ਕਰੋਨਾ ਦੇ ਪ੍ਰਭਾਵ ਦੀ ਵਜ੍ਹਾ ਕਰਕੇ ਇਸ ਸਮੇਂ ਸਾਰੇ ਭਾਰਤੀ ਟੀਮ ਦੇ ਕ੍ਰਿਕਟਰ ਘਰ ’ਚ ਹੀ ਰਹਿਣ ਨੂੰ ਮਜਬੂਰ ਹਨ। ਅਜਿਹੇ ’ਚ ਸਾਰੇ ਖਿਡਾਰੀ ਸੋਸ਼ਲ ਮੀਡੀਆ ਰਾਹੀਂ ਇਕ ਦੂੱਜੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹਾਲ ਹੀ ’ਚ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ’ਚ ਉਹ ਯੁਵਰਾਜ ਸਿੰਘ ਤੋਂ ਹੀ ਪੁੱਛਦੇ ਦਿਖਾਈ ਦੇ ਰਹੇ ਹਨ ਕਿ ਰਨ ਆਊਟ ’ਚ ਕਿਸ ਦੀ ਗਲਤੀ ਸੀ? ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਆਪਣੇ ਮਜ਼ਾਕਿਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਆਪਣੇ ਕਰੀਅਰ ਦੇ ਦੌਰਾਨ ਯੁਵਰਾਜ ਸਿੰਘ ਨੂੰ ਹਮੇਸ਼ਾ ਸਾਥੀ ਖਿਡਾਰੀਆਂ ਦੇ ਨਾਲ ਮਜ਼ਾਕ ਕਰਦੇ ਦੇਖਿਆ ਜਾਂਦਾ ਸੀ।ਦਰਅਸਲ ਹਰਭਜਨ ਸਿੰਘ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਹ ਦੱਖਣੀ ਅਫਰੀਕਾ ਖਿਲਾਫ 2005 ’ਚ ਖੇਡੇ ਗਏ ਇਕ ਮੈਚ ਦਾ ਹੈ। ਇਸ ਮੈਚ ’ਚ ਭੱਜੀ ਨੇ 17 ਗੇਂਦਾਂ ’ਤੇ 37 ਦੌੜਾਂ ਦੀ ਛੋਟੀ ਪਰ ਤੂਫਾਨੀ ਪਾਰੀ ਖੇਡੀ ਸੀ ਉਥੇ ਹੀ ਯੁਵਰਾਜ ਸਿੰਘ ਨੇ ਸੈਂਕੜਾ ਲਾਇਆ ਸੀ। ਮੈਚ ਦੇ ਦੌਰਾਨ ਜਦੋਂ ਯੁਵਰਾਜ ਸਿੰਘ 103 ਦੌੜਾਂ ’ਤੇ ਬੱਲੇਬਾਜ਼ੀ ਕਰ ਰਹੇ ਸਨ ਤਦ ਹਰਭਜਨ ਸਿੰਘ ਦੇ ਨਾਲ ਤਾਲਮੇਲ ਦੀ ਕਮੀ ਦੇ ਕਾਰਨ ਉਹ ਰਨ ਆਊਟ ਹੋ ਗਏ ਸਨ। ਇਸ ਰਨ ਆਊਟ ਦੇ ਬਾਰੇ ’ਚ ਸਵਾਲ ਕਰਦੇ ਹੋਏ ਭੱਜੀ ਨੇ ਯੁਵੀ ਤੋਂ ਪੁੱਛਿਆ ਕਿ ਕਿਸਦੀ ਗਲਤੀ ਸੀ? ਹਰਭਜਨ ਸਿੰਘ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਹਾਂਜੀ ਜਨਾਬ ਯੁਵਰਾਜ ਸਿੰਘ ਦੋ ਦੌੜਾਂ ਦੇ ਚੱਕਰ ’ਚ ਦੋੜੀ ਜਾ ਰਹੇ ਹੋ, ਕਿਸਦੀ ਗਲਤੀ ਸੀ? 100 ’ਤੇ ਤੁਸੀਂ ਬੱਲੇਬਾਜ਼ੀ ਕਰ ਰਹੇ ਸੀ ਪਾਜੀ ਮੈਂ ਨਹੀਂ। ਉਂਝ ਚੰਗਾ ਖੇਡਿਆ। ਹਰਭਜਨ ਸਿੰਘ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਯੁਵੀ ਨੇ ਕਿਹਾ, ਤੁਹਾਡੇ ਪਿੱਛੇ ਪਾਜੀ। ਯੁਵੀ ਨੇ ਲਿਖਿਆ ਪਾਜੀ ਮਗਰੋ ਜਾ ਕੇ।
ਇਹ ਮੇਰੀ ਕਾਲ ਸੀ ਅਤੇ ਮੇਰੀ ਗਲਤੀ ਸੀ। ਮੈਂ ਸੋਚਿਆ ਕਿ ਤੁਹਾਨੂੰ ਸਟ੍ਰਾਈਕ ਦੇਵਾਂ ਕਿਉਂਕਿ ਤੁਸੀਂ ਚੰਗਾ ਖੇਡ ਰਹੇ ਸੀ। ਯੁਵੀ ਨੇ ਇਸ ਮੈਚ ’ਚ 122 ਗੇਂਦਾਂ ’ਚ 103 ਦੌੜਾਂ ਅਹਿਮ ਪਾਰੀ ਖੇਡੀ ਸੀ ਜਿਸ ’ਚ 10 ਚੌਕੇ ਅਤੇ 3 ਛੱਕੇ ਸ਼ਾਮਲ ਸਨ ਅਤੇ ਹਾਲਾਂਕਿ ਉਹ 103 ਦੌੜਾਂ ’ਤੇ ਹੀ ਆਊਟ ਹੋ ਗੇ ਸਨ। ਉਨ੍ਹਾਂ ਦੇ ਸੈਂਕੜੇ ਨੇ ਟੀਮ ਇੰਡੀਆ ਨੂੰ ਵੱਡਾ ਸਕੋਰ ਬਣਾਉਣ ’ਚ ਮਦਦ ਕੀਤੀ ਸੀ।
