ਮੌਸਮ ਵਿਭਾਗ ਦੀ ਵੱਡੀ ਅਪਡੇਟ

ਇਸ ਵੇਲੇ ਇੱਕ ਵੱਡੀ ਖ਼ਬਰ ਮੌਸਮ ਨਾਲ ਜੁੜੀ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਜਾਣ ਨਾਲ ਹੀ ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਐਤਵਾਰ ਨੂੰ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਲਈ ਅਗਲੇ ਦੋ ਦਿਨਾਂ ਲਈ ‘ਰੈੱਡ ਅਲ-ਰਟ’ ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਵਿਭਾਗ ਨੇ ਪੂਰਬੀ-ਉੱਤਰ ਪ੍ਰਦੇਸ਼ ਲਈ ਲੂ ਦੇ ਸਬੰਧ ‘ਚ ਆਰੇਂਜ ਚਿਤਾ-ਵਨੀ ਵੀ ਜਾਰੀ ਕੀਤੀ ਹੈ। ਉਨ੍ਹਾਂ ਨੇ ਸੁਚੇਤ ਕੀਤਾ ਕਿ ਅਗਲੇ 2-3 ਦਿਨਾਂ ਵਿਚ ਕੁਝ ਹਿੱਸਿਆਂ ‘ਚ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਇਹ ਇਸ ਗਰਮੀ ਦੇ ਮੌਸਮ ਵਿਚ ਪਹਿਲੀ ਵਾਰ ਹੈ, ਜਦੋਂ ਲੂ ਨੂੰ ਲੈ ਕੇ ਰੈੱਡ ਅਲ-ਰਟ ਜਾਰੀ ਕੀਤਾ ਗਿਆ ਹੈ। ਇਸ ਮੌਸਮ ਵਿਚ ਤਾਪਮਾਨ ਉਸ ਤਰ੍ਹਾਂ ਨਾਲ ਨਹੀਂ ਵਧਿਆ ਜਿਵੇਂ ਕਿ ਇਹ ਆਮ ਤੌਰ ‘ਤੇ ਉੱਤਰੀ ਅਤੇ ਮੱਧ ਭਾਰਤ ਵਿਚ ਵੱਧਦਾ ਹੈ ਅਤੇ ਅਜਿਹਾ ਅਪ੍ਰੈਲ ਮਹੀਨੇ ਵਿਚ ਕਾਫੀ ਬਾਰਿਸ਼ ਪੈਣ ਦੀ ਵਜ੍ਹਾ ਤੋਂ ਹੋਇਆ ਹੈ, ਜੋ ਮੱਧ ਮਈ ਤੱਕ ਜਾਰੀ ਰਹੀ। ਮੌਸਮ ਵਿਭਾਗ ਨੇ ਆਪਣੇ ਨਿਯਮਿਤ ਬੁਲੇਟਿਨ ਵਿਚ ਕਿਹਾ ਕਿ ਅਗਲੇ 5 ਦਿਨਾਂ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ ਅਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿਚ ਲੂ ਦੀ ਸਥਿਤੀ ਭਿਆ-ਨਕ ਬਣੀ ਰਹੇਗੀ। ਦੱਸ ਦੇਈਏ ਕਿ ਲੂ ਦੀ ਸਥਿਤੀ ਉਦੋਂ ਹੁੰਦੀ ਹੈ, ਜਦੋਂ ਤਾਪਮਾਨ 45 ਡਿਗਰੀ ਹੋਵੇ ਅਤੇ ਭਿਆ-ਨਕ ਲੂ ਉਸ ਸਮੇਂ ਚੱਲਦੀ ਹੈ, ਜਦੋਂ ਇਹ 47 ਡਿਗਰੀ ਜਾਂ ਉਸ ਤੋਂ ਵਧੇਰੇ ਹੋਵੇ। ਸ਼੍ਰੀਵਾਸਤਵ ਨੇ ਕਿਹਾ ਕਿ ਰੈੱਡ ਅਲ-ਰਟ ਲੋਕਾਂ ਨੂੰ ਸੁਚੇਤ ਕਰਨ ਲਈ ਜਾਰੀ ਕੀਤਾ ਗਿਆ ਹੈ ਕਿ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ, ਕਿਉਂਕਿ ਉਸ ਸਮੇਂ ਧੁੱਪ ਦੀ ਤਪਸ਼ ਸਭ ਤੋਂ ਵਧੇਰੇ ਹੁੰਦੀ ਹੈ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਵਿਗਿਆਨਕ, ਨਰੇਸ਼ ਕੁਮਾਰ ਨੇ ਕਿਹਾ ਕਿ ਖੁਸ਼ਕ ਉੱਤਰੀ-ਪੱਛਮੀ ਹਵਾਵਾਂ ਅਤੇ ਤਾਮਿਲਨਾਡੂ ਅਤੇ ਛੱਤੀਸਗੜ੍ਹ ਵਿਚਾਲੇ ਘੱਟ ਦਬਾਅ ਦੇ ਖੇਤਰ ਕਾਰਨ ਲੂ ਨਾਲ ਭਿਆਨਕ ਲੂ ਚੱਲਣ ਲਈ ਸਥਿਤੀ ਅਨੁਕੂਲ ਹੈ। ਕੁਮਾਰ ਨੇ ਕਿਹਾ ਕਿ ਰਾਹਤ ਸਿਰਫ 28 ਮਈ ਤੋਂ ਬਾਅਦ ਹੀ ਮਿਲ ਸਕਦੀ ਹੈ, ਜਦੋਂ ਬਾਰਿਸ਼ ਪਵੇਗੀ।

Leave a Reply

Your email address will not be published. Required fields are marked *