ਇਸ ਵੇਲੇ ਇੱਕ ਵੱਡੀ ਖ਼ਬਰ ਉਹਨਾਂ ਵਿਦਿਆਰਥੀਆਂ ਨਾਲ ਜੁੜੀ ਆ ਰਹੀ ਹੈ ਜੋ ਬੋਰਡ ਦੀਆਂ ਪ੍ਰੀਖਿਆਵਾਂ ਦੇ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ 10ਵੀਂ ਅਤੇ 12ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ ਦਾ ਆਯੋਜਨ ਦੇਸ਼ ‘ਚ ਪਹਿਲਾਂ ਤੋਂ ਯੋਜਨਾਬੱਧ 3 ਹਜ਼ਾਰ ਕੇਂਦਰਾਂ ਦੀ ਬਜਾਏ 15 ਹਜ਼ਾਰ ਕੇਂਦਰਾਂ ‘ਚ ਕੀਤਾ ਜਾਵੇਗਾ ਇਸ ਨੂੰ ਲੈ ਕੇ ਸੀ. ਬੀ. ਐੱਸ. ਈ. ਨੇ ਆਪਣਾ ਫੈਸਲਾ ਬਦਲਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸੋਮਵਾਰ ਨੂੰ ਭਾਵ ਅੱਜ ਆਪਣੇ ਟਵਿੱਟਰ ਹੈਂਡਲ ‘ਤੇ ਦਿੱਤੀ। ਲਾਕ-ਡਾਊਨ ਕਾਰਨ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਸਨ, ਜੋ ਕਿ ਹੁਣ 1 ਜੁਲਾਈ ਤੋਂ 15 ਜੁਲਾਈ ਦਰਮਿਆਨ ਹੋਣਗੀਆਂ। ਨਿਸ਼ੰਕ ਨੇ ਕਿਹਾ ਕਿ ਦੇਸ਼ ਭਰ ਵਿਚ ਹੁਣ 15 ਹਜ਼ਾਰ ਪ੍ਰੀਖਿਆ ਕੇਂਦਰ ‘ਤੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੀ. ਬੀ. ਐੱਸ. ਈ. ਸਿਰਫ 3 ਹਜ਼ਾਰ ਕੇਂਦਰਾਂ ‘ਚ ਪ੍ਰੀਖਿਆਵਾਂ ਆਯੋਜਿਤ ਕਰਨ ਵਾਲਾ ਸੀ। ਇਹ ਫੈਸਲਾ ਪ੍ਰੀਖਿਆ ਕੇਂਦਰਾਂ ‘ਚ ਸਮਾਜਿਕ ਦੂਰੀ ਯਕੀਨੀ ਕਰਨ ਅਤੇ ਵਿਦਿਆਰਥੀਆਂ ਦੀ ਕੇਂਦਰਾਂ ਤੱਕ ਦੀ ਦੂਰੀ ਘੱਟ ਕਰਨ ਲਈ ਲਿਆ ਗਿਆ ਹੈ। ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਵਿਦਿਆਰਥੀ ਉਨ੍ਹਾਂ ਸਕੂਲਾਂ ਵਿਚ ਪ੍ਰੀਖਿਆ ਦੇਣਗੇ, ਜਿੱਥੇ ਉਹ ਰਜਿਸਟਰਡ ਹਨ, ਨਾ ਕਿ ਕਿਸੇ ਬਾਹਰੀ ਪ੍ਰੀਖਿਆ ਕੇਂਦਰ ‘ਚ। ਗ੍ਰਹਿ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲਾਗ ਪ੍ਰਭਾਵਿਤ ਖੇਤਰਾਂ ਵਿਚ ਕੋਈ ਪ੍ਰੀਖਿਆ ਨਹੀਂ ਹੋਵੇਗੀ। ਜਿਕਰਯੋਗ ਹੈ ਕਿ ਬੀਤੇ ਲੰਬੇ ਸਮੇਂ ਤੋਂ ਬੰਦ ਹੋਣ ਕਰਕੇ ਵਿਦਿਆਰਥੀਆਂ ਨੂੰ ਵੀ ਸਕੂਲਾਂ ‘ਚ ਜਾਣ ‘ਤੇ ਬੰਦ ਕੀਤਾ ਸੀ ਜਿਸ ਕਰਕੇ ਵਿਦਿਆਰਥੀਆਂ ਦੇ ਪੇਪਰ ਨਹੀਂ ਹੋਏ ਸਨ। ਪਰ ਹੁਣ ਜਦ ਹਾਲਤ ਠੀਕ ਹੋਣ ਲੱਗੇ ਹਨ
ਤਾਂ ਕੇਂਦਰ ਸਰਕਾਰ ਵੱਲੋਂ ਮੁੜ ਤੋਂ ਪੇਪਰ ਲੈਣ ਬਾਰੇ ਖਬਰ ਆਈ ਹੈ ਜਦਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਇਹ ਚਰਚਾਵਾਂ ਸਨ ਕਿ ਬੋਰਡ ਦੇ ਵਿਦਿਆਰਥੀਆਂ ਦੇ ਪੇਪਰ ਲਾਜਮੀ ਹੈ। ਜਿਸ ਤੋਂ ਬਾਅਦ ਹੁਣ ਇਹ ਐਲਾਨ ਹੋਇਆ ਹੈ।
