Home / ਦੁਨੀਆ ਭਰ / ਪੰਜਾਬ ਦੀ ਇਸ ਦੁਕਾਨ ਦਾ ਸਾਈਨ ਬੋਰਡ ਦੀ ਫੋਟੋ ਹੋ ਰਹੀ ਹੈ ਸ਼ੇਅਰ

ਪੰਜਾਬ ਦੀ ਇਸ ਦੁਕਾਨ ਦਾ ਸਾਈਨ ਬੋਰਡ ਦੀ ਫੋਟੋ ਹੋ ਰਹੀ ਹੈ ਸ਼ੇਅਰ

ਲੁਧਿਆਣਾ ਦੀ ਮੈਡੀ-ਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ ‘ਤੇ ਚਰਚਾ, ਜਾਣੋ ਕਿਉਂ ”ਸਾਡੇ ਸਮਾਜ ਚ ਅਸੀ ਅਕਸਰ ਦੇਖਿਆ ਹੈ ਕੁੱਝ ਲੋਕੀ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਹੀ ਕਰਿਆ ਇੱਕ ਸ਼ਖਸ਼ ਨੇ ਲੁਧਿਆਣਾ ਵਿੱਚ। ”ਦੱਸ ਦੇਈਏ ਕਿ ਲੁਧਿਆਣਾ ਚ ਇੱਥੇ ਦੀ ਇੱਕ ਮੈਡੀਕਲ ਸ਼ੋਪ ਦੇ ਸਾਈਨ ਬੋਰਡ ਦੀ ਇੰਟਰਨੈਟ ‘ਤੇ ਕਾਫੀ ਚਰਚਾ ਹੋ ਰਹੀ ਹੈ। ਲੋਕ ਤੇਜ਼ੀ ਨਾਲ ਸਾਈਨ ਬੋਰਡ ਵਾਇਰਲ ਕਰ ਰਹੇ ਹਨ। ਸਾਈਨ ਬੋਰਡ ਦੀ ਤਸਵੀਰ ਵਿਚ ਕੁਝ ਅਜਿਹਾ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਪੰਜਾਬ ਦੀ ਇਸ ਦੁਕਾਨ ਦੀ ਫੋਟੋ ਨੂੰ ਕਾਫੀ ਵਖਰੇ ਨਜ਼ਰੀਏ ਨਾਲ ਵੇਖ ਰਹੇ ਹਨ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇੱਕ ਦੁਕਾਨ ਦੇ ਸਾਈਨ ਬੋਰਡ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਪੰਜਾਬ ਦੇ ਲੁਧਿਆਣਾ (ludhiana) ਸ਼ਹਿਰ ਦੀ ਹੈ। ਫੋਟੋ ਸ਼ੇਅਰ ਕਰਨ ਵਾਲੇ ਟਵਿਟਰ ਯੂਜ਼ਰ ਨੇ ਸਾਈਨ ਬੋਰਡ ਅਤੇ ਦੁਕਾਨ ਦੇ ਮਾਲਕ ਦੀ ਸ਼ਲਾਘਾ ਕੀਤੀ ਹੈ। ਸਾਈਨ ਬੋਰਡ ਨੂੰ ਵੇਖਣ ‘ਤੇ ਇਹ ਪਤਾ ਲਗਾਇਆ ਜਾ ਹੈ ਕਿ ਧੀਆਂ ਵੀ ਮੈਡੀ-ਕਲ ਦੁਕਾਨ ਦੇ ਕਾਰੋਬਾਰ ਵਿਚ ਸ਼ਾਮਲ ਹਨ। ਸੋਸ਼ਲ ਮੀਡੀਆ ਯੂਜ਼ਰ ਇਸ ਨੂੰ ਸਭ ਤੋਂ ਵਖਰੀ ਚੀਜ਼ ਮੰਨ ਰਹੇ ਹਨ। ਇਸ ਤੋਂ ਪਹਿਲਾਂ ਆਮ ਤੌਰ ‘ਤੇ ਧੀਆਂ ਨੂੰ ਕਾਰੋਬਾਰ ਵਿਚ ਸ਼ਾਮਲ ਨਾ ਕਰਨ ਦੀ ਪ੍ਰਥਾ ਹੈ, ਪਰ ਦੁਕਾਨ ਮਾਲਕ ਨੇ ਇੱਕ ਚੰਗੀ ਪਹਿਲ ਕੀਤੀ ਹੈ। ਟਵਿੱਟਰ ‘ਤੇ ਯੂਜ਼ਰਸ ਇਸ ਦੀ ਕਾਫੀ ਸ਼ਲਾਘਾ ਕਰ ਰਹੇ ਹਨ।ਸਾਡੇ ਸਮਾਜ ਚ ਅਕਸਰ ਧੀਆਂ ਨੂੰ ਮਾਪਿਆਂ ਤੇ ਬੋਝ ਸਮਝ ਲਿਆ ਜਾਦਾ ਹੈ ਪਰ ਸੱਚੀ ਸਲਾਮ ਹੈ ਇਸ ਸੋਚ ਨੂੰ ਜੋ ਧੀਆਂ ਨੂੰ ਬਰਾਬਰ ਦਾ ਹੱਕ ਦੇ ਰਹੇ ਹਨ।ਸਾਡਾ ਵੀ ਫਰਜ ਬਣਦਾ ਹੈ ਇਸ ਨੇਕ ਕੰਮ ਲਈ ਵੱਧ ਤੋਂ ਵੱਧ ਸ਼ੇਅਰ ਕਰੀਏ ਜੀ।