ਅੰਮ੍ਰਿਤਸਰ ਏਅਰਪੋਰਟ ਤੋਂ ਆਈ ਤਾਜਾ ਖਬਰ

ਅੰਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ ਡਾਕਟਰ ਤੇ ਟੈਕਨੀ-ਸ਼ੀਅਨ ਹੋਏ ਬੇ-ਹੋਸ਼ ਆਉ ਜਾਣਦੇ ਪੂਰੀ ਖਬਰ ਬਾਰੇ ਦੱਸ ਦਈਏ ਕਿ ਪੰਜਾਬ ਵਿਚ ਪੈ ਰਹੀ ਅਤਿ ਦੀ ਗਰਮੀ ਕਾਰਨ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ 14 ਘੰਟੇ ਲਗਾਤਾਰ ਪੀ. ਪੀ. ਕਿੱਟ ਪਹਿਨ ਕੇ ਕੰਮ ਕਰਨ ਵਾਲੇ ਇਕ ਡਾਕਟਰ ਅਤੇ ਟੈਕਨੀਸ਼ੀਅਨ ਬੇ-ਹੋਸ਼ ਹੋ ਗਿਆ।ਤੁਹਾਨੂੰ ਦੱਸ ਦੇਈਏ ਕਿ ਸਿਹਤ ਵਿਭਾਗ ਦੀ ਨਲਾਇਕੀ ਕਾਰਨ ਉਕਤ ਕਾਮੇ ਲਗਤਾਰ ਮਿੱਥੇ ਸਮੇਂ ਤੋਂ ਵੱਧ ਡਿਊਟੀ ਦੇ ਰਹੇ ਹਨ। ਕਾਮਿਆਂ ਨੇ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਸਿਵਲ ਸਰਜਨ ਸਣੇ ਸਹਾਇਕ ਸਿਵਲ ਸਰਜਨ ਨੂੰ ਵੀ ਜਾਣੂ ਕਰਵਾਇਆ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ।ਦੱਸ ਦਈਏ ਕਿ ਭਾਰੀ ਗਰਮੀ ਵਿਚ ਪੀ. ਪੀ. ਕਿੱਟ ਪਹਿਨ ਕੇ ਹਵਾ ਵੀ ਨਹੀਂ ਲੱਗਦੀ, ਜਿੱਥੇ ਸੈਂਪਲ ਲੈਣ ਲਈ ਉਨ੍ਹਾਂ ਨੂੰ ਬਿਠਾਇਆ ਗਿਆ ਹੈ, ਉਥੇ ਨਾ ਤਾਂ ਏ. ਸੀ. ਹੈ ਅਤੇ ਨਾ ਹੀ ਪੱਖੇ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਨ੍ਹਾਂ ਨੇ ਬਿਨਾਂ ਖਾਣਾ ਖਾਧੇ 14 ਘੰਟੇ ਕੰਮ ਕੀਤਾ। ਕਾਮਿਆਂ ਦਾ ਕਹਿਣਾ ਹੈ ਕਿ ਇੰਨੀ ਭਾਰੀ ਗਰਮੀ ਵਿਚ ਸਿਵਲ ਸਰਜਨ ਅਤੇ ਸਹਾਇਕ ਸਿਵਲ ਸਰਜਨ 15 ਮਿੰਟ ਲਈ ਉਕਤ ਕੇਂਦਰ ਵਿਚ ਪੀ. ਪੀ. ਕਿੱਟ ਪਹਿਨ ਕੇ ਬਿਨਾਂ ਕੰਮ ਦੇ ਉਂਝ ਹੀ ਖੜ੍ਹੇ ਹੋ ਵਿਖਾ ਦੇਣ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਅਧਿਕਾਰੀ ਕਾਮਿਆਂ ਦੀ ਸਿਹਤ ਦੀ ਪਰਵਾਹ ਨਹੀਂ ਕਰਦੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਸਿਹਤ ਵਿਭਾਗ ਦੀ ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਸ਼ਰਨਜੀਤ ਕੌਰ ਸਿੱਧੂ ਨੇ ਇਹ ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦਿੱਲੀ ਚ ਕੱਲ੍ਹ ਸਭ ਤੋਂ ਜਿਆਦਾ ਗਰਮੀ ਪਈ ਹੈ ਦੱਸ ਦੇਈਏ ਕਿ 2002 ਤੋਂ ਬਾਅਦ ਪਹਿਲੀ ਵਾਰ ਤਾਪਮਾਨ 50 ਤੋਂ ਉੱਪਰ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *