Home / ਦੁਨੀਆ ਭਰ / ਅੰਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ

ਅੰਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ

ਇਸ ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਮੇਂ ਕਰੋਨਾ ਨੇ ਸਾਰੀ ਦੁਨੀਆਂ ਵਿਚ ਆਪਣਾ ਪ੍ਰਭਾਵ ਬਣਾਇਆ ਹੋਇਆ ਹੈ।ਜਿਸ ਨਾਲ ਸਾਰੀ ਦੁਨੀਆਂ ਤੇ ਜੀਵਨ ਅਸਥਵਿੱਸਥ ਹੋਇਆ ਪਿਆ ਹੈ। ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹੀ ਹੈ ਜਿਥੇ ਅਮਰੀਕਾ ਦੁਆਰਾ ਡਿਪੋਟ ਕੀਤੇ ਗਏ ਯਾਤਰੀ ਆਏ ਸਨ। ਇਹ ਉਹ ਯਾਤਰੀ ਸਨ ਜੋ ਅਮਰੀਕਾ ਨੇ ਡਿਪੋਟ ਕਰਕੇ ਭੇਜੇ ਸਨ। ਇਹਨਾਂ ਯਾਤਰੀਆਂ ਵਿਚ ਹੁਣ ਭਾਰੀ ਮਾਤਰਾ ਵਿਚ ਕਰੋਨਾ ਦੇ ਪੌਜੇਟਿਵ ਮਰੀ-ਜ ਮਿਲੇ ਹਨ। ਜਿਸ ਨਾਲ ਪ੍ਰਸ਼ਾਸਨ ਨੂੰ ਭਾ-ਜੜਾਂ ਪੈ ਗਈਆਂ ਹਨ। ਦੱਸ ਦਈਏ ਕਿ ਮਿਸ਼ਨ ‘ਵੰਦੇ ਭਾਰਤ’ ਤਹਿਤ ਬੀਤੇ ਦਿਨੀਂ ਅਮਰੀਕਾ ਤੋਂ ਲਿਆਂਦੇ ਗਏ ਹਰਿਆਣਾ ਦੇ 73 ਲੋਕਾਂ ਵਿਚੋਂ 21 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ। ਸੀ. ਐੱਮ. ਓ. ਡਾਕਟਰ ਜਸਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਸਾਰੇ 21 ਕਰੋਨਾ ਪਾਜ਼ੀਟਿਵ  ਨੂੰ ਇਨ੍ਹਾਂ ਦੇ ਜ਼ਿਲ੍ਹਿਆਂ ਵਿਚ ਭੇਜਿਆ ਜਾਵੇਗਾ ਅਤੇ ਉੱਥੋਂ ਦੇ ਮੈਡੀਕਲ ਕਾਲਜ ਵਿਚ ਦਾਖਲ ਕੀਤਾ ਜਾਵੇਗਾ। ਡਾਕਟਰ ਜਸਜੀਤ ਕੌਰ ਨੇ ਦੱਸਿਆ ਕਿ 21 ਕਰੋਨਾ ਵਿਅਕਤੀਆਂ ਵਿਚੋਂ 17 ਨੂੰ ਮੁਲਾਨਾ ਦੇ ਮੈਡੀਕਲ ਕਾਲਜ ਵਿਚ, 2 ਨੂੰ ਰੋਹਤਕ ਅਤੇ 2 ਨੂੰ ਅਗਰੋਹਾ (ਹਿਸਾਰ) ਭੇਜਿਆ ਜਾਵੇਗਾ। ਪਾਜ਼ੀਟਿਵ ਪਾਏ ਗਏ ਇਨ੍ਹਾਂ 21 ਕਰੋਨਾ ਵਿਅਕਤੀਆਂ ਦਾ ਇ-ਲਾਜ ਇਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵਿਚ ਹੀ ਹੋਵੇਗਾ।ਇਸ ਦੇ ਨਾਲ ਹੀ ਸੀ. ਐੱਮ. ਓ. ਨੇ ਦੱਸਿਆ ਕਿ ਦੋ ਹੋਰ ਵਿਅਕਤੀਆਂ ਦੀ ਰਿਪੋਰਟ ਅਜੇ ਸਪੱਸ਼ਟ ਹੋਣੀ ਬਾਕੀ ਹੈ, ਜਿਸ ਦੇ ਚੱਲਦਿਆਂ ਇਨ੍ਹਾਂ ਦੋਹਾਂ ਮ-ਰੀਜ਼ਾਂ ਨੂੰ ਵੀ ਪੰਚਕੂਲਾ ਦੇ ਆਈਸੋਲੇਸ਼ਨ ਵਾਰਡ ਵਿਚ ਹੀ ਨਿਗਰਾਨੀ ਵਿਚ ਰੱਖਿਆ ਜਾਵੇਗਾ। ਸੀ. ਐੱਮ. ਓ. ਨੇ ਦੱਸਿਆ ਕਿ 73 ‘ਚੋਂ ਜਿਨ੍ਹਾਂ 21 ਲੋਕਾਂ ਵਿਚ ਕਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ ਜ਼ਿਲ੍ਹਾ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਜੀਂਦ, ਯਮੁਨਾਨਗਰ, ਕੈਥਲ ਤੋਂ ਹਨ। ਦੱਸ ਦਈਏ ਕਿ ਇਹ ਲੋਕ ਬੀਤੇ ਦਿਨੀਂ ਅਮਰੀਕਾ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਪਰਤੇ ਸਨ ਅਤੇ ਫਿਰ ਬੱਸ ਰਾਹੀਂ ਦੇਰ ਰਾਤ ਇਨ੍ਹਾਂ 73 ਲੋਕਾਂ ਨੂੰ ਪੰਚਕੂਲਾ ਵਿਚ ਲਿਆਂਦਾ ਗਿਆ ਸੀ। ਇਹ ਸਾਰੇ ਲੋਕ ਹਰਿਆਣਾ ਦੇ ਰਹਿਣ ਵਾਲੇ ਹਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ 73 ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਭਾਵ ਇਹ ਸਾਰੇ 73 ਲੋਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਸਨ। ਅੰਮ੍ਰਿਤਸਰ ਤੋਂ ਪੰਚਕੂਲਾ ਲਿਆਏ ਜਾਣ ਦੇ ਬਾਅਦ ਇਨ੍ਹਾਂ ਲੋਕਾਂ ਨੂੰ ਪੰਚਕੂਲਾ ਦੇ ਵੱਖ-ਵੱਖ ਧਰਮਸ਼ਾਲਾ ਤੇ ਹੋਟਲਾਂ ਵਿਚ ਕੁਆਰੰਟੀਨ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਦੇ ਸੈਂਪਲ ਕੋਰੋਨਾ ਟੈਸਟ ਲਈ ਭੇਜੇ ਗਏ ਸਨ। ਇਨ੍ਹਾਂ ਦੀ ਰਿਪੋਰਟ ਆਉਣ ‘ਤੇ ਇਹ ਖੁਲ੍ਹਾਸਾ ਹੋਇਆ ਹੈ। ਅਜੇ ਕਈ ਹੋਰ ਲੋਕਾਂ ਦੀ ਰਿ-ਪੋਰਟ ਆਉਣੀ ਬਾਕੀ ਹੈ। ਖਦਸ਼ਾ ਹੈ ਕਿ ਹੁਣ ਇਹ ਅੰਕੜਾ ਵਧ ਸਕਦਾ ਹੈ।

error: Content is protected !!