਉਣਗੇ।
