ਕੈਨੇਡਾ ਸਰਕਾਰ ਨੇ ਦਿੱਤੀ ਇਹ ਚੰਗੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਸਰਕਾਰ ਫਿਲਹਾਲ ਬਜਟ ਪੇਸ਼ ਨਹੀਂ ਕਰ ਰਹੀ ਹੈ। ਜਿਸ ਕਾਰਨ ਵਿਰੋਧੀ ਧਿਰਾਂ ਵੱਲੋਂ ਫੈਡਰਲ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਵਿੱਤ ਮੰਤਰੀ ਬਿੱਲ ਮੌਰਨਿਊ ਨੇ ਕਿਹਾ ਕਿ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਕੈਨੇਡੀਅਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਮੌਰਨਿਊ ਮੁਤਾਬਕ ਬੇਸ਼ੱਕ ਆਰਥਿਕ ਤੌਰ ‘ਤੇ ਔਖਾ ਸਮਾਂ ਹੈ। ਫਿਲਹਾਲ ਵਿੱਤੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਪਰ ਇਹ ਸਾਫ ਹੈ ਕਿ ਸਰਕਾਰ ਟੈਕਸ ਨਹੀਂ ਵਧਾਏਗੀ।ਇਸ ਖਬਰ ਨਾਲ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ ਕੇ ਉਹਨਾਂ ਨੂੰ ਵਧੇ ਹੋਏ ਟੈਕਸ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਓਨਟਾਰੀਓ ਹੈਲਥ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਥੇ ਕਰੋਨਾ ਦੇ ਨਵੇਂ ਮਾਮਲਿਆਂ ਵਿੱਚ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ। ਐਤਵਾਰ ਸਵੇਰੇ ਪ੍ਰੋਵਿੰਸ ਵਿੱਚ ਨੋਵਲ ਕ-ਰੋਨਾ ਦੇ 460 ਨਵੇਂ ਮਾਮਲੇ ਰਿਕਾ-ਰਡ ਕੀਤੇ ਗਏ। ਇਹ ਲਗਾਤਾਰ ਚੌਥਾ ਦਿਨ ਸੀ ਜਦੋਂ ਕਰੋਨਾ ਦੇ ਮਾਮਲਿਆਂ ਦੀ ਗਿਣਤੀ 400 ਤੋਂ ਵੱਧ ਰਹੀ। 8 ਮਈ ਤੋਂ ਬਾਅਦ ਐਤਵਾਰ ਨੂੰ ਕਰੋਨਾਵਾਇਰਸ ਦੇ ਸੱਭ ਤੋਂ ਵੱਧ 477 ਮਾਮਲੇ ਸਾਹਮਣੇ ਆਏ। ਇੱਕ ਦਿਨ ਪਹਿਲਾਂ ਨਾਲੋਂ ਇਨ੍ਹਾਂ ਮਾਮਲਿਆਂ ਵਿੱਚ 1.8 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਜਿਨ੍ਹਾਂ 64 ਫੀ ਸਦੀ ਤੋਂ ਵੀ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਉਨ੍ਹਾਂ ਵਿੱਚੋਂ ਸਾਰਿਆਂ ਦੀ ਰਿਪੋਰਟ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਪਬਲਿਕ ਹੈਲਥ ਯੂਨਿਟਸ ਵੱਲੋਂ ਕੀਤੀ ਗਈ। ਇਸ ਸਮੇਂ 3216 ਟੈਸਟ ਅਜਿਹੇ ਹਨ ਜਿਹੜੇ ਜਾਂਚ ਅਧੀਨ ਹਨ। ਐਤਵਾਰ ਦੇ ਐਪਿਡੇਮੌਲੋਜੀ ਸਾਰ ਤੋਂ ਇਹ ਸਾਹਮਣੇ ਆਇਆ ਕਿ 1443 mout ਉਨ੍ਹਾਂ ਲੋਕਾਂ ਦੀਆਂ ਹੋਈਆਂ ਜਿਹੜੇ 80 ਸਾਲ ਦੇ ਜਾਂ ਇਸ ਤੋਂ ਵੱਧ ਦੇ ਸਨ ਬਾਕੀ 539 ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਜਿਹੜੇ 60 ਤੇ 79 ਸਾਲਾਂ ਦੇ ਉਮਰ ਵਰਗ ਨਾਲ ਸਬੰਧਤ ਸਨ। ਇਸ ਖ਼ਬਰ ਨੂੰ ਲੋਕ ਇੱਕ ਚੰਗੀ ਖ਼ਬਰ ਵਜੋਂ ਲੈ ਕੇ ਅੱਗੇ ਸ਼ੇਅਰ ਵੀ ਕਰ ਰਹੇ ਹਨ।

Leave a Reply

Your email address will not be published. Required fields are marked *