Home / ਸਿੱਖੀ ਖਬਰਾਂ / ਸੇਵਾ ਕਰਨ ਵਾਲੇ ਨੂੰ ਕੀ ਕੀ ਮਿਲਦਾ ਹੈ

ਸੇਵਾ ਕਰਨ ਵਾਲੇ ਨੂੰ ਕੀ ਕੀ ਮਿਲਦਾ ਹੈ

ਸਿੱਖ ਧਰਮ ਵਿੱਚ ਸੇਵਾ ਦਾ ਬਹੁਤ ਜਿਆਦਾ ਮਹੱਤਵ ਹੈ। ਗੁਰਬਾਣੀ ਅਨੁਸਾਰ ਸੇਵਾ ਦਾ ਭਾਵ ਉਹ ਕੰਮ ਹੈ ਜੋ ਆਪਣੀ ਖੁਸ਼ੀ ਨਾਲ ਕਿਸੇ ਮਾਲੀ ਲਾਭ, ਅਤੇ ਇਨਾਮ ਜਾਂ ਸ਼ਲਾਘਾ ਦੀ ਆਸ ਤੋਂ ਬਿਨਾਂ ਨਿਮਰਤਾ ਸਹਿਤ ਕੀਤਾ ਜਾਵੇ। ਸੇਵਾ ਕਰਨ ਵਾਲੇ ਨੂੰ ਕੀ ਕੀ ਮਿਲਦਾ ਹੈ
”ਸੇਵਾ ਤੋਂ ਭਾਵ ਹੈ ਖਿਦਮਤ। ਅਧਿਆਤਮਿਕ ਮਾਰਗ ‘ਤੇ ਚੱਲਣ ਲਈ ਗੁਰੂ ਘਰ ਵਿੱਚ ਨਿਰ-ਇੱਛਤ ਅਤੇ ਸ਼ਰਧਾ ਵਿੱਚ ਕੀਤੀ ਗਈ ਸੇਵਾ ਦੀ ਬੜੀ ਮਹਾਨਤਾ ਹੈ ਅਤੇ ਗੁਰੂ ਦੇ ਦਰ ‘ਤੇ ਪਰਵਾਨ ਹੁੰਦੀ ਹੈ। ਗੁਰੂ ਦੀ ਸੇਵਾ ਸਾਰੇ ਤਪਾਂ ਤੋਂ ਉੱਤਮ ਸੇਵਾ ਹੈ ਇਸ ਦੇ ਸਾਹਮਣੇ ਘਰ ਬਾਹਰ ਛੱਡ ਕੇ ਜੰਗਲਾਂ, ਗੁਫ਼ਾ-ਵਾਂ ਅਤੇ ਭੋਰਿਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਕ-ਸ਼-ਟ ਸਹਿ ਕੇ ਕੀਤੇ ਜਪ-ਤਪ ਸਭ ਤੁੱਛ ਹਨ। ਸੇਵਾ ਕਰਨ ਵਾਲੇ ਸੇਵਕ ਦਾ ਹਿਉਮੈ ਰੋ-ਗ ਕੱਟਿ-ਆ ਜਾਂਦਾ ਹੈ। ਸੇਵਾ ਕਰਨ ਨਾਲ ਮਨ ਵਿੱਚ ਹਲੀਮੀ ਆਉਂਦੀ ਹੈ। ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿ-ਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ ਗੁਰੂ ਗਰੰਥ ਸਾਹਿਬ ਅੰਗ 644 ਸੇਵਾ ਦੀਆਂ ਕਈ ਕਿਸਮਾ ਹਨ। ਧਨ ਦੀ ਸੇਵਾ: ਕਿਰਤ ਕਰਕੇ ਵੰਡ ਛਕਣਾ, ਦਸਾਂ ਨੋਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਗੁਰੂ ਵਾਲੇ ਪਾਸੇ ਲਾਉਣਾ। ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 1345 ‘ਤਨ ਦੀ ਸੇਵਾ: ਹੱਥਾਂ ਪੈਰਾਂ ਨਾਲ ਸਰਬੱਤ ਦੇ ਭਲੇ ਲਈ ਸੇਵਾ ਕਰਨੀ ਜਿਵੇਂ ਗੁਰੂ ਘਰ ‘ਚ ਜੋੜੇ ਝਾੜਨੇ, ਭਾਂਡੇ ਮਾਂਜਣ, ਲੰਗਰ ਪਕਾਉਣਾ ਤੇ ਵਰਤਾਉਣਾ। ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਣਾ॥ ਗੁਰੂ ਗਰੰਥ ਸਾਹਿਬ ਅੰਗ 748 ਮਨ ਦੀ ਸੇਵਾ: ਮਨ ਨੂੰ ਕਾਮ, ਕ੍ਰੋ-ਧ, ਲੋਭ, ਮੋਹ ਅਤੇ ਹੰਕਾ-ਰ ਦੇ ਵਿਸ਼ੇ-ਵਿਕਾਰਾਂ ਤੋਂ ਬਣਾਉਣਾ। ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ ਗੁਰੂ ਗਰੰਥ ਸਾਹਿਬ ਅੰਗ 918॥

error: Content is protected !!