ਖੁਸ਼ਖਬਰੀ ਮਾਰੂਤੀ ਸੁਜ਼ੂਕੀ ਦੀ ਨਵੀਂ ਸਕੀਮ , ਹੁਣੇ ਖਰੀਦੋ ਕਾਰ ਤੇ ਬਾਅਦ ‘ਚ ਕਰੋ ਭੁਗਤਾਨ

ਪ੍ਰਾਪਤ ਜਾਣਕਾਰੀ ਅਨੁਸਾਰ ਕ-ਰੋਨਾ ਦੇ ਪ੍ਰਭਾਵ ਕਾਰਨ ਕਾਰਾਂ ਦੀ ਵਿਕਰੀ ‘ਚ ਭਾਰੀ ਕਮੀਂ ਆਈ ਹੈ। ਵਿਕਰੀ ਵਧਾਉਣ ਲਈ ਕਾਰ ਕੰਪਨੀਆਂ ਕਈ ਤਰ੍ਹਾਂ ਦੀਆਂ ਫਾਈਨਾਂਸ ਸਕੀਮਾਂ ਪੇਸ਼ ਕਰ ਰਹੀਆਂ ਹਨ ਤਾਂ ਜੋ ਗਾਹਕਾਂ ਨੂੰ ਲੁਭਾਇਆ ਜਾ ਸਕੇ। ਹੁਣ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨਵੀਂ ਫਾਈਨਾਂਸ ਸਕੀਮ ਲੈ ਕੇ ਆਈ ਹੈ। ਇਸ ਵਿਚ ‘ਬਾਏ ਨਾਓ-ਪੇਅ ਲੇਟਰ’ (ਹੁਣੇ ਖਰੀਦੋ, ਬਾਅਦ ‘ਚ ਭੁਗਤਾਨ ਕਰੋ), 90 ਫੀਸਦੀ ਤਕ ਆਨ-ਰੋਡ ਫੰਡਿੰਗ ਅਤੇ ਲੰਬੇ ਸਮੇਂ ਤਕ ਲਈ ਲੋਨ ਸਮੇਤ ਹੋਰ ਆਪਸ਼ਨ ਸ਼ਾਮਲ ਹਨ। ਦੱਸ ਦਈਏ ਕਿ ਨਵੀਂ ਫਾਈਨਾਂਸ ਸਕੀਮ ਲਈ ਮਾਰੂਤੀ ਸੁਜ਼ੂਕੀ ਨੇ ਪ੍ਰਮੁੱਖ ਨਾਨ-ਬੈਂਕਿੰਗ ਫਾਈਨੈਂਸ਼ੀਅਲ ਕੰਪਨੀਆਂ ‘ਚੋਂ ਇਕ ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨਾਂਸ ਕੰਪਨੀ ਲਿਮਟਿਡ ਦੇ ਨਾਲ ਸਾਂਝੇਦਾਰੀ ਕੀਤੀ ਹੈ। ਮਾਰੂਤੀ ਸੁਜ਼ੂਕੀ ਦਾ ਕਹਿਣਾ ਹੈ ਕਿ ਇਸ ਸਾਂਝੇਦਾਰੀ ਦਾ ਉਦੇਸ਼ ਗਾਹਕਾਂ ਨੂੰ ਕਸਟਮਾਈਜ਼ਡ ਆਟੋ ਰਿਟੇਲ ਫਾਈਨਾਂਸਿੰਗ ਹੱਲ ਪ੍ਰਦਾਨ ਕਰਦਾ ਹੈ, ਜਿਸ ਨਾਲ ਨਿੱਜੀ ਮੋਬਿਲਿਟੀ ਨੂੰ ਉਤਸ਼ਾਹ ਦਿੱਤਾ ਜਾ ਸਕੇ।ਬਾਏ ਨਾਓ-ਪੇਅ ਲੇਟਰ ਸਕੀਮ ਤਹਿਤ ਮਾਰੂਤੀ ਦੀ ਖਾਰ ਖਰੀਦਣ ਵਾਲੇ ਗਾਹਕ ਨੂੰ ਈ.ਐੱਮ.ਆਈ. ਸ਼ੁਰੂ ਕਰਨ ਲਈ 60 ਦਿਨਾਂ ਦਾ ਸਮਾਂ ਮਿਲੇਗਾ। ਇਸ ਦਾ ਮਤਲਬ ਤੁਸੀਂ ਹੁਣੇ ਮਾਰੂਤੀ ਦੀ ਕਾਰ ਖਰੀਦਦੇ ਹੋ ਤਾਂ ਉਸ ਦੀ ਈ.ਐੱਮ.ਆਈ. ਕਾਰ ਲੋਨ ਮਿਲਣ ਦੀ ਤਰੀਕ ਦੇ 2 ਮਹੀਨੇ ਬਾਅਦ ਸ਼ੁਰੂ ਹੋਵੇਗੀ। ਇਹ ਪੇਸ਼ਕਸ਼ ਮਾਰੂਤੀ ਦੀਆਂ ਚੌਣਵੀਆਂ ਕਾਰਾਂ ‘ਤੇ ਮਿਲੇਗੀ ਅਤੇ 30 ਜੂਨ 2020 ਜਾਂ ਉਸ ਤੋਂ ਪਹਿਲਾਂ ਲਏ ਗਏ ਲੋਨ ‘ਤੇ ਲਾਗੂ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਅਤੇ ਮਹਿੰਦਰਾ ਐੈਂਡ ਮਹਿੰਦਰਾ ਵੀ ਇਸੇ ਤਰ੍ਹਾਂ ਦੀ ਫਾਈਨਾਂਸ ਸਕੀਮ ਪੇਸ਼ ਕਰ ਚੁੱਕੇ ਹਨ। ਬਾਏ ਨਾਓ-ਪੇਅ ਲੇਟਰ ਦੀ ਇਸ ਨਵੀਂ ਸਕੀਮ ਬਾਰੇ ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ (ਮਾਰਕੀਟਿੰਗ ਐਂਡ ਸੇਲਸ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਨਿੱਜੀ ਮੋਬਿਲਿਟੀ ਨੂੰ ਪਹੁੰਚਯੋਗ ਬਣਾਉਣ ਦੀਆਂ ਮਾਰੂਤੀ ਸੁਜ਼ੂਕੀ ਦੀਆਂ ਕੋਸ਼ਿਸ਼ਾਂ ‘ਚ ਗਾਹਕ ਹਮੇਸ਼ਾ ਦਿਲ ‘ਚ ਰਹੇ ਹਨ। ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨਾਂਸ ਕੰਪਨੀ ਲਿਮਟਿਡ ਦੇ ਨਾਲ ਸਾਂਝੇਦਾਰੀ ਗਾਹਕਾਂ ਨੂੰ ਕਸਟਮਾਈਜ਼ਡ ਰਿਟੇਲ ਫਾਈਨਾਂਸਿੰਗ ਪੇਸ਼ਕਸ਼ ਕਰਕੇ ਉਨ੍ਹਾਂ ਦੀ ਸੁਵਿਧਾ ਨੂੰ ਵਧਾਏਗੀ। ਇਸ ਦਾ ਉਦੇਸ਼ ਉਨ੍ਹਾਂ ਖਰੀਦਾਰਾਂ ਨੂੰ ਸਹੂਲਤ ਦੇਣਾ ਹੈ, ਜਿਨ੍ਹਾਂ ਇਸ ਲਾਕ ਡਾਊਨ ਦੌਰਾਨ ਨਕਦੀ ਦੀ ਕਮੀਂ ਦਾ ਸਾਹਮਣਾ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਬਾਏ ਨਾਓ-ਪੇਅ ਲੇਟਰ ਸਕੀਮ ਗਾਹਕਾਂ ਨੂੰ ਆਪਣੀ ਜੇਬ ‘ਤੇ ਛੇਤੀ ਵਾਧੂ ਦਬਾਅ ਪਾਏ ਬਿਨਾਂ ਕਾਰ ਖਰੀਦਣ ਵਲ ਉਤਸ਼ਾਹਿਤ ਕਰੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ।

Leave a Reply

Your email address will not be published. Required fields are marked *