‘ਡਬਲਯੂਐਚਓ’ ਨੇ ਭਾਰਤ ਨੂੰ ਕੀਤਾ ਖਬਰਦਾਰ

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿਚ ਕਰੋਨਾ ਦੇ ਇਕਦਮ ਵਧੇ ਮਾਮਲਿਆਂ ਨੇ ਹਰ ਇਕ ਨੂੰ ਫਿ-ਕਰਾਂ ਵਿਚ ਪਾ ਦਿੱਤਾ ਹੈ। ਸ਼ੁੱਕਰਵਾਰ ਨੂੰ ਦੇਸ਼ ਵਿਚ ਪਹਿਲੀ ਵਾਰ 24 ਘੰਟਿਆਂ ਵਿਚ ਕ-ਰੋਨਾ ਦੇ 6654 ਨਵੇਂ ਕੇਸ ਸਾਹਮਣੇ ਆਏ ਸਨ। ਨਵੇਂ ਕਰੋਨਾ ਕੇਸਾਂ ਦੀ ਆਮਦ ਦੇ ਨਾਲ, ਦੇਸ਼ ਵਿੱਚ ਸੰਕਰਮਿਤ ਵਿਅਕਤੀਆਂ ਦੀ ਗਿਣਤੀ 1,25,101 ਹੋ ਗਈ ਹੈ। ਸ਼ੁੱਕਰਵਾਰ ਨੂੰ ਕੋਰਨਾ ਕਾਰਨ 137 ਲੋਕਾਂ ਦੀ mout ਹੋ ਗਈ। ਦੇਸ਼ ਵਿਚ ਕਰੋਨਾ ਕਾਰਨ ਹੁਣ ਤਕ 3,720 ਲੋਕਾਂ ਦੀ mout ਹੋ ਚੁੱਕੀ ਹੈ। ਭਾਰਤ ਵਿਚ ਇਸ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਭਾਰਤ ਦੇ ਸੱਤ ਰਾਜਾਂ ਵਿਚ ਤਾਲਾਬੰਦੀ ਤੋਂ ਛੋਟ ਨਾ ਦੇਣ ਦੀ ਸਲਾਹ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ ਮਹਾਰਾਸ਼ਟਰ, ਗੁਜਰਾਤ, ਦਿੱਲੀ, ਤੇਲੰਗਾਨਾ, ਚੰਡੀਗੜ੍ਹ, ਤਾਮਿਲਨਾਡੂ ਅਤੇ ਬਿਹਾਰ, ਜਿਥੇ ਪਿਛਲੇ ਦੋ ਹਫ਼ਤਿਆਂ ਦੌਰਾਨ ਕ-ਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ, ਇਥੇ ਤਾਲਾਬੰਦੀ ਸ-ਖ-ਤੀ ਨਾਲ ਲਾਗੂ ਰੱਖਣੀ ਹੋਵੇਗੀ। ਡਬਲਯੂਐਚਓ ਨੇ ਸਲਾਹ ਦਿੱਤੀ ਹੈ ਕਿ ਜਿਨ੍ਹਾਂ ਰਾਜਾਂ ਵਿਚ 5 ਪ੍ਰਤੀਸ਼ਤ ਤੋਂ ਜ਼ਿਆਦਾ ਕਰੋਨਾ ਨਾਲ ਪ੍ਰਭਾ-ਵ ਵਿਅਕਤੀ ਮੌਜੂਦ ਹਨ, ਉਥੇ ਤਾਲਾਬੰਦੀ ਨੂੰ ਸ-ਖਤੀ ਨਾਲ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਇਸੇ ਤਰ੍ਹਾਂ ਦੇ ਅਧਿਐਨ ਵਿਚ ਪਾਇਆ ਗਿਆ ਹੈ ਕਿ ਲੌਕਡਾਉਨ ਨੂੰ ਸਿਰਫ ਯੂਐਸ ਦੇ 50 ਪ੍ਰਤੀਸ਼ਤ ਰਾਜਾਂ ਵਿੱਚ ਹੀ ਚੁੱਕਿਆ ਜਾ ਸਕਦਾ ਹੈ। ਇਸੇ ਤਰ੍ਹਾਂ ਭਾਰਤ ਦੇ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ 21 ਪ੍ਰਤੀਸ਼ਤ ਇਸ ਸ਼੍ਰੇਣੀ ਵਿਚ ਆਉਂਦੇ ਹਨ। ਪਿਛਲੇ 7 ਮਈ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿਚ 18%, ਗੁਜਰਾਤ ਵਿਚ 9%, ਦਿੱਲੀ ਵਿਚ 7%, ਤੇਲੰਗਾਨਾ ਵਿਚ 7%, ਚੰਡੀਗੜ੍ਹ ਵਿਚ 6%, ਤਾਮਿਲਨਾਡੂ ਵਿਚ 5% ਅਤੇ ਬਿਹਾਰ ਵਿਚ 5% ਕਰੋ-ਨਾ ਮਾਮਲੇ ਪਾਏ ਗਏ ਹਨ। ਹਾਲਾਂਕਿ, ਡਬਲਯੂਐਚਓ ਦੀ ਸਲਾਹ ਸਾਰੇ ਰਾਜ ‘ਤੇ ਲਾਗੂ ਨਹੀਂ ਹੁੰਦੀ ਕਿਉਂਕਿ ਰਾਜਾਂ ਦੇ ਸਿਰਫ ਕੁਝ ਜ਼ਿਲ੍ਹੇ ਕੋਰਨਾ ਵਾਇ-ਰਸ ਨਾਲ ਸੰਕਰਮਿਤ ਹਨ। ਰਾਜਾਂ ਦੇ ਹੌਟਸਪੌਟ ਖੇਤਰਾਂ ਵਿੱਚ ਲੌਕਡਾਉਨ ਨੂੰ ਸਖ-ਤੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਤਾਲਾਬੰਦੀ ਵਿਚ ਢਿੱਲ ਦੇਣ ਉਤੇ ਡਬਲਯੂਐਚਓ ਨੇ ਕਿਹਾ ਹੈ ਕਿ ਲਾਗ ਤੇਜੀ ਨਾਲ ਫੈ-ਲੇਗੀ ਤੇ ਹਾ-ਲਾਤ ਹੋਰ ਵਿ-ਗੜ ਸਕਦੇ ਹਨ। ਸੋ ਆਪਣਾ ਧਿਆਨ ਰੱਖਣਾ ਸਭ ਨੇ।

Leave a Reply

Your email address will not be published. Required fields are marked *