ਇਸ ਵੇਲੇ ਇੱਕ ਅਜਿਹੀ ਖ਼ਬਰ ਲੈ ਕੇ ਆਏ ਹਾਂ ਜੋ ਪੰਜਾਬ ਦੇ ਸਮਾਣਾ ਸ਼ਹਿਰ ਦੀ ਮਲਕਾਣਾ ਪੱਤੀ ਦੀ ਵਸਨੀਕ ਅੰਮ੍ਰਿਤਧਾਰੀ ਸਿੱਖ ਭੈਣ ਭਰਾ ਦੀ ਇਹ ਜੋੜੀ ਘਰ ਦੇ ਮਾੜੇ ਆਰਥਿਕ ਹਾਲਾਤਾਂ ਨਾਲ ਜੱਦੋ ਜਹਿਦ ਕਰਦਿਆਂ ਪਿਛਲੇ 6 ਸਾਲਾਂ ਤੋਂ ਪਾਪੜ ਵੇਚ ਕੇ ਆਪਣਾ ਤੇ ਆਪਣੇ ਮਾਤਾ ਪਿਤਾ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਕੇ ਔਖਾ ਵਕਤ ਟਪਾ ਰਹੇ। ਬੇਸ਼ੱਕ ਘਰ ਦੀ ਗ਼ਰੀਬੀ ਕਾਰਨ ਇਹ ਗੁਰਸਿੱਖ ਲੜਕੀ ਸਤਵੀਂ ਤੋਂ ਬਾਅਦ ਅਗਲੀ ਪੜਾਈ ਨਹੀਂ ਕਰ ਸਕੀ ਪ੍ਰੰਤੂ ਗ਼ਰੀਬੀ ਨਾਲ ਲੜਨ ਲਈ ਪ੍ਰਣ ਕਰ ਲਿਆ ਤੇ ਸਿਰ ਤੇ ਦਸਤਾਰ ਸਜਾ ਆਪਣੇ ਨਿੱਕੇ ਭਰਾ ਨਾਲ ਸਾਇਕਲ ਤੇ ਪਾਪੜ ਵੇਚਣ ਦਾ ਕੰਮ ਸੁਰੂ ਕਰ ਲਿਆ। ਦੋਨਾਂ ਭੈਣ ਭਰਾਵਾਂ ਨੇ ਦੱਸਿਆ ਕਿ ਉਹਨਾਂ ਦੇ ਕੱਚੇ ਘਰ ਨੂੰ ਪੱਕਾ ਕਰਨ ਲਈ ਪ੍ਰਸ਼ਾਸਨ ਤੇ ਸਰਕਾਰ ਦੇ ਸਿਰਫ ਲਾਰੇ ਹੀ ਸਾਬਤ ਹੋਏ ਪ੍ਰੰਤੂ ਸਰਕਾਰ ਦੁਆਰਾ ਮਿਲਦੀਆਂ ਬੁਨਿਆਦੀ ਸਹੂਲਤਾਂ ਤੋਂ ਉਹਨਾਂ ਦਾ ਪਰਿਵਾਰ ਸੱਖਣਾ ਹੈ। ਲੰਘੇ ਦਿਨੀਂ ਲਾਕਡਾਉਨ ਦੌਰਾਨ ਟਿੱਕ ਟੋਕ ਤੇ ਸਟਾਰ ਬਣੀ ਛੋਟੀ ਬੱਚੀ ਨੂਰ ਦੀ ਤਾਂ ਸਰਕਾਰ ਤੇ ਸਮਾਜਿਕ, ਧਾਰਿਮਕ ਜੱਥੇਬੰਦੀਆਂ ਨੇ ਮਾਲੀ ਮਦਦ ਕਰਕੇ ਸਾਰ ਲਈ ਹੈ ਤੇ ਉਸਦੇ ਪਿਤਾ ਨੂੰ ਸਰਕਾਰੀ ਨੌਕਰੀ ਦਾ ਆਫਰ ਵੀ ਮਿਲਿਆ ਹੈ ਪ੍ਰੰਤੂ ਘਰ ਦੀ ਮਾੜੀ ਆਰਥਿਕਤਾ ਨਾਲ ਦੋ ਦੋ ਹੱਥ ਕਰਨ ਵਾਲੀ ਇਸ ਦਲੇਰ ਤੇ ਹਿੰਮਤਵਾਲੀ ਅੰਮ੍ਰਿਤਧਾਰੀ ਗੁਰਸਿੱਖ ਬੱਚੀ ਦੀ ਮਦਦ ਕਰਨੀ ਬਣਦੀ ਹੈ ਜੋ ਗ਼ਰੀਬੀ ਕਾਰਨ ਪੜ੍ਹਾਈ ਤੋਂ ਵਾਂਝੀ ਰਹਿ ਗਈ ਅਤੇ ਆਪਣੇ ਛੋਟੇ ਭਰਾ ਨੂੰ ਕਾਮਯਾਬ ਕਰਨ ਤੇ ਮਾਤਾ- ਪਿਤਾ,ਬਜੁਰਗ ਦਾਦੀ ਲਈ ਦਵਾਈ-ਦੱਪਾ ਤੇ ਉਹਨਾਂ ਦੀ ਪਾਲਣਾ ਕਰਨ ਲਈ ਪਿਛਲੇ 6 ਸਾਲਾਂ ਤੋਂ ਪਾਪੜ ਵੇਚ ਰਹੀ ਹੈ
ਇਸ ਹੋਣਹਾਰ ਬੱਚੀ ਦੀ ਮਦਦ ਲਈ ਸੰਪਰਕ ਨੰਬਰ 9464324231 ਉਕਤ ਪੋਸਟ ਬਾਰੇ ਲੋਕ ਸ਼ੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਦੇ ਕੇ ਇਸ ਭੈਣ ਭਰਾ ਦੀ ਇਮਦਾਦ ਵਾਸਤੇ ਬੇਨਤੀਆਂ ਕਰ ਰਹੇ ਹਨ।
