Home / ਦੁਨੀਆ ਭਰ / ਲੌਕਡਾਊਨ ਦੌਰਾਨ ਪਾਕਿਸਤਾਨ ਚ ਰੁਕੇ ਅੰਮ੍ਰਿਤਸਰ ਸਾਹਿਬ ਦਾ ਪਰਿਵਾਰ

ਲੌਕਡਾਊਨ ਦੌਰਾਨ ਪਾਕਿਸਤਾਨ ਚ ਰੁਕੇ ਅੰਮ੍ਰਿਤਸਰ ਸਾਹਿਬ ਦਾ ਪਰਿਵਾਰ

ਦੱਸ ਦਈਏ ਕਿ ਇਸ ਸਮੇਂ ਪੂਰੇ ਸੰਸਾਰ ਚ ਲੌਕਡਾਊਨ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਕਈ ਆਪਣਿਆਂ ਤੋਂ ਦੂਰ ਬੈਠੇ ਹਨ ਜਿਨ੍ਹਾਂ ਨੂੰ ਲੰਬਾ ਸਮਾਂ ਹੋ ਗਿਆ ਹੈ ਮਿਲਿਆ ਹੈ ਅਜਿਹੀ ਹੀ ਕਹਾਣੀ ਹੈਅੰਮ੍ਰਿਤਸਰ ਦੇ ਪਰਿਵਾਰ ਦੀ ਜਾਣਕਾਰੀ ਅਨੁਸਾਰ ਲੌਕਡਾਊਨ ਤੋਂ ਪਹਿਲਾਂ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਗਏ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਪੰਜ ਮੈਂਬਰ ਉੱਥੇ ਹੀ ਫ-ਸ ਗਏ। ਦਰਅਸਲ ਕ-ਰੋਨਾ ਕਾਰਨ ਦੋਵਾਂ ਦੇਸ਼ਾਂ ‘ਚ ਆਵਾਜਾਈ ‘ਤੇ ਰੋਕ ਲੱਗ ਗਈ। ਇਸ ਕਾਰਨ ਪਰਿਵਾਰ ਦੇ ਪੰਜ ਮੈਂਬਰ ਉੱਥੇ ਫਸ ਗਏ। ਹੁਣ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ ਵਾਪਸ ਲਿਆਂਦਾ ਜਾਵੇ। ਦੱਸਣਯੋਗ ਹੈ ਕਿ ਇਹ ਪਰਿਵਾਰ 10 ਮਾਰਚ ਨੂੰ ਪਾਕਿਸਤਾਨ ਗਏ ਸੀ। ਅੰਮ੍ਰਿਤਸਰ ਨਿਵਾਸੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ ਤਿੰਨ ਹੋਰ ਲੋਕ ਪਾਕਿਸਤਾਨ ਗਏ ਸਨ। ਫਿਲਹਾਲ ਉਹ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਹੇ ਹਨ। ਹੁਣ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਕੋਲ ਪਰਿਵਾਰ ਨੂੰ ਵਾਪਸ ਲਿਆਉਣ ਲਈ ਮਦਦ ਦੀ ਗੁ-ਹਾਰ ਲਾਈ ਹੈ। ਦੱਸ ਦਈਏ ਕਿ ਸਤਬੀਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ‘ਚ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉੱਥੇ ਮੈਡੀ-ਕਲ ਸਟੋਰ ‘ਚ ਦ-ਵਾਈ ਵੀ ਨਹੀਂ ਮਿਲ ਰਹੀ, ਇਸ ਲਈ ਸਰਕਾਰ ਉਨ੍ਹਾਂ ਨੂੰ ਤੁਰੰਤ ਉੱਥੋਂ ਵਾਪਸ ਲਿਆਉਣ ਲਈ ਕਦਮ ਚੁੱਕੇ।ਕਰੋਨਾ ਦੇ ਕਾਰਨ ਲੱਗੇ ਲੌਕਡਾਊਨ ਕਈ ਲੋਕ ਅੱਧਵਾਟੇ ਫ-ਸੇ ਹੋਏ ਹਨ। ਭਾਰਤ ਸਰਕਾਰ ਨੇ ਦੂਜੇ ਮੁਲਕਾਂ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਵੀ ਚਲਾਈ ਹੋਈ ਹੈ। ਅਜਿਹੇ ‘ਚ ਹੁਣ ਪਾਕਿਸਤਾਨ ਵਿੱਚ ਫ-ਸੇ ਜਾਂ ਰੁਕੇ ਹੋਏ ਪਰਿਵਾਰਾਂ ਨੂੰ ਕੱਢਣ ਲਈ ਵੀ ਯਤਨ ਕੀਤੇ ਜਾਣਗੇ ਤਾਂ ਜੋ ਆਪਣਿਆਂ ਨੂੰ ਫਿਰ ਵਾਪਸ ਆ ਕੇ ਆਪਣੇ ਘਰ ਮਿਲ ਸਕਣ ਤੇ ਪਹਿਲਾਂ ਵਾਲੀ ਜਿੰਦਗੀ ਬਤੀਤ ਕਰ ਸਕਣ।

error: Content is protected !!