ਖੁਸ਼ਖਬਰੀ- AC ਵੀ ਚਲਾਓ ਤੇ ਬਿਜਲੀ ਦਾ ਬਿੱਲ ਵੀ ਘੱਟ ਪਾਓ

ਹਾਜੀ ਦੋਸਤੋ ਗਰਮੀ ਦਾ ਮੌਸਮ ਚੱਲ ਰਿਹਾ ਹੈ ਹਰ ਕੋਈ AC ਲਾਉਣ ਦਾ ਚਾਹਵਾਨ ਹੈ ਪਰ ਕੋਈ ਲੋਕੀ ਬਿਜਲੀ ਦੇ ਮੋਟੇ ਬਿੱਲਾਂ ਕਰਕੇ ਇਸ ਨੂੰ ਲਗਾਉਣ ਤੋਂ ਟਾਲਾ ਵੱਟ ਜਾਂਦੇ ਹਨ। ਵੈਸੇ ਵੀ ਬਿਜਲੀ ਦਾ ਬਿੱਲ ਦੇਖ ਕੇ ਹਰ ਇੱਕ ਦੀ ਚਿੰ-ਤਾ ਵਧ ਜਾਂਦੀ ਹੈ ਪਰ ਅਜੋਕੇ ਦੌਰ ‘ਚ ਹਰ ਕੰਮ ਬਿਜਲੀ ਨਾਲ ਹੀ ਸੰਭਵ ਹੈ। ਜਿਵੇਂ ਪੱਖਾ, ਫਰਿੱਜ, ਟੀਵੀ, ਵਾਟਰ ਫਿਲਟਰ, ਵਾਸ਼ਿੰਗ ਮਸ਼ੀਨ, ਕੂਲਰ, ਏਸੀ ਆਦਿ ਹਰ ਘਰ ਦੀ ਲੋੜ ਹੈ। ਇਨ੍ਹਾਂ ਤੋਂ ਬਿਨਾਂ ਰੋਜ਼ ਦੇ ਕੰਮ ਮੁਸ਼-ਕਲ ਹਨ। ਗਰਮੀਆਂ ਵਿੱਚ ਏਸੀ ਅਕਸਰ ਬਿੱਲ ਨੂੰ ਕਈ ਗੁਣਾ ਵਧਾ ਦਿੰਦਾ ਹੈ। ਹਰ ਕੋਈ ਸੋਚਦਾ ਹੈ ਕਿ ਕੰਮ ਵੀ ਪ੍ਰਭਾਵਿਤ ਨਾ ਹੋਵੇ ਤੇ ਬਿਜਲੀ ਦਾ ਬਿੱਲ ਵੀ ਘੱਟ ਹੋਵੇ। ਕੁਝ ਗੱਲਾਂ ਦਾ ਧਿਆਨ ਰੱਖ ਕੇ ਏਸੀ ਦਾ ਬਿੱਲ ਘੱਟ ਕੀਤਾ ਜਾ ਸਕਦਾ ਹੈ। ਆਉ ਫਿਰ ਜਾਣਦੇ ਹਾਂ ਮਿੱਤਰੋ। 1. ਏਸੀ ਨਾਲ ਪੱਖਾ ਚਲਾ ਲੈਣਾ ਚਾਹੀਦਾ ਹੈ ਤਾਂ ਜੋ ਪੂਰੇ ਕਮਰੇ ‘ਚ ਠੰਢੀ ਹਵਾ ਫੈਲ ਸਕੇ।
2. ਏਸੀ ਬਹੁਤ ਘੱਟ ਤਾਪਮਾਨ ‘ਤੇ ਨਾ ਚਲਾਓ। 25 ਡਿਗਰੀ ‘ਤੇ ਚਲਾਉਣ ਨਾਲ ਘੱਟ ਖਰਚ ‘ਚ ਸਹੀ ਤਾਪਮਾਨ ਮਿਲੇਗਾ।
3. ਦਰਵਾਜ਼ੇ ਤੇ ਖਿੜਕੀ ਦੀ ਪੈਕਿੰਗ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ।
