‘ਮੋਦੀ ਸਰਕਾਰ’ ਨੇ ਦੇਸ਼ ਵਾਸੀਆਂ ਨੂੰ ਲਿਖੀ ਚਿੱਠੀ

ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਲਿਖੀ ਚਿੱਠੀ, ਲੋਕਾਂ ਲਈ ਵੱਡੇ ਫੈਸਲੇ ”ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਯੂਪੀਏ (UPA) ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਅੱਜ ਸਨਿੱਚਰਵਾਰ ਨੂੰ ਮੁਕੰਮਲ ਹੋ ਰਿਹਾ ਹੈ। ਇਸ ਖਾਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਦੇ ਨਾਂਅ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇ ਆਮ ਹਾ-ਲਾਤ ਹੁੰਦੇ, ਤਾਂ ਮੈਨੂੰ ਤੁਹਾਡੇ ਵਿਚਕਾਰ ਆ ਕੇ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਹਾਸਲ ਹੁੰਦਾ ਪਰ ਕਰੋਨਾ–ਕਾਰਨ ਹਾ-ਲਾ-ਤ ਅਜਿਹੇ ਬਣੇ ਹੋਏ ਹਨ, ਜਿਸ ਕਾਰਨ ਇਸ ਚਿੱਠੀ ਰਾਹੀਂ ਤੁਹਾਡਾ ਆਸ਼ੀਰਵਾਦ ਲੈਣ ਲਈ ਆਇਆ ਹਾਂ। ਸ੍ਰੀ ਮੋਦੀ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਇ ਜੁੜਿਆ। ਦੇਸ਼ ਵਿੱਚ ਕਈ ਦਹਾਕਿਆਂ ਤੋਂ ਬਾਅਦ ਪੂਰਨ ਬਹੁਮੱਤ ਦੀ ਕਿਸੇ ਸਰਕਾਰ ਨੂੰ ਲਗਾਤਾਰ ਦੂਜੀ ਵਾਰ ਜਨਤਾ ਨੇ ਜ਼ਿੰਮੇਵਾਰੀ ਸੌਂਪੀ ਸੀ। ਇੰਝ ਅੱਜ ਦਾ ਇਹ ਦਿਨ ਮੇਰੇ ਲਈ ਮੌਕਾ ਹੈ ਤੁਹਾਨੂੰ ਝੁਕ ਕੇ ਨਮਨ ਕਰਨ ਦਾ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਆਪਣੀ ਚਿੱਠੀ ਵਿੱਚ ਪਹਿਲੇ ਕਾਰਜਕਾਲ ਦਾ ਜ਼ਿਕਰ ਕਾ, ਇਸ ਤੋਂ ਬਾਅਦ ਦੂਜੇ ਕਾਰਜਕਾਲ ਦੇ ਪਹਿਲੇ ਵਰ੍ਹੇ ਦੀਆਂ ਪ੍ਰਾਪਤੀਆਂ ਨੂੰ ਗਿਣਵਾਇਆ। ਸ੍ਰੀ ਮੋਦੀ ਨੇ ਜਨਤਾ ਦੇ ਨਾਂਅ ਚਿੱਠੀ ਰਾਹੀਂ ਲੋਕਾਂ ਨਾਲ ਸੰਵਾਦ ਰਚਾਇਆ ਹੈ। ਸਾਲ 2014 ’ਚ ਜਨਤਾ ਨੇ ਦੇਸ਼ ਵਿੱਚ ਇੱਕ ਵੱਡੀ ਤਬਦੀਲੀ ਲਈ ਵੋਟਾਂ ਪਾਈਆਂ ਸਨ। ਦੇਸ਼ ਦੀ ਨੀਤੀ ਤੇ ਰੀਤੀ ਬਦਲਣ ਲਈ ਵੋਟਾਂ ਪਾਈਆਂ ਸਨ। ਉਨ੍ਹਾਂ ਪੰਜ ਸਾਲਾਂ ’ਚ ਦੇਸ਼ ਨੇ ਵਿਵਸਥਾਵਾਂ ਨੂੰ ਜੜ੍ਹਤਾ ਤੇ ਭ੍ਰਿਸ਼-ਟਾਚਾਰ ਦੀ ਦਲਦਲ ਵਿੱਚੋਂ ਬਾਹਰ ਨਿੱਕਲਦਿਆਂ ਤੱਕਿਆ ਹੈ। ਸ੍ਰੀ ਮੋਦੀ ਨੇ ਚਿੱਠੀ ਵਿੱਚ ਕਿਹਾ ਹੈ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸਾਨ, ਖੇਤ ਮਜ਼ਦੂਰ, ਛੋਟੇ ਦੁਕਾਨਦਾਰ ਤੇ ਗ਼ੈਰ–ਸੰਗਠਤ ਖੇਤਰ ਦੇ ਕਿਰਤੀ ਸਾਥੀਓ, ਸਭ ਲਈ 60 ਸਾਲ ਦੀ ਉਮਰ ਤੋਂ ਬਾਅਦ 3,000 ਰੁਪਏ ਦੀ ਨਿਯਮਤ ਮਾਸਿਕ ਪੈਨਸ਼ਨ ਦੀ ਸਹੂਲਤ ਯਕੀਨੀ ਬਣੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਵੇਲੇ ਦੇਸ਼ ਹਰ ਦਿਸ਼ਾ ਵਿੱਚ ਬਹੁਤ ਤੇਜ਼ੀ ਨਾਲ ਤਰੱਕੀ ਕਰਦਾ ਹੋਇਆ ਅੱਗੇ ਵਧਦਾ ਜਾ ਰਿਹਾ ਹੈ। ਪਿਛਲੇ ਸਾਲ ਦੇ ਕੁਝ ਖਾਸ ਫ਼ੈਸਲੇ ਜ਼ਿਆਦਾ ਚਰਚਾ ਵਿੱਚ ਰਹੇ ਤੇ ਇਸ ਕਾਰਨ ਇਨ੍ਹਾਂ ਪ੍ਰਾਪਤੀਆਂ ਨੂੰ ਚੇਤੇ ਰੱਖਣਾ ਵੀ ਬਹੁਤ ਸੁਭਾਵਕ ਹੈ; ਜਿਵੇਂ ਧਾਰਾ 370, ਰਾਮ ਮੰਦਰ ਦੀ ਉਸਾਰੀ, ਤਿੰਨ ਤਲਾਕ ਜਾਂ ਫਿਰ ਨਾਗਰਿਕਤਾ ਸੋਧ ਕਾਨੂੰਨ। ਸ੍ਰੀ ਮੋਦੀ ਨੇ ਕੋਰੋਨਾ ਸੰਕਟ ਦੌਰਾਨ ਆਮ ਲੋਕਾਂ, ਖਾਸ ਕਰ ਕੇ ਗ਼ਰੀਬਾਂ ਨੂੰ ਹੋਈਆਂ ਪਰੇਸ਼ਾਨੀਆਂ ਦੂਰ ਕਰਨ ਲਈ ਯੋਗ ਕਦਮ ਚੁੱਕੇ ਜਾਣ ਦੀ ਗੱਲ ਦੁਹਰਾਈ।
ਇਸ ਦੇ ਨਾਲ ਹੀ ‘ਆਤਮ–ਨਿਰਭਰ ਭਾਰਤ’ ਮੁਹਿੰਮ ਲਈ ਬੀਤੇ ਕੁਝ ਸਮੇਂ ਦੌਰਾਨ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਜ਼ਿਕਰ ਵੀ ਇਸ ਚਿੱਠੀ ਵਿੱਚ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਕਿਹਾ ਹੈ ਕਿ ਆਮ ਲੋਕਾਂ ਦੇ ਹਿਤਾਂ ਨਾਲ ਜੁੜੇ ਬਿਹਤਰ ਕਾਨੂੰਨ ਬਣੇ। ਇਸ ਲਈ ਪਿਛਲੇ ਇੱਕ ਸਾਲ ਦੌਰਾਨ ਤੇਜ਼ੀ ਨਾਲ ਕੰਮ ਹੋਇਆ ਤੇ ਪਿਛਲਾ ਰਿਕਾਰਡ ਤੋੜ ਦਿੱਤਾ। ਇਹੋ ਕਾਰਨ ਹੈ ਕਿ ਖਪਤਕਾਰ ਸੁਰੱਖਿਆ ਕਾਨੂੰਨ ਹੋਵੇ, ਚਿਟ–ਫ਼ੰਡ ਕਾਨੂੰਨ ਵਿੱਚ ਸੋਧ ਹੋਵੇ, ਦਿਵਯਾਂਗਾਂ, ਔਰਤਾਂ ਤੇ ਬੱਚਿਆਂ ਨੂੰ ਵੱਧ ਸੁਰੱਖਿਆ ਦੇਣ ਵਾਲੇ ਕਾਨੂੰਨ ਹੋਣ, ਇਹ ਸਭ ਤੇਜ਼ੀ ਨਾਲ ਬਣ ਸਕੇ ਹਨ।

Leave a Reply

Your email address will not be published. Required fields are marked *