ਦੱਸ ਦਈਏ ਕਿ ਪਹਿਲਾਂ ਕਰੋਨਾ ਫਿਰ ਲੌਕ ਡਾਉਨ ਅਤੇ ਹੁਣ ਗਰਮੀ ਤੋਂ ਬੇਹਾਲ ਲੋਕ ਭਾਵੇਂ ਬਾਜ਼ਾਰਾਂ ਵਿੱਚ ਨਜ਼ਰ ਅਉਣੇ ਸ਼ੁਰੂ ਹੋਏ ਹਨ ਪਰ ਇਸ ਵਾਰ ਬਾਕੀ ਚੀਜ਼ਾਂ ਦੀ ਖਾਰੀਦਾਰੀ ਕਰਨ ਦੀ ਬਜਾਏ ਮਿੱਟੀ ਦੇ ਭਾਂਡੇ ਤੇ ਵਾਟਰਕੂਲਰ ਖਰੀਦਦੇ ਨਜ਼ਰ ਆਏ ਰਹੇ ਹਨ। ਦਰਅਸਲ ਪੂਰੇ ਉੱਤਰ ਭਾਰਤ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਅਤੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਵਿੱਚ ਲੋਕ ਗਰਮੀ ਤੋਂ ਬਚ-ਣ ਲਈ ਘਰ ਵਿੱਚ ਹੀ ਖਾਣ ਪੀਣ ਦਾ ਸਮਾਨ ਤਿਆਰ ਕਰਨ ਨੂੰ ਤਰਜੀਹ ਦੇ ਰਹੇ ਹਨ ਅਤੇ ਮਿੱਟੀ ਦੇ ਤਿਆਰ ਕੀਤੇ ਘੜੇ, ਸੁਰਾਹੀ ਅਤੇ ਵਾਟਰ ਕੂਲਰ ਵਿੱਚ ਹੀ ਠੰਡਾ ਕੀਤਾ ਗਿਆ ਪਾਣੀ ਪੀ ਰਹੇ ਹਨ।ਦੱਸ ਦਈਏ ਕਿ ਅੰਮ੍ਰਿਤਸਰ ਦੇ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਨੇੜੇ ਮਿੱਟੀ ਦੇ ਭਾਂਡੇ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਕਰਫਿਊ ਅਤੇ ਲੌਕ ਡਾਉਨ ਕਰਕੇ ਦੁੱਕਾਨਾਂ ਬੰਦ ਸਨ। ਪਰ ਜਿੱਦਾਂ ਹੀ ਕਰ-ਫ਼ਿਊ ਖ਼ਤ-ਮ ਹੋਇਆ ਤਾਂ ਅੰਮ੍ਰਿਤਸਰ ਵਿੱਚ ਤੇਜ਼ ਗਰਮੀ ਪੈਣੀ ਸ਼ੁਰੂ ਹੋ ਗਈ ਜਿਸ ਦੇ ਚੱਲਦਿਆਂ ਹੁਣ ਲੋਕ ਵੱਡੀ ਗਿਣਤੀ ਵਿੱਚ ਉਨ੍ਹਾਂ ਕੋਲ ਮਿੱਟੀ ਦੇ ਘੜੇ ਅਤੇ ਹੋਰ ਬਰਤਨ ਖਰੀਦਣ ਲਈ ਪਹੁੰਚ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਕਰੋਨਾ ਕਰਕੇ ਡਾਕ-ਟਰਾਂ ਵੱਲੋਂ ਵੀ ਫਰਿਜ਼ ਜਾਂ ਬਰਫ ਨਾਲ ਠੰਡਾ ਕੀਤਾ ਪਾਣੀ ਨਾ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਕਰਕੇ ਉਹ ਮਿੱਟੀ ਦੇ ਘੜੇ ਖਰੀਦ ਰਹੇ ਹਨ ਤਾਂ ਜੋ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਨਾਲ ਇਸ ਵਾਇ-ਰਸ ਤੋਂ ਵੀ ਬਚਿ-ਆ ਜਾ ਸਕੇ।ਤੁਸੀਂ ਜਾਣਦੇ ਹੋ ਕਿ ਮਿੱਟੀ ਦੇ ਬਣੇ ਭਾਂਡੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ।ਪਹਿਲੇ ਸਮਿਆਂ ਵਿਚ ਲੋਕ ਮਿੱਟੀ ਦੇ ਬਣੇ ਭਾਂਡਿਆਂ ਵਿੱਚ ਖਾਣਾ ਖਾਂਦੇ ਸਨ। ਇਸ ਲਈ ਉਹ ਘੱਟ ਬਿ-ਮਾਰ ਹੁੰਦੇ ਸਨ। ਹੁਣ ਸਿ-ਹਤ ਲਈ ਜੋ ਚੰਗਾ ਹੈ ਉਹ ਬਾਜ਼ਾਰ ਵਿਚ ਵਾਪਸੀ ਕਰਦਾ ਹੈ। ਹਾਂ, ਤੁਸੀਂ ਬਿਲਕੁਲ ਸਹੀ ਸੋਚਿਆ, ਇਕ ਵਾਰ ਫਿਰ ਮਿੱਟੀ ਦੇ ਭਾਂਡਿਆਂ ਦਾ ਰੁਝਾਨ ਆ ਗਿਆ। ਆਓ ਅਸੀਂ ਤੁਹਾਨੂੰ ਭਾਂਡਿਆਂ ਵਿੱਚ ਖਾਣਾ ਖਾਣ ਦੇ ਫਾਇਦੇ ਦੱਸਦੇ ਹਾਂ।
ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਪ੍ਰੈਸ਼ਰ ਕੁੱਕਰ ਦੀ ਬਜਾਏ ਮਿੱਟੀ ਦੇ ਬਰਤਨ ਵਿਚ ਭੋਜਨ ਪਕਾਉ। ਮਿੱਟੀ ਦੇ ਘੜੇ ਵਿਚ ਬਣਿਆ ਖਾਣਾ ਖਾਣ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ। ਇਨ੍ਹਾਂ ਪੌਸ਼ਟਿਕ ਤੱਤਾਂ ਵਿਚ ਕੈਲਸੀਅਮ, ਮੈਗਨੀਸ਼ੀਅਮ, ਸਲਫਰ, ਆਇਰਨ, ਸਿਲੀਕਾਨ, ਕੋਬਾਲਟ, ਜਿਪਸਮ, ਆਦਿ ਸ਼ਾਮਲ ਹਨ। ਜੇਕਰ ਤੁਸੀਂ ਪ੍ਰੈਸ਼ਰ ਕੂਕਰ ਵਿਚ ਬਣਿਆ ਖਾਣਾ ਖਾਂਦੇ ਹੋ ਤਾਂ ਇਹ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਇਸ ਲਈ, ਜੇ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਮਿੱਟੀ ਦੇ ਬਣੇ ਭਾਂਡਿਆਂ ਦਾ ਇਸਤਮਾਲ ਕਰੋ।