4. ਖਿੜਕੀਆਂ ‘ਤੇ ਪਰਦੇ ਜਾਂ ਸਨ ਫ਼ਿਲਮ ਆਦਿ ਲਾ ਕੇ ਰੱਖਣੀ ਚਾਹੀਦੀ ਹੈ।
5. ਏਸੀ ਦੇ ਥਰਮੋਸਟੇਟ ਕੋਲ ਲੈਂਪ ਜਾਂ ਟੀਵੀ ਆਦਿ ਨਹੀਂ ਹੋਣੇ ਚਾਹੀਦੇ। ਥਰਮੋਸਟੇਟ ਉਨ੍ਹਾਂ ਦੀ ਗਰਮੀ ਸੈਂਸ ਕਰਦਾ ਹੈ ਤੇ AC ਲਗਾਤਾਰ ਚੱਲਦਾ ਰਹਿੰਦਾ ਹੈ। 6. AC ‘ਤੇ ਸਿੱਧੀ ਧੁੱਪ ਨਹੀਂ ਡਿੱਗਣੀ ਚਾਹੀਦੀ। ਛਾਂ ‘ਚ ਰੱਖੇ AC ਦਾ ਬਿੱਲ 10 ਫੀਸਦ ਘੱਟ ਆਉਂਦਾ ਹੈ। 7. AC ਤੋਂ ਨਿਕਲਣ ਵਾਲੇ ਪਾਣੀ ਦਾ ਪਾਈਪ ਇਸ ਤਰ੍ਹਾਂ ਛੱਡੋ ਕਿ ਉਸ ‘ਚ ਪਾਣੀ ਰੁਕੇ ਨਾ।
8. AC ਦੇ ਫਿਲਟਰ ਲਗਾਤਾਰ ਸਾਫ਼ ਕਰਨੇ ਚਾਹੀਦੇ ਹਨ। ਫਿਲਟਰ ਗੰਦਾ ਹੋਣ ‘ਤੇ AC ‘ਚ ਬਿਜਲੀ ਦੀ ਖਪਤ ਵਧ ਜਾਂਦੀ ਹੈ। 9. ਜੇਕਰ AC ਵੱਧ ਪੁਰਾਣਾ ਹੋਵੇ ਤਾਂ ਨਵਾਂ ਸਟਾਰ ਰੇਟੇਡ AC ਖਰੀਦ ਲੈਣਾ ਚਾਹੀਦਾ ਹੈ। ਬਿਜਲੀ ਦਾ ਬਿੱਲ ਘੱਟ ਕਰਕੇ ਇਹ ਜਲਦੀ ਭਰਪਾਈ ਕਰ ਦਿੰਦਾ ਹੈ। 10 AC ਦੇ ਪਲੱਗ ਕੱਢੇ ਨਹੀਂ ਜਾਂਦੇ। ਜੇਕਰ ਪਲੱਗ ਲੱਗਾ ਹੋਵੇ ਤਾਂ ਸਵਿੱਚ ਬੰਦ ਹੋਣ ‘ਤੇ ਵੀ ਬਿਜਲੀ ਖਾਂਦੇ ਹਨ। ਇਨ੍ਹਾਂ ਦੇ ਸਵਿੱਚ ਬੰਦ ਹੋਣ ਤੇ ਵੀ ਪਲੱਗ ਲੱਗੇ ਹੋਣ ਨਾਲ ਨਿਊਟ੍ਰਲ ਵਾਇਰ ਜ਼ਰੀਏ ਇਲੈਕਟ੍ਰੀਸਿਟੀ ਲੈਂਦੇ ਰਹਿੰਦੇ ਹਨ। ਪਲੱਗ ਕੱਢ ਦੇਣਾ ਚਾਹੀਦਾ ਹੈ ਨਹੀਂ ਤਾਂ ਬਿਜਲੀ ਦਾ ਬਿੱਲ ਵਧਾਉਂਦੇ ਰਹਿੰਦੇ ਹਨ।

Leave a Reply

Your email address will not be published. Required fields are marked *