ਖੁਸ਼ਖਬਰੀ ਔਰਤਾਂ ਲਈ ਬਾਜ਼ਾਰ ਚ ਆਇਆ ਨਵਾਂ ਸਕੂਟਰ

ਜਨਾਨੀਆਂ ਲਈ ਬਾਜ਼ਾਰ ‘ਚ ਆਇਆ ਨਵਾਂ ਸਕੂਟਰ, ਪੂਰਾ ਚਾਰਜ ਹੋਣ ‘ਤੇ ਚੱਲੇਗਾ 65 ਕਿ.ਮੀ. ਆਉ ਜਾਣਦੇ ਪੂਰੀ ਖਬਰ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੀ ਇਲੈਕਟ੍ਰਿਕ ਵਾਹਨ ਸਟਾਰਟਅਪ ਕੰਪਨੀ BattRE ਨੇ ਆਪਣੇ ਨਵੇਂ ਇਲੈਕਟ੍ਰਿਕ gps:ie ਸਕੂਟਰ ਨੂੰ ਲਾਂਚ ਕਰ ਦਿੱਤਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 64,990 ਰੁਪਏ ਰੱਖੀ ਗਈ ਹੈ। ਇਸ ਨੂੰ ਜਨਾਨੀਆਂ ਲਈ ਕਾਫੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦਾ ਡਿਜ਼ਾਈਨ ਆਮ ਸਕੂਟਰਾਂ ਵਰਗਾ ਹੀ ਹੈ ਪਰ ਇਸ ਦਾ ਭਾਰ ਸਿਰਫ 60 ਕਿਲੋਗ੍ਰਾਮ ਹੈ। ਇਸ ਸਕੂਟਰ ਨੂੰ ਇਕ ਵਾਰ ਫੁਲ ਚਾਰਜ ਕਰਕੇ 65 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਇਲੈਕਟ੍ਰਿਕ ਸਕੂਟਰ ‘ਚ 250 ਵਾਟ ਦੀ ਬੀ.ਐੱਲ.ਡੀ.ਸੀ. ਹੱਬ ਮੋਟਰ ਅਤੇ 48 ਵੋਲਟ ਦਾ 24 ਏ.ਐੱਚ. ਲੀਥੀਅਮ ਬੈਟਰੀ ਪੈਕ ਲਗਾਇਆ ਗਿਆ ਹੈ। ਇਸ ਵਿਚ ਲੱਗੀ ਦਾ ਭਾਰ 12 ਕਿਲੋਗ੍ਰਾਮ ਹੈ ਅਤੇ ਇਸ ਨੂੰ ਫੁਲ ਚਾਰਜ ਹੋਣ ‘ਚ 2.5 ਘੰਟਿਆਂ ਦਾ ਸਮਾਂ ਲੱਗਦਾ ਹੈ। ਇਸ ਬੈਟਰੀ ਦੀ ਗੱਲ ਕਰੀਏ ਤਾਂ ਇਸ ਨੂੰ 2,000 ਚਾਰਜਿੰਗ ਸਾਈਕਲ ਅਤੇ 7 ਸਾਲਾਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਮਿਲਦੇ ਹਨ ਇਹ ਆਧੁਨਿਕ ਫੀਚਰਜ਼ ਦੱਸ ਦਈਏ ਕਿ ਇਸ ਸਕੂਟਰ ‘ਚ ਇਨਬਿਲਟ ਸਿਮ ਕਾਰਡ ਦਿੱਤਾ ਗਿਆ ਹੈ, ਜਿਸ ਨਾਲ ਇਹ ਸਕੂਟਰ ਹਰ ਸਮੇਂ ਇੰਟਰਨੈੱਟ ਨਾਲ ਕੁਨੈਕਟ ਰਹਿੰਦਾ ਹੈ।ਜਿਸ ਫਾਇਦਾ ਸਕੂਟਰ ਮਾਲਕ ਨੂੰ ਜਰੂਰ ਹੋਣਾ ਹੈ ਜੀ ।ਇੱਥੇ ਇਹ ਵੀ ਦੱਸ ਦਈਏ ਕਿ ਇਸ ਸਕੂਟਰ ਨੂੰ ਤੁਸੀਂ ਆਪਣੇ ਸਮਾਰਟਫੋਨ ਨਾਲ ਵੀ ਕੁਨੈਕਟ ਕਰ ਸਕਦੇ ਹੋ। ਦੱਸਣਯੋਗ ਹੈ ਕਿ ਇਸ ਵਿਚ ਕਰੈਸ਼ ਅਲਰਟ ਸਿਸਟਮ ਵੀ ਹੈ ਜੋ ਕਿਸੇ ਵੀ ਦੁਰਘ-ਟਨਾ ਆਦਿ ਹੋਣ ‘ਤੇ ਜੀ.ਪੀ.ਐੱਸ. ਲੋਕੇਸ਼ਨ ਦੇ ਨਾਲ ਹੀ ਐਮਰਜੈਂਸੀ ਅਲ-ਰਟ ਵੀ ਭੇਜਦਾ ਹੈ। ਕੰਪਨੀ ਇਸ ਸਕੂਟਰ ਦੀ ਵਿਕਰੀ ਦੇਸ਼ ਭਰ ‘ਚ 50 ਤੋਂ ਜ਼ਿਆਦਾ ਡੀਲਰਸ਼ਿੱਪ ਰਾਹੀਂ ਕਰੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *