“ਪੰਜਾਬ” ਦੀ ਇਹ ‘ਮਸ਼ਹੂਰ’ ਹਸਤੀ ਨਹੀਂ ਰਹੀ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜਿਸ ਨੂੰ ਪੜ੍ਹ ਕੇ ਹਰ ਕੋਈ ਮਾਯੂਸ ਤੇ ਉਦਾਸ ਹੋ ਜਾਵੇਗਾ। ਤਾਜ਼ਾ ਰਿਪੋਰਟਾਂ ਅਨੁਸਾਰ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ (96 ਸਾਲ) ਹੁਣ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਇਸ ਤੋਂ ਪਹਿਲਾਂ ਅੱਜ ਦੇ ਅਖਬਾਰਾਂ ਨੇ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਉਹਨਾਂ ਦੀ ਹਾਲਤ ਹਾਲੇ ਵੀ ਗੰ-ਭੀਰ ਬਣੀ ਹੋਈ ਹੈ। ਉਹ ਅੱਠ ਮਈ ਤੋਂ ਇੱਥੋਂ ਦੇ ਇੱਕ ਨਿੱਜੀ ਹਸ-ਪਤਾਲ ਦੇ ਆਈ-ਸੀਯੂ ਵਾਰਡ ਵਿੱਚ ਦਾਖਲ ਹਨ ਤੇ ਉਨ੍ਹਾਂ ਨੂੰ ਦਿਲ ਦੇ ਤਿੰਨ ਦੌ-ਰੇ ਪੈ ਚੁੱਕੇ ਹਨ। ਉਨ੍ਹਾਂ ਦੇ ਦਿਮਾਗ ਵਿੱਚ ਖੂ-ਨ ਜੰਮ ਗਿਆ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਹੋਇਆ ਹੈ। ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਨੇ ਦੱਸਿਆ ਕਿ ਉਹ ਹਾਲੇ ਠੀਕ ਨਹੀਂ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਲਵੀਰ ਸਿੰਘ ਸੀਨੀਅਰ ਭਾਰਤੀ ਹਾਕੀ ਦਾ ਮਹਾਨ ਖਿਡਾਰੀ ਰਹੇ ਹਨ ਜਿਸ ਨੂੰ ਇਹ ਮਾਣ ਹੈ ਕਿ ਉਹ ਉਸ ਟੀਮ ਦੇ ਹਿੱਸਾ ਸਨ ਜਿਸ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ਲੰਡਨ (1948), ਹੈਲਸਿੰਕੀ (1952) (ਉਪ ਕਪਤਾਨ) ਅਤੇ ਮੈਲਬਰਨ (1956) (ਕਪਤਾਨ), ਵਿੱਚ ਤਿੰਨ ਸੋਨੇ ਦੇ ਤਗਮੇ ਭਾਰਤ ਦੀ ਝੋਲੀ ਪਾਏ ਸਨ। ਉਹਨਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕਿਸੇ ਤੋਂ ਵੀ ਨਹੀਂ ਟੁਟਿਆ। ਬਲਵੀਰ ਸਿੰਘ ਨੇ ਨੀਦਰਲੈਂਡ ਦੇ ਵਿਰੁੱਧ 1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜ ਗੋਲ ਕਰਕੇ ਇਹ ਰਿਕਾਰਡ ਸਥਾਪਿਤ ਕੀਤੇ ਤੇ ਭਾਰਤ ਦੀ ਟੀਮ ਨੇ ਵਿਰੋਧੀ ਟੀਮ ਨੂੰ 6-1 ਨਾਲ ਹਰਾਇਆ ਸੀ। ਇੱਕ ਨਿੱਜੀ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਉਹਨਾਂ ਆਖਿਆ ਸੀ ਕਿ “ਮੇਰੀ ਪਤਨੀ ਮੇਰੇ ਲਈ ਬਹੁਤ ਲੱਕੀ ਹੈ, ਕਿਉਂਕਿ ਵਿਆਹ ਤੋਂ ਬਾਅਦ ਹੀ ਮੇਰਾ ਖੇਡ ਕਰੀਅਰ ਸ਼ੁਰੂ ਹੋਇਆ ਅਤੇ ਮੈਂ ਤਿੰਨ ਵਾਰੀ ਦੇਸ ਲਈ ਓਲਪਿੰਕ ਵਿੱਚ ਗੋਲਡ ਮੈਡਲ ਜਿੱਤਿਆ।” ਇਹ ਕਹਿਣਾ ਹੈ ਬਲਬੀਰ ਸਿੰਘ ਸੀਨੀਅਰ ਦਾ। ਉਨ੍ਹਾਂ ਕਿਹਾ ਕਿ ਤਿੰਨ ਮਹਿਲਾਵਾਂ ਦਾ ਉਸ ਦੀ ਜ਼ਿੰਦਗੀ ਵਿੱਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਮਾਤਾ, ਪਤਨੀ ਅਤੇ ਅੱਜ-ਕੱਲ੍ਹ ਉਨ੍ਹਾਂ ਦੀ ਦੇਖਭਾਲ ਕਰ ਰਹੀ ਉਨ੍ਹਾਂ ਦੀ ਧੀ। ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਹਾਕੀ ਉਸ ਦੀ ਜਿੰਦ ਅਤੇ ਜਾਨ ਹੈ ਅਤੇ ਇਸ ਤੋਂ ਹੀ ਉਨ੍ਹਾਂ ਨੂੰ ਤਾਕਤ ਮਿਲਦੀ ਹੈ।

Leave a Reply

Your email address will not be published. Required fields are marked *